
ਕਿਸਾਨਾਂ ਲਾਏ ਨੇ 'ਰਾਜਾ ਵੜਿੰਗ ਗੋ ਬੈਕ' ਦੇ ਨਾਅਰੇ
ਮੁਹਾਲੀ: ਰਾਜਾ ਵੜਿੰਗ ਦਾ ਗਿੱਦੜਬਾਹਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੁਰੂਸਰ ਵਿੱਚ ਜ਼ਬਰਦਸਤ ਵਿਰੋਧ ਕੀਤਾ ਗਿਆ। ਦਰਅਸਲ ਰਾਜਾ ਵੜਿੰਗ ਪਿੰਡ ਗੁਰੂਸਰ ਵਿੱਚ ਆਪਣੇ ਵਰਕਰਾਂ ਨੂੰ ਮਿਲਣ ਗਏ ਸਨ
Raja Waring
ਜਦੋਂ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਕਾਲੀਆਂ ਝੰਡੀਆਂ ਲੈ ਕੇ ਗਿੱਦੜਬਾਹਾ ਦੇ ਵਿਧਾਇਕ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ।
Farmer protest
ਦੱਸ ਦੇਈਏ ਕਿ ਪਿੰਡ ਵਿੱਚ ਇੱਕ ਮਤਾ ਪਹਿਲਾਂ ਹੀ ਪਾਸ ਕੀਤਾ ਗਿਆ ਸੀ ਕਿ ਜਿੰਨਾ ਚਿਰ ਤਿੰਨ ਖੇਤੀ ਆਰਡੀਨੈੱਸ ਕਾਨੂੰਨ ਰੱਦ ਨਹੀਂ ਹੁੰਦੇ ਪਿੰਡ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਆਉਣ ਨਹੀਂ ਦਿੱਤਾ ਜਾਵੇਗਾ।
ਬਸ ਫਿਰ ਜਿਵੇਂ ਹੀ ਪਿੰਡ ਗੁਰੂਸਰ ਵਿੱਚ ਰਾਜਾ ਵੜਿੰਗ ਨੇ ਐਂਟਰੀ ਮਾਰੀ ਲੋਕਾਂ ਨੇ ਵਿਧਾਇਕ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।