
ਭਾਰਤ ਵੱਲੋਂ ਇਰਾਨ ਨੂੰ ਵੱਡੀ ਪੱਧਰ ’ਤੇ ਬਾਸਮਤੀ ਭੇਜੀ ਜਾਂਦੀ ਹੈ
ਚੰਡੀਗੜ੍ਹ: ਪੰਜਾਬ ਵਿਚ ਝੋਨੇ ਦੀ ਫਸਲ ਲਗਭਗ ਪੱਕ ਚੁੱਕੀ ਹੈ ਤੇ ਇਸ ਦੇ ਨਾਲ ਹੀ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਵੀ ਸ਼ੁਰੂ ਹੋ ਚੁੱਕੀ ਹੈ। ਮੰਡੀਆਂ ਵਿਚ 1509 ਕਿਸਮ ਦੀ ਬਾਸਮਤੀ ਤੇ ਹਾਈਬ੍ਰਿਡ ਝੋਨਾ ਆਉਣ ਲੱਗ ਪਿਆ ਹੈ। ਕਿਸਾਨਾਂ ਨੂੰ ਬਾਸਮਤੀ ਦਾ ਭਾਅ 2400 ਤੋਂ 2500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲ ਰਿਹਾ ਹੈ ਜਦਕਿ ਪਿਛਲੇ ਸਾਲ ਸ਼ੁਰੂਆਤੀ ਭਾਅ 2700 ਤੋਂ 2800 ਰੁਪਏ ਤੱਕ ਸੀ। ਇਸ ਤਰ੍ਹਾਂ ਅਗੇਤਾ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਰਗੜਾ ਲੱਗ ਰਿਹਾ ਹੈ।
Paddy
ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਕਰਨੀ ਹੈ। ਮੰਡੀਆਂ ਵਿਚ ਬਾਸਮਤੀ ਲੈ ਕੇ ਆ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਵਪਾਰੀ ਜਾਣਬੁੱਝ ਕੇ ਭਾਅ ਘੱਟ ਦੇ ਰਹੇ ਹਨ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਬਾਸਮਤੀ ’ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੁੰਦਾ ਤੇ ਵਪਾਰੀ ਆਪਣੀ ਮਰਜ਼ੀ ਪੁਗਾਉਂਦੇ ਹਨ। ਕਿਸਾਨਾਂ ਦਾ ਮੰਗ ਹੈ ਕਿ ਸਰਕਾਰ ਨੂੰ ਇਸ ਲਈ ਕੁਝ ਨਿਯਮ ਬਣਾਉਣੇ ਚਾਹੀਦੇ ਹਨ।
Paddy
ਉਧਰ ਵਪਾਰੀਆਂ ਦਾ ਕਹਿਣਾ ਸੀ ਕਿ ਭਾਰਤ ਵੱਲੋਂ ਇਰਾਨ ਨੂੰ ਵੱਡੀ ਪੱਧਰ ’ਤੇ ਬਾਸਮਤੀ ਭੇਜੀ ਜਾਂਦੀ ਹੈ ਪਰ ਅਮਰੀਕਾ ਵੱਲੋਂ ਇਰਾਨ ’ਤੇ ਲਾਈਆਂ ਪਾਬੰਦੀਆਂ ਕਾਰਨ ਅਜਿਹੇ ਹਾਲਾਤ ਪੈਦਾ ਹੋ ਗਏ ਹਨ ਕਿ ਪਤਾ ਨਹੀਂ ਉਨ੍ਹਾਂ ਦੀ ਖਰੀਦੀ ਬਾਸਮਤੀ ਇਰਾਨ ਜਾਵੇਗੀ ਜਾਂ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।