Agriculture Minister Shivraj Chauhan: ਇਸ ਸਾਲ ਦੇਸ਼ ’ਚ ਕਣਕ ਦੀ ਚੰਗੀ ਫ਼ਸਲ ਹੋਵੇਗੀ: ਖੇਤੀਬਾੜੀ ਮੰਤਰੀ ਚੌਹਾਨ 
Published : Feb 22, 2025, 9:41 am IST
Updated : Feb 22, 2025, 9:41 am IST
SHARE ARTICLE
This year there will be a good wheat crop in the country: Agriculture Minister Chauhan
This year there will be a good wheat crop in the country: Agriculture Minister Chauhan

ਖੇਤੀਬਾੜੀ ਸਕੱਤਰ ਦੇਵੇਸ਼ ਚਤੁਰਵੇਦੀ ਨੇ ਵੀ ਸਾਲ 2024-25 ’ਚ ਕਣਕ ਦਾ ਚੰਗਾ ਉਤਪਾਦਨ ਹੋਣ ਦੀ ਉਮੀਦ ਪ੍ਰਗਟਾਈ ਹੈ।

 

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁਕਰਵਾਰ  ਨੂੰ ਕਿਹਾ ਕਿ ਹਾੜ੍ਹੀ ਦੇ ਮੌਜੂਦਾ ਸੀਜ਼ਨ ’ਚ ਭਾਰਤ ’ਚ ਕਣਕ ਦੀ ਭਰਪੂਰ ਫ਼ਸਲ ਹੋਣ ਦੀ ਸੰਭਾਵਨਾ ਹੈ। ਭਾਰਤ ਨੇ 2023-24 ’ਚ ਰੀਕਾਰਡ  1,132.92 ਲੱਖ ਟਨ ਕਣਕ ਦਾ ਉਤਪਾਦਨ ਕੀਤਾ। ਉਨ੍ਹਾਂ ਕਿਹਾ, ‘‘ਇਸ ਸਾਲ ਕਣਕ ਦਾ ਬੰਪਰ ਉਤਪਾਦਨ ਹੋਵੇਗਾ। ਫ਼ਸਲ ਦੀ ਸਿਹਤ ਚੰਗੀ ਹੈ।’’

ਫਸਲੀ ਵਰ੍ਹੇ 2024-25 (ਜੁਲਾਈ-ਜੂਨ) ਦੇ ਹਾੜੀ ਸੀਜ਼ਨ ’ਚ ਕਣਕ ਦਾ ਰਕਬਾ 320 ਲੱਖ ਹੈਕਟੇਅਰ ਰਿਹਾ ਜੋ ਪਿਛਲੇ ਸਾਲ 315.63 ਲੱਖ ਹੈਕਟੇਅਰ ਸੀ। ਖੇਤੀਬਾੜੀ ਸਕੱਤਰ ਦੇਵੇਸ਼ ਚਤੁਰਵੇਦੀ ਨੇ ਵੀ ਸਾਲ 2024-25 ’ਚ ਕਣਕ ਦਾ ਚੰਗਾ ਉਤਪਾਦਨ ਹੋਣ ਦੀ ਉਮੀਦ ਪ੍ਰਗਟਾਈ ਹੈ।

ਉਨ੍ਹਾਂ ਕਿਹਾ ਕਿ ਫਸਲ ਦੀ ਸਥਿਤੀ ਹੁਣ ਤਕ  ਚੰਗੀ ਹੈ ਅਤੇ ਦਿਨ ਅਤੇ ਰਾਤ ਦਾ ਤਾਪਮਾਨ ਆਮ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਵੀਰਵਾਰ ਨੂੰ ਥੋਕ ਵਿਕਰੇਤਾਵਾਂ, ਪ੍ਰਚੂਨ ਵਿਕਰੇਤਾਵਾਂ ਅਤੇ ਪ੍ਰੋਸੈਸਰਾਂ ਲਈ ਕਣਕ ਦੀ ਸਟਾਕ ਹੱਦ ਸਖਤ ਕਰ ਦਿਤੀ  ਹੈ ਤਾਂ ਜੋ ਕੀਮਤਾਂ ਨੂੰ ਕਾਬੂ ’ਚ ਰੱਖਿਆ ਜਾ ਸਕੇ। ਵਿਭਾਗ ਨੇ ਇਹ ਵੀ ਕਿਹਾ ਕਿ ਦੇਸ਼ ’ਚ ਅਨਾਜ ਦਾ ਲੋੜੀਂਦਾ ਸਟਾਕ ਹੈ।

ਇਹ ਕੀਮਤਾਂ ਨੂੰ ਕੰਟਰੋਲ ਕਰਨ ਅਤੇ ਦੇਸ਼ ’ਚ ਆਸਾਨ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਣਕ ਦੇ ਸਟਾਕ ਦੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਹ ਦੇਸ਼ ’ਚ ਖਪਤਕਾਰਾਂ ਲਈ ਕੀਮਤ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਉਚਿਤ ਦਖਲਅੰਦਾਜ਼ੀ ਕਰਦਾ ਹੈ। 

31 ਮਾਰਚ ਤਕ  ਲਾਗੂ ਹੋਣ ਵਾਲੀ ਸੋਧੀ ਹੋਈ ਸਟਾਕ ਸੀਮਾ ਅਨੁਸਾਰ ਵਪਾਰੀ ਅਤੇ ਥੋਕ ਵਿਕਰੇਤਾ ਸਿਰਫ 250 ਟਨ ਕਣਕ ਸਟੋਰ ਕਰ ਸਕਦੇ ਹਨ, ਜਦਕਿ  ਪਹਿਲਾਂ ਇਹ ਨਿਯਮ 1,000 ਟਨ ਸੀ। ਪ੍ਰਚੂਨ ਵਿਕਰੇਤਾਵਾਂ ਲਈ, ਹਰੇਕ ਪ੍ਰਚੂਨ ਦੁਕਾਨ ਲਈ ਸਟਾਕ ਸੀਮਾ ਨੂੰ ਸੋਧ ਕੇ ਚਾਰ ਟਨ ਕਰ ਦਿਤਾ ਗਿਆ ਹੈ। ਪਹਿਲਾਂ ਇਹ ਸੀਮਾ ਪੰਜ ਟਨ ਸੀ।     
 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement