ਪਰਾਲੀ ਨਾ ਸਾੜਨ ਲਈ ਵਚਨਬੱਧ ਹੈ ਕਿਸਾਨ ਰਾਮ ਗੋਪਾਲ
Published : Oct 23, 2020, 9:53 am IST
Updated : Oct 23, 2020, 9:53 am IST
SHARE ARTICLE
Straw
Straw

ਉਹ 10 ਏਕੜ ਜਮੀਨ ਵਿੱਚ ਖੇਤੀ ਕਰਦਾ ਹੈ ਜਿਸ ਵਿੱਚ ਉਹ 7 ਏਕੜ ਚ ਝੋਨੇ ਦੀ ਫਸਲ ਅਤੇ 3 ਏਕੜ ਚ  ਸਬਜ਼ੀਆਂ ਅਤੇ ਪਸ਼ੂਆਂ ਲਈ ਚਾਰਾ ਆਦਿ ਫਸਲ ਦੀ ਕਾਸ਼ਤ ਕਰਦਾ ਹੈ

ਐਸ.ਏ.ਐਸ. ਨਗਰ (ਸੁਖਦੀਪ ਸਿੰਘ ਸੋਈ): ਬਲਾਕ ਡੇਰਾਬਸੀ ਦੇ ਪਿੰਡ ਤੜਕ ਦਾ ਕਿਸਾਨ ਰਾਮ ਗੋਪਾਲ ਪੁੱਤਰ ਰਤਨ ਸਿੰਘ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨ੍ਹਾਂ ਉਸ ਦਾ ਪ੍ਰਬੰਧਨ ਕਰਦਾ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਐਸ.ਏ.ਐਸ ਨਗਰ ਨਾਲ ਜੁੜ ਕੇ ਵਿਭਾਗ ਦੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ ਅਤੇ ਪਰਾਲੀ ਤੇ ਖੇਤਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਂਦਾ।

Ram Gopal Ram Gopal

ਉਹ 10 ਏਕੜ ਜਮੀਨ ਵਿੱਚ ਖੇਤੀ ਕਰਦਾ ਹੈ ਜਿਸ ਵਿੱਚ ਉਹ 7 ਏਕੜ ਚ ਝੋਨੇ ਦੀ ਫਸਲ ਅਤੇ 3 ਏਕੜ ਚ  ਸਬਜ਼ੀਆਂ ਅਤੇ ਪਸ਼ੂਆਂ ਲਈ ਚਾਰਾ ਆਦਿ ਫਸਲ ਦੀ ਕਾਸ਼ਤ ਕਰਦਾ ਹੈ। ਇਸ ਤੋਂ ਇਲਾਵਾ ਉਸ ਨੇ ਸਹਾਇਕ ਧੰਦੇ ਵਜੋਂ ਆਪਣੇ ਪਸ਼ੂ ਵੀ ਰੱਖੇ ਹੋਏ ਹਨ। ਰਾਮ ਗੋਪਾਲ ਨੇ ਦੱਸਿਆ ਕਿ ਉਸ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਸਲਾਹ ਅਨੁਸਾਰ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਈ ਏਕੜ ਵਿੱਚ ਪਰਾਲੀ ਅਤੇ ਰਹਿੰਦ-ਖੂੰਹਦ ਦਾ ਖੇਤਾਂ ਵਿੱਚ ਪ੍ਰਬੰਧਨ ਕਰਕੇ ਕਣਕ ਦੀ ਬਿਜਾਈ ਦੀ ਸ਼ੁਰੂਆਤ ਕੀਤੀ।

StrawStraw

ਇਸ ਤੋਂ ਇਲਾਵਾ ਕੁਝ ਏਕੜ ਝੋਨੇ ਦੀ ਪਰਾਲੀ ਨੂੰ ਇੱਕਠੀ ਕਰਕੇ ਪਸ਼ੂਆਂ ਦੇ ਚਾਰੇ ਲਈ ਸੰਭਾਲ ਲੈਂਦਾ ਹੈ। ਉਸ ਨੇ ਦੱਸਿਆ ਕਿ ਸਰਦ ਰੁੱਤ ਵਿੱਚ ਜਦੋਂ ਪਸ਼ੂਆਂ ਨੂੰ ਪਾਉਣ ਲਈ ਹਰਾ ਚਾਰਾ (ਬਰਸੀਨ)ਜ਼ਿਆਦਾ ਹੁੰਦਾ ਹੈ ਉਸ ਵਿੱਚ ਖੁਸ਼ਕ (ਸੁੱਕਾ) ਚਾਰਾ ਮਿਲਾਉਣ ਲਈ ਪਰਾਲੀ ਦੀ ਵਰਤੋਂ ਕਰਦਾ ਹੈ। ਜਿਸ ਨਾਲ ਮਹਿੰਗੇ ਭਾਅ ਦੀ ਤੁੜੀ ਦੀ ਖਪਤ ਘੱਟ ਹੁੰਦੀ ਹੈ ਅਤੇ ਸਸਤੀ ਪਰਾਲੀ ਦੀ ਵਰਤੋਂ ਕਰਨ ਨਾਲ ਪੈਸੇ ਦੀ ਬੱਚਤ ਹੁੰਦੀ ਹੈ। ਪਸ਼ੂਆਂ ਲਈ ਹਰਾ ਚਾਰਾ ਅਤੇ ਖੁਸ਼ਕ ਚਾਰੇ ਵਜੋਂ ਪਰਾਲੀ ਕੁਤਰ ਕੇ ਮਿਲਾਉਣ ਨਾਲ ਅੱਛੀ ਖੁਰਾਕ ਬਣ ਜਾਂਦੀ ਹੈ।

PaddyPaddy

ਰਾਮ ਗੋਪਾਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦਾ ਖੇਤਾਂ ਵਿੱਚ ਲਗਾਤਾਰ ਪ੍ਰਬੰਧਨ ਕਰਦੇ ਹੋਏ ਉਹ ਹੈਪੀ ਸੀਡਰ ਕਿਰਾਏ 'ਤੇ ਲੈ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ, ਜਿਸ ਨਾਲ ਖੇਤੀ ਵਿੱਚ ਘੱਟ ਖਰਚਾ ਕਰਕੇ ਉਹ ਵੱਧ ਉਤਪਾਦਨ ਪ੍ਰਾਪਤ ਕਰ ਰਿਹਾ ਹੈ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਵਲੋਂ ਸਮੇਂ-ਸਮੇਂ 'ਤੇ ਦੱਸੀਆਂ ਗਈਆਂ ਖੇਤੀ ਤਕਨੀਕਾਂ ਸਬੰਧੀ ਹੋਰ ਕਿਸਾਨਾਂ ਨੂੰ ਵੀ ਉਹ ਪ੍ਰੇਰਿਤ ਕਰ ਰਿਹਾ ਹੈ। ਉਸ ਨੇ ਆਪਣੇ ਸਾਥੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ  ਉਹ ਵੀ ਝੋਨੇ ਦੀ ਪਰਾਲੀ ਅਤੇ ਇਸ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ। ਇਸ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ ਉਥੇ ਜ਼ਮੀਨ ਵਿਚਲੇ ਉਪਜਾਊ ਤੱਤ ਵੀ ਖ਼ਤਮ ਹੋ ਜਾਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement