Punjab Weather News : ‘ਮੀਂਹ ਕਣਕ ਦੀ ਫ਼ਸਲ ਨੂੰ ਲੱਗੇਗਾ ਦੇਸੀ ਘਿਉ ਵਾਂਗ’

By : BALJINDERK

Published : Dec 27, 2024, 2:30 pm IST
Updated : Dec 27, 2024, 2:30 pm IST
SHARE ARTICLE
ਪੰਜਾਬ ’ਚ ਪੈ ਰਿਹਾ ਮੀਂਹ
ਪੰਜਾਬ ’ਚ ਪੈ ਰਿਹਾ ਮੀਂਹ

Punjab Weather News : ਆਲੂਆਂ ਦੀ ਫ਼ਸਲ ਨੂੰ ਕਰ ਸਕਦੀ ਹੈ ਨੁਕਸਾਨ

Punjab Weather News in Punjabi : ਪੰਜਾਬ ਭਰ ਵਿਚ ਮੌਸਮ ਵਿਭਾਗ ਵੱਲੋਂ ਭਵਿੱਖ ਬਾਣੀ ਕੀਤੀ ਗਈ ਸੀ ਕਿ ਆਉਣ ਵਾਲੇ ਸਮੇਂ ਵਿਚ ਭਾਰੀ ਬਾਰਿਸ਼, ਗੜੇਮਾਰੀ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਵੀ ਪੰਜਾਬ ’ਚ ਜਾਰੀ ਕੀਤਾ ਗਿਆ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ’ਚ ਮੌਸਮ ਦੀ ਭਵਿੱਖ ਬਾਣੀ ਸੱਚ ਸਾਬਿਤ ਹੋਈ ਹੈ, ਨਾਭਾ ’ਚ ਅੱਜ ਤੇਜ਼ ਬਾਰਿਸ਼ ਸ਼ੁਰੂ ਹੋ ਰਹੀ ਹੈ। ਨਾਭਾ ਹਲਕਾ ’ਚ ਪਏ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਖ਼ਿੜੇ ਵਿਖਾਈ ਦਿੱਤੇ। ਕਿਉਂਕਿ ਇਹ ਬਾਰਿਸ਼ ਸਾਡੇ ਸਾਰੀਆ ਫ਼ਸਲਾਂ ਲਈ ਲਾਹੇਵੰਦ ਹੈ। ਇਹ ਦੇਸੀ ਘਿਉ ਦਾ ਕੰਮ ਕਰਦੀ ਹੈ। ਜੇਕਰ ਇਸੇ ਤਰ੍ਹਾਂ ਬਾਰਿਸ਼ ਲੰਮਾ ਸਮਾਂ ਤੱਕ ਪੈਂਦੀ ਰਹੀ ਤਾਂ ਇਹ ਆਲੂਆਂ ਦੀ ਫ਼ਸਲ ਦੇ ਲਈ ਨੁਕਸਾਨ ਦਾਇਕ ਸਾਬਿਤ ਹੋਵੇਗੀ।

1

ਨਾਭਾ ਵਿਚ ਪਈ ਤੇਜ਼ ਬਾਰਿਸ਼ ਕਾਰਨ ਜਿੱਥੇ ਇਹ ਬਾਰਿਸ਼ ਕਿਸਾਨਾਂ ਦੇ ਲਾਹੇਵੰਦ ਸਾਬਿਤ ਹੋਈ ਹੈ, ਉੱਥੇ ਹੀ ਸ਼ਹਿਰ ਨਿਵਾਸੀ ਵੀ ਖੁਸ਼ ਵਿਖਾਈ ਦਿੱਤੇ। ਕਿਉਂਕਿ ਬਾਰਿਸ਼ ਕਾਰਨ ਜੋ ਬਿਮਾਰੀਆਂ ਖੰਘ, ਜੁਕਾਮ, ਗਲਾ ਖ਼ਰਾਬ ਸੀ ਅਤੇ ਬੱਚਿਆਂ ਨੂੰ ਵੀ ਸੁੱਕੀ ਖੰਘ ਨਾਲ ਨੁਕਸਾਨ ਹੋ ਰਿਹਾ ਸੀ ਇਹ ਬਾਰਿਸ਼ ਹੁਣ ਸਾਡੇ ਸਭ ਲਈ ਫ਼ਾਇਦੇਮੰਦ ਸਾਬਿਤ ਹੁੰਦੀ ਹੈ।

1

ਇਸ ਮੌਕੇ ਕਿਸਾਨ ਹਰਵਿੰਦਰ ਸਿੰਘ ਸਹੋਲੀ, ਕਿਸਾਨ ਸੁਖਦੇਵ ਸਿੰਘ, ਕਿਸਾਨ ਜਸਵੰਤ ਸਿੰਘ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਅੱਜ ਹਲਕੇ ਵਿਚ ਬਾਰਿਸ਼ ਹੋਈ ਹੈ। ਇਹ ਸਾਡੇ ਖੇਤਾਂ ਲਈ ਦੇਸੀ ਘਿਓ ਦਾ ਕੰਮ ਕਰੇਗੀ, ਕਿਉਂਕਿ ਇਹ ਬਾਰਿਸ਼ ਸਾਰੀਆਂ ਹੀ ਫ਼ਸਲਾਂ ਲਈ ਫ਼ਾਇਦੇਮੰਦ ਹੈ। ਤੇਜ਼ ਬਾਰਿਸ਼ ਕਾਰਨ ਸਭ ਤੋਂ ਵੱਧ ਕਣਕ ਦੀ ਫ਼ਸਲ ਲਈ ਲਾਭਦਾਇਕ ਹੈ। ਜੇਕਰ ਇਹ ਬਾਰਿਸ਼ ਲਗਾਤਾਰ ਪੈਂਦੀ ਰਹੀ ਤਾਂ ਇਹ ਆਲੂਆਂ ਦੀ ਫ਼ਸਲ ਲਈ ਨੁਕਸਾਨਦਾਇਕ ਵੀ ਹੋ ਸਕਦੀ।

1

ਇਸ ਮੌਕੇ ’ਤੇ ਸ਼ਹਿਰ ਨਿਵਾਸੀ ਰਜਨੀਸ਼ ਕੁਮਾਰ ਅਤੇ ਸ਼ਹਿਰ ਨਿਵਾਸੀ ਪਵਨ ਕੁਮਾਰ ਨੇ ਕਿਹਾ ਕਿ ਜੋ ਅੱਜ ਤੇਜ਼ ਬਾਰਿਸ਼ ਹੋਈ ਹੈ ਇਸ ਦੇ ਨਾਲ ਜੋ ਖੰਘ, ਜੁਖ਼ਾਮ, ਗਲਾ ਖ਼ਰਾਬ ਸੀ। ਬੱਚਿਆਂ ਨੂੰ ਵੀ ਸੁੱਕੀ ਖੰਘ ਦੇ ਨਾਲ ਨੁਕਸਾਨ ਹੋ ਰਿਹਾ ਸੀ। ਇਹ ਤੇਜ਼ ਬਾਰਿਸ਼ ਸਾਡੇ ਸਭ ਲਈ ਫ਼ਾਇਦੇਮੰਦ ਹੈ। ਇਹ ਬਾਰਿਸ਼ ਬਿਮਾਰੀਆਂ ਤੋਂ ਸਾਨੂੰ ਦੂਰ ਰੱਖੇ ਗਈ। ਬਾਰਿਸ਼ ਤੋਂ ਬਾਅਦ ਹੁਣ ਠੰਡ ਹੋਰ ਵੀ ਵੱਧ ਜਾਵੇਗੀ।

(For more news apart from "Rain will affect wheat crop like country ghee" News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement