
ਸਰਕਾਰ ਨੇ ਰਾਜ ਦੇ ਇੱਕ ਲੱਖ ਕਿਸਾਨਾਂ ਨੂੰ ਮੁਫਤ ਵਿਚ ਚੰਦਨ ਦੇ ਪੌਦੇ ਵੰਡਣ ਦਾ ਫੈਸਲਾ ਕੀਤਾ ਹੈ
ਦੇਸ਼ ਵਿਚ ਕਿਸਾਨਾਂ ਦੀ ਹਾਲਤ ਨੂੰ ਸੁਧਾਰਣ ਲਈ ਸਰਕਾਰ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ । ਚਾਹੇ ਰਾਜ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ, ਕਿਸਾਨਾਂ ਦਾ ਕਰਜਾ ਸਾਰਿਆਂ ਲਈ ਇਕ ਮਹੱਤਵਪੂਰਣ ਚਰਚਾ ਦਾ ਵਿਸ਼ਾ ਹੈ । ਦੇਸ਼ ਵਿਚ ਕਿਸਾਨ ਕਈ ਤਰ੍ਹਾਂ ਦੀਆਂ ਫਸਲਾਂ ਦੀ ਖੇਤੀ ਕਰਦਾ ਕਈ ਵਾਰ ਕਿਸਾਨਾਂ ਨੂੰ ਉਨ੍ਹਾਂ ਵਿੱਚ ਮੁਨਾਫ਼ਾ ਹੁੰਦਾ ਹੈ ਤਾਂ ਕਈ ਵਾਰ ਕਿਸਾਨਾਂ ਨੂੰ ਉਸ ਵਿਚ ਨੁਕਸਾਨ ਵੀ ਝੇਲਨਾ ਪੈਂਦਾ ਹੈ । ਇਸ ਸਮੱਸਿਆ ਦੀ ਜੇਕਰ ਗੱਲ ਕਰੀਏ ਤਾਂ ਇਹ ਇਕ ਰਾਜ ਦੀਆਂ ਨਹੀਂ ਹੈ ਸਗੋਂ ਕਈ ਰਾਜਾਂ ਦੇ ਕਿਸਾਨ ਇਸ ਸਮੱਸਿਆ ਨਾਲ ਜੁਝ ਰਹੇ ਹਨ ।
ਸਰਕਾਰਾਂ ਵੀ ਇਸ ਸਮਸਿਆਵਾਂ ਨੂੰ ਲੈ ਕੇ ਕਾਫ਼ੀ ਚਿੰਤਤ ਹਨ ਅਤੇ ਇਸ ਮਾਮਲੇ 'ਤੇ ਕਿਸਾਨਾਂ ਦੀ ਸਹਾਇਤਾ ਕਰਨਾ ਚਾਹੁੰਦੀਆਂ ਹਨ । ਤਾਜ਼ਾ ਉਦਾਹਰਣ ਪੰਜਾਬ ਦੀ ਹੈ ਜਿਥੇ ਕਿਸਾਨਾਂ ਦੇ ਕਰਜ ਨੂੰ ਦੂਰ ਕਰਨ ਲਈ ਸਰਕਾਰ ਨੇ ਕਾਰਜਸ਼ੀਲਤਾ ਦਿਖਾਈ ਹੈ । ਸਰਕਾਰ ਨੇ ਰਾਜ ਦੇ ਇੱਕ ਲੱਖ ਕਿਸਾਨਾਂ ਨੂੰ ਮੁਫਤ ਵਿਚ ਚੰਦਨ ਦੇ ਪੌਦੇ ਵੰਡਣ ਦਾ ਫੈਸਲਾ ਕੀਤਾ ਹੈ । ਸਰਕਾਰ ਦਾ ਕਹਿਣਾ ਹੈ ਕਿ ਚੰਦਨ ਦਾ ਰੁੱਖ ਤਿਆਰ ਹੋਣ ਤਕ ਇਸਦੀ ਦੇਖਭਾਲ ਕਿਸਾਨ ਕਰਨਗੇ ਅਤੇ ਇਸਦੇ ਬਾਅਦ ਜਦੋਂ ਚੰਦਨ ਨੂੰ ਬਾਜ਼ਾਰ ਵਿੱਚ ਵੇਚਿਆ ਜਾਵੇਗਾ ਤਾਂ ਇਸਤੋਂ ਹੋਣ ਵਾਲਾ ਲੱਖਾਂ ਰੁਪਏ ਦਾ ਮੁਨਾਫਾ ਕਿਸਾਨਾਂ ਦਾ ਹੋਵੇਗਾ ।
ਪੰਜਾਬ ਵਿਚ ਸਰਕਾਰ ਇਨ੍ਹਾਂ ਦਿਨਾਂ ਦੌਰਾਨ ਕਿਸਾਨਾਂ ਦੀ ਬਿਹਤਰੀ ਲਈ ਕਈ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਰਕਾਰ ਦੇ ਥਿੰਕ ਟੈਂਕ ਨੇ ਇਸ ਯੋਜਨਾ ਉੱਤੇ ਕੰਮ ਸ਼ੂਰੂ ਕੀਤਾ ਹੈ । ਇਸਦੇ ਲਈ ਸਾਰੇ ਜਿਲ੍ਹੇ ਦੇ ਡੀਸੀ ਨੂੰ ਸਰਕਾਰ ਵਲੋਂ ਨਿਰਦੇਸ਼ ਦਿੱਤਾ ਗਿਆ ਹੈ ਉਹ ਅਪਣੇ ਦਫਤਰਾਂ ਵਿਚ ਖਾਲੀ ਪਈਆਂ ਜਗ੍ਹਾਵਾਂ 'ਤੇ ਬੂਟੇ ਲਗਾਉਣ । ਉਥੇ ਹੀ ਜੰਗਲ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਬਹੁਤ ਆਸਾਨੀ ਨਾਲ ਚੰਦਨ ਦੇ ਦਰਖਤਾਂ ਦੀ ਦੇਖਭਾਲ ਕਰ ਸਕਦੇ ਹਾਂ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ।
ਇਸਦੇ ਨਾਲ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਜ਼ਮੀਨ ਉਪਜਾਊ ਹੋਣ ਦੇ ਕਾਰਨ ਇੱਥੇ ਚੰਦਨ ਦਾ ਪੌਦਾ ਲਗਭਗ ਤਿੰਨ ਤੋਂ ਚਾਰ ਸਾਲ ਵਿਚ ਤਿਆਰ ਹੋ ਜਾਵੇਗਾ ਅਤੇ ਕਿਸਾਨਾਂ ਨੂੰ ਇੱਕ ਬੂਟੇ ਤੋਂ ਹੀ 4 ਤੋਂ 5 ਸਾਲਾਂ ਵਿਚ ਪੰਜ ਲੱਖ ਦਾ ਫਾਇਦਾ ਹੋਵੇਗਾ । ਇਸਦੇ ਇਲਾਵਾ ਮਾਹਿਰਾਂ ਦੀਆਂ ਮੰਨੀਏ ਤਾਂ ਚੰਦਨ ਦਾ ਪੌਦਾ ਸਫਲਤਾਪੂਰਵਕ ਹਿਮਾਚਲ ਪ੍ਰਦੇਸ਼ ਅਤੇ ਜੰਮੂ ਵਰਗੇ ਗੁਆਂਢੀ ਰਾਜਾਂ ਵਿਚ ਉਗਾਇਆ ਜਾਂਦਾ ਹੈ ਅਤੇ ਪੰਜਾਬ ਵਰਗੀ ਗਰਮ ਜਗ੍ਹਾ ਵਿਚ ਇਸਨੂੰ ਲਗਾਉਣਾ ਇਕ ਵੱਡੀ ਚੁਣੋਤੀ ਹੈ ।
ਉਥੇ ਹੀ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਦੀ ਗਰਮ ਰਾਜ ਹੋਣ ਦੇ ਬਾਅਦ ਵੀ ਇੱਥੇ ਹੋਸ਼ਿਆਰਪੁਰ ਵਿਚ ਸੇਬ ਦੀ ਖੇਤੀ ਹੁੰਦੀ ਹੈ ਤਾਂ ਚੰਦਨ ਦੀ ਖੇਤੀ ਵੀ ਕਾਫ਼ੀ ਸਫਲ ਰਹੇਗੀ ।