ਭਰਕੇ ਉਛਲ ਰਹੀਆਂ ਨਹਿਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਪਾਇਆ ਪਰੇਸ਼ਾਨੀ 'ਚ
Published : Jun 28, 2018, 5:57 pm IST
Updated : Jun 28, 2018, 5:57 pm IST
SHARE ARTICLE
Punjab under threat due to water overflow of canals
Punjab under threat due to water overflow of canals

ਪੰਜਾਬ ਦੇ ਕਿਸਾਨ ਅਤੇ ਹੋਰ ਲੋਕ ਲੰਮੇ ਸਮੇ ਤੋਂ ਮੀਂਹ ਦੇ ਇੰਤਜ਼ਾਰ ਵਿਚ ਸਨ ਤਾਂ ਜੋ ਇਹ ਅੱਗ ਲਗਵੀਂ ਗਰਮੀ ਤੋਂ ਥੋੜੀ ਰਾਹਤ ਮਿਲ ਸਕੇ।

ਪਟਿਆਲਾ / ਫਤਿਹਗੜ੍ਹ ਸਾਹਿਬ, ਪੰਜਾਬ ਦੇ ਕਿਸਾਨ ਅਤੇ ਹੋਰ ਲੋਕ ਲੰਮੇ ਸਮੇ ਤੋਂ ਮੀਂਹ ਦੇ ਇੰਤਜ਼ਾਰ ਵਿਚ ਸਨ ਤਾਂ ਜੋ ਇਹ ਅੱਗ ਲਗਵੀਂ ਗਰਮੀ ਤੋਂ ਥੋੜੀ ਰਾਹਤ ਮਿਲ ਸਕੇ। ਨਾਲ-ਨਾਲ ਝੋਨੇ ਦੀ ਲੁਆਈ ਲਈ ਖੇਤਾਂ ਵਿਚ ਪਾਣੀ ਜਮ੍ਹਾਂ ਹੋਣ ਦੀ ਉਮੀਦ ਨੇ ਕਿਸਾਨਾਂ ਦੀ ਉਮੀਦ ਦੁਗਣੀ ਕਰ ਦਿੱਤੀ ਸੀ। ਪਿਛਲੇ ਕੁਝ ਸਮੇਂ ਤੋਂ ਜਿਵੇਂ ਰੱਬ ਨੇ ਕਿਸਾਨਾਂ ਦੀ ਸੁਣ ਲਈ ਅਤੇ ਭਾਰੀ ਮੀਂਹ ਨੇ ਅਪਣਾ ਰੰਗ ਪੂਰੇ ਪੰਜਾਬ ਵਿਚ ਦਿਖਾ ਦਿੱਤਾ। ਝੋਨੇ ਦੀ ਲੁਆਈ ਵਿਚ ਇਹ ਭਰਵੀਂ ਬਾਰਿਸ਼ ਪੈਣ ਨਾਲ ਕਿਸਾਨਾਂ ਦੀ ਕਾਫ਼ੀ ਮੁਸ਼ਕਿਲ ਹੱਲ ਹੋਈ ਹੈ। ਪਰ ਮਾਨਸੂਨ ਦੀ ਇਸ ਪਹਿਲੀ ਬਰਸਾਤ ਨੇ ਹੀ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿਤੀ ਹੈ।

Water Overflow Punjab Canals Water Overflow Punjab Canalsਦੱਸ ਦਈਏ ਕਿ ਨਿਰਵਾਣਾ ਨਹਿਰ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਈ ਹੈ ਅਤੇ ਇਸ ਦਾ ਪਾਣੀ ਬਾਹਰ ਨਿਕਲਕੇ ਇਸਦੇ ਕਿਨਾਰਿਆਂ ਤੋਂ ਉਛਲਣਾ ਸ਼ੁਰੂ ਹੋ ਗਏ ਹੈ। ਨਹਿਰ ਵਿਚ ਪੈਦਾ ਹੋਈ ਇਸ ਸਥਿਤੀ ਨਾਲ ਨਹਿਰ ਦੇ ਆਲੇ ਦੁਆਲੇ ਦੇ ਪਿੰਡਾਂ ਵਿਚ ਡਰ ਦਾ ਮਾਹੌਲ ਬਣ ਗਏ ਹੈ। ਜਿਸਦਾ ਕਾਰਨ ਇਹ ਹੈ ਕਿ ਨਹਿਰ ਦਾ ਪਾਣੀ ਪਿੰਡਾਂ ਵਿਚ ਵੜਨਾ ਸ਼ੁਰੂ ਹੋ ਗਿਆ ਹੈ। ਦੱਸਣਯੋਗ ਹੈ ਪੰਜਾਬ ਦੇ ਨੀਵੇਂ ਇਲਾਕੇ ਮੰਨੇ ਜਾਂਦੇ ਸ਼ਹਿਰ ਪਟਿਆਲਾ ਵਿਚ ਹਾਈ ਅਲਰਟ ਵੀ ਜਾਰੀ ਕੀਤਾ ਗਿਆ ਹੈ।

Water Overflow Punjab Canals Water Overflow Punjab Canals ਨਹਿਰ ਵਿਚ ਪੈਦਾ ਹੋਈ ਇਹ ਭਿਆਨਕ ਸਥਿਤੀ ਦਾ ਮਾਮਲਾ ਇਕੱਲਾ ਪਟਿਆਲਾ ਸ਼ਹਿਰ ਦਾ ਹੀ ਨਹੀਂ ਅਜਿਹਾ ਮਾਮਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਚ ਪੈਂਦੇ ਪਿੰਡ ਭੋਲ਼ਾ ਰਿਊਨਾ ਤੋਂ ਵੀ ਸਾਹਮਣੇ ਆਇਆ ਹੈ। ਇਸ ਇਲਾਕੇ ਦੀ ਨਹਿਰ ਦੇ ਬਿਲਕੁਲ ਨਾਲੋਂ ਨਾਲ ਚੋਆ ਕੱਢਿਆ ਗਿਆ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਅਜਿਹੀ ਖ਼ਤਰਨਾਕ ਸਥਿਤੀ ਤੇ ਪ੍ਰਸ਼ਾਸ਼ਨ ਦਾ ਕੋਈ ਅਧਿਕਾਰੀ ਵੀ ਪਿੰਡ ਵਾਲਿਆਂ ਲਈ ਮਦਦ ਮੁਹਈਆ ਨਹੀਂ ਕਰ ਰਿਹਾ। ਅਫ਼ਸੋਸ ਦੀ ਗੱਲ ਹੈ ਕਿ ਇਸ ਸਥਿਤੀ ਵਿਚ ਪਿੰਡ ਵਾਲਿਆਂ ਨੂੰ ਖ਼ੁਦ ਹੀ ਇਸ ਖ਼ਤਰੇ ਨਾਲ ਜੂਝਣਾ ਪੈ ਰਿਹਾ ਹੈ।

Water Overflow Punjab Canals Water Overflow Punjab Canalsਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਨਹਿਰ ਦਾ ਪਾਣੀ ਉਛਲਣ ਕਰ ਕੇ ਉਨ੍ਹਾਂ ਨੂੰ ਰਾਤ ਵੀ ਜਾਗ ਕੇ ਲੰਘਾਉਣੀ ਪੈਂਦੀ ਹੈ। ਕਿਉਂਕਿ ਨਹਿਰ ਵਿਚ ਕਦੋਂ ਵੱਡਾ ਪਾੜ ਪੈ ਜਾਵੇ ਕੁੱਝ ਕਿਹਾ ਨਹੀਂ ਜਾ ਸਕਦਾ ਅਤੇ ਇਸ ਨਾਲ ਆਲੇ ਦੁਆਲੇ ਦੇ ਪਿੰਡਾਂ ਵਿਚ ਭਾਰੀ ਤਬਾਹੀ ਮਚ ਸਕਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਤੁਰੰਤ ਇਸ ਸਥਿਤੀ ਨੂੰ ਕਾਬੂ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਭਿਆਨਕ ਸਥਿਤੀ ਦੇ ਪੈਦਾ ਹੋਣ ਨੂੰ ਸਮਾਂ ਰਹਿੰਦੇ ਰੋਕਿਆ ਜਾ ਸਕੇ। ਪਟਿਆਲਾ ਚ ਆਏ 1993 ਦੇ ਭਾਰੀ ਹੜ੍ਹਾਂ ਦੀ ਤਬਾਹੀ ਹਲੇ ਤਕ ਪਟਿਆਲਾ ਸ਼ਹਿਰ ਦੇ ਲੋਕ ਭੁੱਲੇ ਨਹੀਂ ਹਨ।

Water Overflow Punjab Canals Water Overflow Punjab Canals1993 ਦੇ ਵਿਚ ਜੋ ਜਾਨੀ, ਮਾਲੀ ਨੁਕਸਾਨ ਲੋਕਾਂ ਨੇ ਅਪਣੇ ਤੋਂ ਹੰਢਾਇਆ ਸੀ ਉਸ ਤੋਂ ਪੰਜਾਬ ਪੂਰੀ ਤਰ੍ਹਾਂ ਨਾਲ ਜਾਣੂ ਹੈ। ਪਟਿਆਲਾ ਨੂੰ ਅਪਣੀ ਆਮ ਸਥਿਤੀ 'ਚ ਆਉਂਦੇ ਆਉਂਦੇ ਕਾਫ਼ੀ ਸਮਾਂ ਲੱਗ ਗਿਆ ਸੀ। ਇਸ ਲਈ ਪਟਿਆਲਾ ਵਾਸੀਆਂ ਨੂੰ ਇਹ ਚਰ੍ਹੀਆਂ ਹੋਈਆਂ ਨਹਿਰਾਂ ਅਕਸਰ ਪਰੇਸ਼ਾਨੀ 'ਚ ਪਾਉਂਦੀਆਂ ਰਹਿੰਦੀਆਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement