Farming news: ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਕਿਸਾਨ ਖ਼ਰੀਦਣਗੇ ਮਹਿੰਗੀਆਂ ਖਾਦਾਂ
Published : May 31, 2025, 7:39 am IST
Updated : May 31, 2025, 7:39 am IST
SHARE ARTICLE
Farmers will buy expensive fertilizers Farming news in punjabi
Farmers will buy expensive fertilizers Farming news in punjabi

Farming news: ਸੂਤਰਾਂ ਮੁਤਾਬਕ ਸਹਿਕਾਰੀ ਸੁਸਾਇਟੀਆਂ ਵਿਚ ਜਾਣ ਵਾਲਾ ਪਹਿਲਾਂ ਮਾਲ 1200 ਰੁਪਏ ਦਾ ਲੱਗਿਆ ਤੇ ਹੁਣ ਨਵਾਂ ਮਾਲ 1750 ਰੁਪਏ ਹੈ।

Farmers will buy expensive fertilizers Farming news in punjabi : ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਕਿਸਾਨ ਨੂੰ ਹੁਣ ਖਾਦਾਂ ਵੀ ਮਹਿੰਗੀਆਂ ਖ਼ਰੀਦਣੀਆਂ ਪੈਣਗੀਆਂ। ਜਾਣਕਾਰੀ ਮਿਲੀ ਹੈ ਕਿ ਹੁਣ ਵਿਦੇਸ਼ੀ ਡੀਏਪੀ ਖਾਦ ਦੀ ਇਕ ਬੋਰੀ ਦੀ ਕੀਮਤ 1850 ਰੁਪਏ ਹੋ ਗਈ ਹੈ, ਜਦੋਂ ਕਿ ਸਵਦੇਸੀ ਡੀਏਪੀ ਖਾਦ ਦਾ ਇਕ ਥੈਲਾ 1700 ਰੁਪਏ ਦਾ ਵਿਕੇਗਾ।

ਇਸ ਨਾਲ ਕਿਸਾਨਾਂ ਉਪਰ ਵੱਡੀ ਮਾਰ ਪਵੇਗੀ। ਸੂਤਰਾਂ ਮੁਤਾਬਕ ਸਹਿਕਾਰੀ ਸੁਸਾਇਟੀਆਂ ਵਿਚ ਜਾਣ ਵਾਲਾ ਪਹਿਲਾਂ ਮਾਲ 1200 ਰੁਪਏ ਦਾ ਲੱਗਿਆ ਤੇ ਹੁਣ ਨਵਾਂ ਮਾਲ 1750 ਰੁਪਏ ਹੈ। ਉਧਰ ਸੁਪਰ ਫ਼ਾਸਟਫ਼ੇਟ ਖਾਦ ਦੀ ਇਕ ਬੋਰੀ ਹੁਣ 425 ਰੁਪਏ ਤੋਂ ਵਧ ਕੇ 465 ਰੁਪਏ ਹੋਣ ਦੀ ਜਾਣਕਾਰੀ ਮਿਲੀ ਹੈ। ਕੇਂਦਰ ਸਰਕਾਰ ਜਾਣ-ਬੁੱਝ ਕੇ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਵਧਾਉਣ ਵਾਸਤੇ ਖਾਦਾਂ ਦੀਆਂ ਕੀਮਤਾਂ ਵਧਾਉਣ ਵਾਲੇ ਪਾਸੇ ਤੁਰ ਪਈ ਹੈ।

ਦਸਣਯੋਗ ਹੈ ਕਿ ਕਿਸਾਨ ਪਹਿਲਾਂ ਹੀ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁਧ ਡਟੇ ਹੋਏ ਹਨ। ਇਸ ਨਾਲ ਹੀ ਪਿਛਲੇ ਦਿਨਾਂ ਦੌਰਾਨ ਕੇਂਦਰ ਸਰਕਾਰ ਦੇ ਕੱੁਝ ਫ਼ੈਸਲਿਆਂ ਕਰ ਕੇ ਕਿਸਾਨਾਂ ਅੰਦਰ ਕਾਫ਼ੀ ਰੋਸ ਹੈ। ਹੁਣ ਖਾਦਾਂ ਦੇ ਭਾਅ ਵਧਣ ਨਾਲ ਕਿਸਾਨ ਹੋਰ ਰੋਹ ਵਿਚ ਆ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਕ ਪਾਸੇ ਡੀਜ਼ਲ ਦਾ ਭਾਅ ਲਗਾਤਾਰ ਵਧ ਰਿਹਾ ਹੈ, ਹੁਣ ਖਾਦਾਂ ਦਾ ਭਾਅ ਵੀ ਵਧਾ ਦਿਤਾ ਹੈ। ਦੂਜੇ ਪਾਸੇ ਸਰਕਾਰ ਫ਼ਸਲਾਂ ਦਾ ਘੱਟੋ-ਘੱਟ ਭਾਅ ਦੇਣ ਤੋਂ ਵੀ ਭੱਜ ਰਹੀ ਹੈ। 

(For more news apart from 'Farmers will buy expensive fertilizers Farming news in punjabi ' , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement