
ਮੱਕੀ ਦੀ ਫਸਲ ਲਗਾਉਣ ਨਾਲ ਉਸ ਦੀ ਪੱਤੀਆਂ ਵਿਚੋਂ ਜਿਹੜੀ ਖੁਸ਼ਬੂ ਨਿਕਲਦੀ ਹੈ ਉਹ ਪੀਲਾ ਸੀਰਾ ਰੋਗ ਦੇ ਕੀਟਾਣੂਆਂ ਨੂੰ ਫਸਲ ਤੱਕ ਪਹੁੰਚਣ ਤੋਂ ਰੋਕਦੀ ਹੈ।
ਰਾਇਪੁਰ , ( ਭਾਸ਼ਾ) : ਪਪੀਤੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਆਮ ਤੌਰ 'ਤੇ ਪਪੀਤੇ ਦੀ ਪੀਲਾ ਸੀਰਾ ਦੀ ਬੀਮਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਪਰ ਇਸ ਦੇ ਲਈ ਵੀ ਇਲਾਜ ਉਪਲਬਧ ਹੈ। ਜੇਕਰ ਪਪੀਤੇ ਦੀ ਫਸਲ ਦੇ ਨਾਲ ਮੱਕੀ ਦੀ ਫਸਲ ਲਗਾਈ ਜਾਵੇ ਤਾਂ ਪਪੀਤੇ ਦਾ ਉਤਪਾਦਨ ਲਗਭਗ ਦੁਗਣਾ ਹੋ ਜਾਵੇਗਾ। ਇੰਦਰਾ ਗਾਂਧੀ ਖੇਤੀ ਯੂਨੀਵਰਸਿਟੀ ਦੇ ਵਿਗਿਆਨੀ ਜੀ.ਡੀ.ਸਾਹੂ ਨੇ ਇਸ ਵਿਲੱਖਣ ਖੋਜ ਨੂੰ ਤਿਆਰ ਕੀਤਾ ਹੈ। ਉਹਨਾਂ ਮੁਤਾਬਕ ਜੇਕਰ ਪਪੀਤੇ ਦੀ ਖੇਤੀ ਕਰ ਰਹੇ ਹੋ ਤਾਂ ਉਸ ਦੀ ਬੀਮਾਰੀ ਤੋਂ ਸਚੇਤ ਰਹਿਣ ਦੀ ਲੋੜ ਹੈ।
Indira Gandhi Agricultural University, Raipur
ਇਸ ਦੇ ਲਈ ਦਵਾਈਆਂ ਦੀ ਵਰਤੋਂ ਕਰਨ ਦੀ ਵੀ ਜ਼ਰੂਰਤ ਨਹੀਂ ਹੈ। ਸਿਰਫ ਪਪੀਤੇ ਵਾਲੇ ਖੇਤ ਵਿਚ ਪਹਿਲੀ ਅਤੇ ਆਖਰੀ ਲਾਈਨ ਵਿਚ ਮੱਕੀ ਦੀ ਫਸਲ ਲਗਾ ਦਿਓ। ਇਸ ਦਾ ਲਾਭ ਇਹ ਹੋਵੇਗਾ ਕਿ ਪਪੀਤੇ ਵਿਚ ਲਗਣ ਵਾਲੀ ਪੀਲਾ ਸੀਰਾ ਬੀਮਾਰੀ ਦੀ ਰੋਕਥਾਮ ਹੋ ਸਕੇਗੀ। ਇਸ ਨਾਲ ਪਪੀਤੇ ਵੱਧ ਪੁੰਗਰੇਗਾ ਅਤੇ ਫਸਲ ਦਾ ਉਤਪਾਦਨ ਦੁਗਣਾ ਹੋਵੇਗਾ। ਦੱਸ ਦਈਏ ਕਿ ਪਪੀਤੇ ਦੇ ਪੌਦੇ ਵਿਚ ਪੀਲਾ ਸੀਰਾ ਦੀ ਬੀਮਾਰੀ ਹੁੰਦੀ ਹੈ। ਇਸ ਨਾਲ ਲਗਭਗ ਸਾਰੀ ਪੱਤੀਆਂ ਪੀਲੀਆਂ ਹੋ ਕੇ ਝੜ ਜਾਂਦੀਆਂ ਹਨ। ਪੌਦੇ ਦਾ ਵਿਕਾਸ ਚੰਗੀ ਤਰ੍ਹਾਂ ਨਹੀਂ ਹੁੰਦਾ। ਇਸ ਨਾਲ ਪਪੀਤੇ ਦੀ ਫਸਲ ਹਾਸਲ ਨਹੀਂ ਕੀਤੀ ਜਾ ਸਕਦੀ।
Papaya Leaves Turning Yellow
ਇਹ ਬੀਮਾਰੀ ਦੀ ਰਫਤਾਰ ਇੰਨੀ ਤੇਜ ਹੁੰਦੀ ਹੈ ਕਿ ਸਾਰੀ ਫਸਲ ਨੂੰ ਖਰਾਬ ਕਰ ਦਿੰਦੀ ਹੈ। ਪਪੀਤੇ ਦੇ ਫਲ ਵੀ ਝੜਨ ਲਗਦੇ ਹਨ। ਮੱਕੀ ਦੀ ਫਸਲ ਲਗਾਉਣ ਨਾਲ ਉਸ ਦੀ ਪੱਤੀਆਂ ਵਿਚੋਂ ਜਿਹੜੀ ਖੁਸ਼ਬੂ ਨਿਕਲਦੀ ਹੈ ਉਹ ਪੀਲਾ ਸੀਰਾ ਰੋਗ ਦੇ ਕੀਟਾਣੂਆਂ ਨੂੰ ਫਸਲ ਤੱਕ ਪਹੁੰਚਣ ਤੋਂ ਰੋਕਦੀ ਹੈ। ਅਜਿਹੇ ਵਿਚ ਪਪੀਤੇ ਦੀ ਫਸਲ ਵਿਚ ਪਹਿਲੀ ਅਤੇ ਦੂਜੀ ਲਾਈਨ ਵਿਚ ਮੱਕੀ ਲਗਾਉਣ ਨਾਲ ਪੀਲਾ ਸੀਰਾ ਪਪੀਤੇ ਤੱਕ ਨਹੀਂ ਪਹੁੰਚ ਪਾਉਂਦਾ।
Maize can be useful
ਡਾ.ਸਾਹੂ ਮੁਤਾਬਕ ਜੇਦਰ ਪਪੀਤੇ ਦੀ ਫਸਲ ਦਾ ਰਕਬਾ ਅੱਧਾ ਏਕੜ ਦਾ ਹੈ ਤਾਂ ਮੱਕੀ ਨੂੰ ਪਹਿਲੀ ਅਤੇ ਦੂਜੀ ਲਾਈਨ ਵਿਚ ਅਤੇ ਜੇਕਰ ਰਕਬਾ 10 ਏਕੜ ਜਾਂ ਇਸ ਤੋਂ ਵੱਧ ਹੋਵੇ ਤਾਂ ਵਿਚ-ਵਿਚ ਵੀ ਮੱਕੀ ਦੀ ਲਾਈਨ ਲਗਾਉਣਾ ਜ਼ਰੂਰੀ ਹੈ। ਇਸ ਨਾਲ ਪਪੀਤੇ ਦੀਆਂ ਪੱਤੀਆਂ ਸੁਰੱਖਿਅਤ ਰਹਿੰਦੀਆਂ ਹਨ।