Sheep Rearing: ਕਿਸਾਨਾਂ ਲਈ ਵਧੀਆ ਸਾਬਤ ਹੋ ਸਕਦਾ ਹੈ ਭੇਡ ਪਾਲਣ ਦਾ ਕਿੱਤਾ 
Published : Dec 10, 2023, 11:10 am IST
Updated : Dec 10, 2023, 11:10 am IST
SHARE ARTICLE
Sheep Rearing
Sheep Rearing

ਭੇਡਾਂ ਤੋਂ ਮਿਲਣ ਵਾਲੀ ਉੱਨ ਬਜ਼ਾਰ `ਚ ਕਾਫ਼ੀ ਮਹਿੰਗੇ ਭਾਅ `ਚ ਵਿਕਦੀ ਹੈ।

Sheep Rearing: ਭੇਡ ਪੇਂਡੂ ਅਰਥ ਵਿਵਸਥਾ ਅਤੇ ਸਮਾਜਿਕ ਸੰਰਚਨਾ ਨਾਲ ਜੁੜਿਆ ਹੈ। ਇਸ ਨਾਲ ਸਾਨੂੰ ਮਾਸ, ਦੁੱਧ, ਉੱਨ, ਜੈਵਿਕ ਖਾਦ ਅਤੇ ਹੋਰ ਉਪਯੋਗੀ ਸਮੱਗਰੀ ਮਿਲਦੀ ਹੈ। ਇਨ੍ਹਾਂ ਦੇ ਪਾਲਣ-ਪੋਸ਼ਣ ਤੋਂ ਭੇਡ ਪਾਲਕਾਂ ਨੂੰ ਅਨੇਕਾਂ ਫਾਇਦੇ ਹਨ।ਤੁਹਾਨੂੰ ਦਸ ਦੇਈਏ ਕੇ ਕਿਸਾਨ ਇਸ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਵੀ ਅਪਣਾ ਸਕਦੇ ਹਨ।  ਇਸ ਧੰਦੇ ਨਾਲ ਲੋਕ ਕਾਫੀ ਪੈਸੇ ਕਮਾ ਸਕਦੇ ਹਨ।  ਕਿਹਾ ਜਾ ਰਿਹਾ ਹੈ ਕਿ ਭੇਡਾਂ ਤੋਂ ਮਿਲਣ ਵਾਲੀ ਉੱਨ ਬਜ਼ਾਰ `ਚ ਕਾਫ਼ੀ ਮਹਿੰਗੇ ਭਾਅ `ਚ ਵਿਕਦੀ ਹੈ।

ਭੇਡਾਂ ਦੀ ਪ੍ਰਜਣਨ ਅਤੇ ਨਸਲ: ਚੰਗੀਆਂ ਨਸਲਾਂ ਦੀ ਦੇਸੀ, ਵਿਦੇਸ਼ੀ ਅਤੇ ਸੰਕਰ ਪ੍ਰਜਾਤੀਆਂ ਦੀ ਚੋਣ ਆਪਣੇ ਉਦੇਸ਼ ਦੇ ਅਨੁਸਾਰ ਕਰਨੀ ਚਾਹੀਦੀ ਹੈ।ਮਾਸ ਦੇ ਲਈ ਮਾਲਪੁਰਾ, ਜੈਸਲਮੇਰੀ, ਮਾਂਡੀਆ, ਮਾਰਵਾੜੀ, ਨਾਲੀ ਸ਼ਾਹਾਬਾਦੀ ਅਤੇ ਛੋਟਾਨਾਗਪੁਰੀ ਅਤੇ ਉੱਨ ਦੇ ਲਈ ਬੀਕਾਨੇਰੀ, ਮੇਰੀਨੋ, ਕੌਰੀਡੋਲ, ਰਮਬੁਯੇ ਆਦਿ ਦੀ ਚੋਣ ਕਰਨੀ ਚਾਹੀਦੀ ਹੈ।ਅਤੇ ਦਰੀ ਉੱਨ ਦੇ ਲਈ ਮਾਲਪੁਰਾ, ਜੈਸਲਮੇਰੀ, ਮਾਰਵਾੜੀ, ਸ਼ਾਹਾਬਾਦੀ ਅਤੇ ਛੋਟਾਨਾਗਪੁਰੀ ਆਦਿ ਭੇਡਾਂ ਦੀਆਂ ਮੁੱਖ ਕੈਟੇਗਿਰੀਆਂ ਹਨ।
ਇਨ੍ਹਾਂ ਦਾ ਪ੍ਰਜਣਨ ਮੌਸਮ ਅਨੁਸਾਰ ਕਰਨਾ ਚਾਹੀਦਾ ਹੈ।

Sheep FarmingSheep Farming

12-18 ਮਹੀਨੇ ਦੀ ਉਮਰ ਮਾਦਾ ਦੇ ਪ੍ਰਜਣਨ ਦੇ ਲਈ ਉਚਿਤ ਮੰਨੀ ਗਈ ਹੈ।ਜ਼ਿਆਦਾ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਪ੍ਰਜਣਨ ਅਤੇ ਭੇਡ ਦੇ ਬੱਚਿਆਂ ਦਾ ਜਨਮ ਨਹੀਂ ਹੋਣਾ ਚਾਹੀਦਾ ਹੈ। ਇਸ ਨਾਲ ਮੌਤ ਦਰ ਵਧਦੀ ਹੈ। ਤੁਹਾਨੂੰ ਦਸ ਦੇਈਏ ਕਿ ਭੇਡ ਵਿਚ ਆਮ ਤੌਰ ਤੇ 12-48 ਘੰਟੇ ਦਾ ਰਤੀਕਾਲ ਹੁੰਦਾ ਹੈ। ਇਸ ਕਾਲ ਵਿਚ ਹੀ ਔਸਤਨ 20-30 ਘੰਟੇ ਦੇ ਅੰਦਰ ਪਾਲ ਦਿਲਵਾਉਣਾ ਚਾਹੀਦਾ ਹੈ। ਰਤੀ ਚੱਕਰ ਆਮ ਤੌਰ ਤੇ 12-24 ਦਿਨਾਂ ਦਾ ਹੁੰਦਾ ਹੈ। 

ਨਾਲ ਹੀ ਉੱਨ ਦੇ ਲਈ ਵਧੀਆ ਕਿਸਮ ਦੀਆਂ ਭੇਡਾਂ ਦੀ ਚੋਣ ਕਰਨੀ ਚਾਹੀਦੀ ਹੈ। ਮਹੀਨ ਉੱਨ ਬੱਚਿਆਂ ਦੇ ਲਈ ਉਪਯੋਗੀ ਹੈ ਅਤੇ ਮੋਟੀ ਉੱਨ ਦਰੀ ਅਤੇ ਕਾਲੀਨ ਦੇ ਲਈ ਚੰਗੀ ਮੰਨੀ ਜਾਂਦੀ ਹੈ। ਗਰਮੀ ਅਤੇ ਬਰਸਾਤ ਤੋਂ ਪਹਿਲਾਂ ਹੀ ਇਨ੍ਹਾਂ ਦੇ ਸਰੀਰ ਤੋਂ ਉੱਨ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਭੇਢਾਂ ਦੇ ਸਰੀਰ ‘ਤੇ ਉੱਨ ਰਹਿਣ ਨਾਲ ਗਰਮੀ ਅਤੇ ਬਰਸਾਤ ਦਾ ਬੁਰਾ ਪ੍ਰਭਾਵ ਪੈਂਦਾ ਹੈ। ਸਰਦੀ ਜਾਣ ਤੋਂ ਪਹਿਲਾਂ ਹੀ ਉੱਨ ਦੀ ਕਟਾਈ ਕਰ ਲੈਣੀ ਚਾਹੀਦੀ ਹੈ।  

sheep farmingsheep farming

ਸਰਦੀਆਂ ਵਿਚ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਸਰੀਰ ਦੇ ਭਾਰ ਦਾ ਲਗਭਗ 40-50 ਫੀਸਦੀ ਮਾਸ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ।ਭੇਡਾਂ ਦੀ ਚਰਾਈ ਕਰਾਉਣ ਦਾ ਵੀ ਉੱਤਮ ਸਮਾਂ ਹੁੰਦਾ ਹੈ। ਸਵੇਰੇ 7 ਤੋਂ 10 ਵਜੇ ਅਤੇ ਸ਼ਾਮ 3-6 ਵਜੇ ਦੇ ਵਿਚਕਾਰ ਭੇਡਾਂ ਨੂੰ ਚਰਾਉਣਾ ਚਾਹੀਦਾ ਹੈ ਅਤੇ ਦੁਪਹਿਰ ਵਿਚ ਆਰਾਮ ਦੇਣਾ ਚਾਹੀਦਾ ਹੈ। ਗੱਭਣ ਭੇਡ ਨੂੰ 250-300 ਗ੍ਰਾਮ ਦਾਣਾ ਪ੍ਰਤੀ ਭੇਡ ਸਵੇਰੇ ਜਾਂ ਸ਼ਾਮ ਵਿੱਚ ਦੇਣਾ ਚਾਹੀਦਾ ਹੈ। ਭੇਡ ਦੇ ਬੱਚੇ ਨੂੰ ਪੈਦਾ ਹੋਣ ਦੇ ਬਾਅਦ ਤੁਰੰਤ ਫੇਨਸਾ ਪਿਆਉਣਾ ਚਾਹੀਦਾ ਹੈ। ਇਸ ਨਾਲ ਪੋਸ਼ਣ ਅਤੇ ਰੋਗ ਰੋਕੂ ਸ਼ਕਤੀ ਪ੍ਰਾਪਤ ਹੁੰਦੀ ਹੈ।

ਦੁੱਧ ਸਵੇਰੇ-ਸ਼ਾਮ ਪਿਆਉਣਾ ਚਾਹੀਦਾ ਹੈ। ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਾ ਭੁੱਖਾ ਨਾ ਰਹਿ ਜਾਵੇ। ਸਮੇਂ-ਸਮੇਂ ‘ਤੇ ਭੇਡਾਂ ਦੇ ਮਲ ਕੀਟ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਡੰਗਰ ਡਾਕਟਰ ਦੀ ਸਲਾਹ ਅਨੁਸਾਰ ਕੀਟ-ਨਾਸ਼ਕ ਦਵਾਈ ਪਿਲਾਉਣੀ ਚਾਹੀਦੀ ਹੈ। ਚਮੜੀ ਰੋਗਾਂ ਵਿਚ ਚਰਮਰੋਗ ਰੋਕੂ ਦਵਾਈ ਦੇਣੀ ਚਾਹੀਦੀ ਹੈ।ਨਾਲ ਹੀ ਤੁਹਾਨੂੰ ਦਸ ਦੇਈਏ ਕੇ ਭੇਡ ਦੇ ਰਹਿਣ ਦਾ ਸਥਾਨ ਸ਼ੁੱਧ ਅਤੇ ਖੁੱਲ੍ਹਾ ਹੋਣਾ ਚਾਹੀਦਾ ਹੈ। ਗਰਮੀ, ਵਰਖਾ ਅਤੇ ਸਰਦੀ ਦੇ ਮੌਸਮ ਵਿਚ ਬਚਾਅ ਹੋਣਾ ਜ਼ਰੂਰੀ ਹੈ। ਪੀਣ ਦੇ ਲਈ ਸਾਫ ਪਾਣੀ ਲੋੜੀਂਦੀ ਮਾਤਰਾ ਵਿਚ ਉਪਲਬਧ ਰਹਿਣਾ ਚਾਹੀਦਾ ਹੈ। 


 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement