ਹੁਣ ਪਸ਼ੂ ਵੀ ਖਾਣਗੇ ਚੌਕਲੇਟ, ਵਧੇਗੀ ਦੁੱਧ ਦੀ ਪੈਦਾਵਾਰ, ਮਾਹਰਾਂ ਨੇ ਕੀਤੀ ਖੋਜ 
Published : Sep 11, 2020, 12:45 pm IST
Updated : Sep 11, 2020, 12:45 pm IST
SHARE ARTICLE
 Now Even Animals Will Eat Chocolate, Milk Production Will Increase, Know How
Now Even Animals Will Eat Chocolate, Milk Production Will Increase, Know How

ਇਹ ਚਾਕਲੇਟ ਪਸ਼ੂਆਂ ਲਈ ਲੋੜੀਂਦੇ ਪੌਸ਼ਟਿਕ ਤੱਤ ਨਾਲ ਭਰਪੂਰ ਹੈ ਅਤੇ ਸੁਆਦ ਇਸ ਤਰ੍ਹਾਂ ਹੈ ਕਿ ਪਸ਼ੂ ਇਸ ਨੂੰ ਅਸਾਨੀ ਨਾਲ ਖਾ ਲੈਂਦੇ ਹਨ

 ਚੰਡੀਗੜ੍ਹ - ਮਾਹਰਾਂ ਨੇ ਇਕ ਨਵੀਂ ਖੋਜ ਕੀਤੀ ਹੈ ਜਿਸ ਵਿਚ ਪਸ਼ੂਆਂ ਲਈ ਚਾਕਲੇਟ ਬਣਾਈ ਗਈ ਹੈ। ਦਰਅਸਲ ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਨੇ ਦੁਧਾਰੂ ਪਸ਼ੂਆਂ ਲਈ ਇੱਕ ਵਿਸ਼ੇਸ਼ ਚਾਕਲੇਟ ਬਣਾਈ ਹੈ, ਜਿਸ ਨੂੰ ਪਸ਼ੂ ਚਾਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮਾਹਿਰਾਂ ਨੇ ਤਾਂ ਇਸ ਨੂੰ ਪਸ਼ੂ ਚਾਟ ਦਾ ਨਾਮ ਹੀ ਦਿੱਤਾ ਸੀ, ਪਰ ਪਸ਼ੂ ਪਾਲਕਾਂ ਨੇ ਇਸ ਨੂੰ ਚਾਕਲੇਟ ਦੇ ਨਾਮ ਤੇ ਮੰਗਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਇਹ ਪਸ਼ੂ ਚੌਕਲੇਟ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ।

Milk  Now Even Animals Will Eat Chocolate, Milk Production Will Increase, Know How

ਇਹ ਚਾਕਲੇਟ ਪਸ਼ੂਆਂ ਲਈ ਲੋੜੀਂਦੇ ਪੌਸ਼ਟਿਕ ਤੱਤ ਨਾਲ ਭਰਪੂਰ ਹੈ ਅਤੇ ਸੁਆਦ ਇਸ ਤਰ੍ਹਾਂ ਹੈ ਕਿ ਪਸ਼ੂ ਇਸ ਨੂੰ ਅਸਾਨੀ ਨਾਲ ਖਾ ਲੈਂਦੇ ਹਨ, ਜਿਸ ਨਾਲ ਨਾ ਸਿਰਫ਼ ਦੁਧਾਰੂ ਪਸ਼ੂਆਂ ਦੀ ਦੁੱਧ ਦੀ ਸਮਰੱਥਾ ਵਧਦੀ ਹੈ, ਬਲਕਿ ਦੁੱਧ ਦੀ ਗੁਣਵੱਤਾ ਵਿਚ ਵੀ ਸੁਧਾਰ ਹੁੰਦਾ ਹੈ ਅਤੇ ਇਸ ਨਾਲ ਪਸ਼ੂਆਂ ਵਿਚ ਬਿਮਾਰੀਆਂ ਨਾਲ ਲੜਨ ਦੀ ਯੋਗਤਾ ਵਿਚ ਵੀ ਵਾਧਾ ਹੁੰਦਾ ਹੈ। ਇਹ ਚਾਕਲੇਟ ਇਕ ਇੱਟ ਦੇ ਆਕਾਰ ਦਾ ਹੈ ਅਤੇ ਇਸ ਦਾ ਵਜ਼ਨ ਤਕਰੀਬਨ ਤਿੰਨ ਕਿਲੋ ਹੈ।

File Photo   Now Even Animals Will Eat Chocolate, Milk Production Will Increase, Know How

ਗਡਵਸੂ ਨੇ ਇਸ ਤਿੰਨ ਕਿਲੋ ਵਜ਼ਨ ਵਾਲੇ ਚਾਕਲੇਟ ਦੀ ਕੀਮਤ ਸਿਰਫ਼ 120 ਰੁਪਏ ਰੱਖੀ ਹੈ। ਜਿਸ ਕਾਰਨ ਮੰਗ ਵਿਚ ਕਾਫ਼ੀ ਵਾਧਾ ਹੋਇਆ ਹੈ। ਮਾਹਿਰਾਂ ਦੇ ਮੁਤਾਬਿਕ ਕਿਸਾਨਾਂ ਨੂੰ ਪਸ਼ੂ ਚਾਕਲੇਟ ਤਿਆਰ ਕਰਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ ਜਿਸ ਨਾਲ ਕਿਸਾਨ ਘਰ ਵਿਚ ਇਸ ਪਸ਼ੂ ਚਾਕਲੇਟ ਨੂੰ ਤਿਆਰ ਕਰ ਸਕਦੇ ਹਨ ਅਤੇ ਵੇਚ ਕੇ ਮੁਨਾਫ਼ਾ ਵੀ ਕਮਾ ਸਕਦੇ ਹਨ।

Guru Angad Dev Veterinary and Animal Sciences UniversityGuru Angad Dev Veterinary and Animal Sciences University

ਚੌਕਲੇਟ ਨੂੰ ਤਿਆਰ ਕਰਨ ਵਾਲੇ ਵਿਗਿਆਨੀ ਡਾ. ਉਧੇਵੀਰ ਸਿੰਘ ਮੁਤਾਬਿਕ ਇਸ ਚੌਕਲੇਟ ਨੂੰ ਖਾਣ ਨਾਲ ਪਸ਼ੂਆਂ ਨੂੰ ਬਹੁਤ ਸਾਰੇ ਫਾਇਦੇ ਹੋਣਗੇ। ਗਾਵਾਂ ਅਤੇ ਮੱਝਾਂ ਤੋਂ ਇਲਾਵਾ ਇਸ ਨੂੰ ਦੂਜੇ ਪਸ਼ੂ ਵੀ ਖਾ ਸਕਦੇ ਹਨ, ਜੋ ਕਿ 6 ਮਹੀਨਿਆਂ ਤੋਂ ਵੱਧ ਉਮਰ ਦੇ ਹੋਣ। ਇਹ ਚਾਕਲੇਟ ਦੀ ਤਰ੍ਹਾਂ ਹੀ ਦਿਖਦਾ ਹੈ ਅਤੇ ਸੁਆਦ ਵੀ ਮਿੱਠਾ ਹੈ। ਇਹ ਚਾਕਲੇਟ ਪ੍ਰੋਟੀਨ, ਖਣਿਜ ਅਤੇ ਲੂਣ ਦਾ ਇੱਕ ਵਧੀਆ ਸਰੋਤ ਹੈ।

File Photo   Now Even Animals Will Eat Chocolate, Milk Production Will Increase, Know How

ਇਸ ਵਿਚ 41 ਪ੍ਰਤੀਸ਼ਤ ਕੱਚਾ ਪ੍ਰੋਟੀਨ, 1.4 ਪ੍ਰਤੀਸ਼ਤ ਚਰਬੀ, 11 ਪ੍ਰਤੀਸ਼ਤ ਐਨਡੀਐਫ, 2.0 ਪ੍ਰਤੀਸ਼ਤ ਫਾਈਬਰ ਅਤੇ 72.4 ਪ੍ਰਤੀਸ਼ਤ ਪਾਚਣ ਯੋਗ ਤੱਤ ਸ਼ਾਮਲ ਹਨ। ਅਜਿਹੇ ਵਿਚ ਇਸ ਨੂੰ ਖਾਣ ਨਾਲ ਪਸ਼ੂਆਂ ਦੀ ਬਾਂਝਪਨ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਪਸ਼ੂਆਂ ਦੀ ਜਣਨ ਸ਼ਕਤੀ ਵਿਚ ਵਾਧਾ ਹੁੰਦਾ ਹੈ।
ਪਸ਼ੂਆਂ ਦੀ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਜਿਸ ਨਾਲ ਪਸ਼ੂਆਂ ਦੀ ਭੁੱਖ ਵਧਦੀ ਹੈ ਅਤੇ ਪਸ਼ੂ ਦੁੱਧ ਵੀ ਵੱਧ ਦਿੰਦੇ ਹਨ। ਤਿੰਨ ਕਿਲੋਗ੍ਰਾਮ ਵਜ਼ਨ ਵਾਲੇ ਇਸ ਚੌਕਲੇਟ ਨੂੰ ਬਣਾਉਣ ਲਈ, ਨੌ ਸੌ ਗ੍ਰਾਮ ਮੋਲਾਸਿਸ (ਸੇਰਾ), 450 ਗ੍ਰਾਮ ਕਣਕ ਦਾ ਆਟਾ, 450 ਗ੍ਰਾਮ ਖਣਿਜ ਮਿਸ਼ਰਣ, 300 ਗ੍ਰਾਮ ਤੇਲ ਮੁਕਤ ਸਰ੍ਹੋਂ ਦਾ ਕੇਕ,

Guru Angad Dev Veterinary and Animal Sciences UniversityGuru Angad Dev Veterinary and Animal Sciences University

300 ਗ੍ਰਾਮ ਤੇਲ ਰਹਿਤ ਚਾਵਲ ਪਾਲਿਸ਼, 300 ਗ੍ਰਾਮ ਯੂਰੀਆ, 120 ਗ੍ਰਾਮ ਨਮਕ, 90 ਗ੍ਰਾਮ ਕੈਲਸ਼ੀਅਮ ਆਕਸਾਈਡ ਅਤੇ 90 ਗ੍ਰਾਮ ਗੁਆਰ ਗਮ ਵਰਤੇ ਜਾਂਦੇ ਹਨ। ਸੀਰਾ ਦੇ ਮਿਸ਼ਰਣ ਦੇ ਕਾਰਨ, ਇਸ ਦਾ ਸੁਆਦ ਚਾਕਲੇਟ ਦੀ ਤਰ੍ਹਾਂ ਮਿੱਠਾ ਹੈ। ਪਸ਼ੂ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਤੇ ਕਿਸਾਨ ਸਿਖਲਾਈ ਲੈ ਸਕਦੇ ਹਨ

 50 Litre Milk  Now Even Animals Will Eat Chocolate, Milk Production Will Increase, Know How

ਅਤੇ ਇਸ ਨੂੰ ਘਰ ਵਿਚ ਹੀ ਬਣਾ ਸਕਦੇ ਹਨ ਅਤੇ ਇਸ ਨੂੰ ਬਾਜ਼ਾਰ ਵਿਚ ਵੀ ਵੇਚ ਸਕਦੇ ਹਨ। ਡਾ. ਉਧੇਬੀਰ ਸਿੰਘ ਅਨੁਸਾਰ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਨੂੰ ਤਿਆਰ ਕੀਤਾ ਹੈ ਅਤੇ ਹੁਣ ਇਹ ਮੰਗ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਹਿਮਾਚਲ, ਜੰਮੂ ਅਤੇ ਕਸ਼ਮੀਰ ਦੇ ਪਸ਼ੂ ਪਾਲਕਾਂ ਵਲੋਂ ਵੀ ਕੀਤੀ ਜਾ ਰਹੀ ਹੈ। ਇਸ ਵਿਸ਼ੇਸ਼ ਚੌਕਲੇਟ ਦੀ ਮੰਗ ਪੰਜਾਬ ਦੇ ਨਾਲ ਲੱਗਦੇ ਰਾਜਾਂ ਵਿਚ ਤੇਜੀ ਨਾਲ ਵਧਣ ਲੱਗੀ ਹੈ।

SHARE ARTICLE

ਏਜੰਸੀ

Advertisement

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM
Advertisement