
ਬੇਕਰੀ ਉਤਪਾਦ, ਬ੍ਰੇਕਫਾਸਟ ਆਦਿ ਬਨਾਉਣ ਦੇ ਦੱਸੇ ਤਰੀਕੇ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਰਹਿਨੁਮਾਈ ਹੇਠ ਨੌਕਰੀ ਕਰ ਰਹੇ ਸਿਖਿਆਰਥੀਆਂ ਲਈ ਪੰਜ ਰੋਜ਼ਾ ਸਿਖਲਾਈ ਕੋਰਸ ਕਰਵਾਇਆ ਗਿਆ ।
Training Course on Bakery
ਇਸ ਸਿਖਲਾਈ ਕੋਰਸ ਦਾ ਸਿਰਲੇਖ ਬੇਕਰੀ ਅਤੇ ਕੰਨਫੈਕਸ਼ਨਰੀ ਉਤਪਾਦ ਤਿਆਰ ਕਰਨਾ ਸੀ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ 27 ਵਿਗਿਆਨੀਆਂ ਅਤੇ ਡੈਮੋਨਸਟ੍ਰੇਟਰਾਂ ਨੇ ਬੇਕਰੀ ਅਤੇ ਕੰਨਫੈਕਸ਼ਨਰੀ ਦੇ ਪੌਸ਼ਟਿਕ ਉਤਪਾਦ ਬਨਾਉਣ ਦੀ ਸਿਖਲਾਈ ਲਈ ।
Training Course on Bakery
ਕੋਰਸ ਦੇ ਕੁਆਰਡੀਨੇਟਰ ਅਤੇ ਸੀਨੀਅਰ ਪਸਾਰ ਮਾਹਿਰ ਡਾ. ਕਿਰਨ ਗਰੋਵਰ ਨੇ ਫੰਕਸ਼ਨਲ ਭੋਜਨ ਉਤਪਾਦਾਂ ਦੇ ਸਿਹਤ ਸੰਬੰਧੀ ਲਾਭ ਗਿਣਾਉਂਦਿਆਂ ਮਹੱਤਵਪੂਰਨ ਜਾਣਕਾਰੀ ਦਿੱਤੀ । ਸਹਿਯੋਗੀ ਪ੍ਰੋਫੈਸਰ ਭੋਜਨ ਅਤੇ ਪੋਸ਼ਣ ਡਾ. ਸੋਨਿਕਾ ਸ਼ਰਮਾ ਨੇ ਪੀ.ਏ.ਯੂ. ਵੱਲੋਂ ਵਿਕਸਿਤ ਕੱਦੂ ਅਤੇ ਸੂਰਜਮੁਖੀ ਦੀਆਂ ਕਿਸਮਾਂ ਦੇ ਬੀਜਾਂ ਤੋਂ ਕੇਕ, ਕੁਕੀਜ਼, ਬਹੁ ਅਨਾਜੀ ਆਟਾ, ਚਾਕਲੇਟ, ਵੇਸਣ ਦੇ ਲੱਡੂ ਅਤੇ ਪੰਜੀਰੀ ਬਨਾਉਣ ਦੇ ਤਰੀਕੇ ਦੱਸੇ ।
Training Course on Bakery
ਉਹਨਾਂ ਨੇ ਦੱਸਿਆ ਕਿ ਇਹਨਾਂ ਪਦਾਰਥਾਂ ਦੀ ਮਦਦ ਨਾਲ ਬਣਾਏ ਜਾਣ ਵਾਲੇ ਭੋਜਨ ਉਤਪਾਦ ਪ੍ਰੋਟੀਨ ਨਾਲ ਭਰਪੂਰ ਹਨ । ਇਸ ਤੋਂ ਇਲਾਵਾ ਫਾਈਵਰ, ਫੈਟ, ਆਇਰਨ ਅਤੇ ਜ਼ਿੰਕ ਆਦਿ ਤੱਤਾਂ ਦੀ ਹੋਂਦ ਵਾਲੇ ਹਨ । ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਡਾ. ਜਸਪ੍ਰੀਤ ਕੌਰ ਅਤੇ ਡਾ. ਅਰਸ਼ਦੀਪ ਸਿੰਘ ਨੇ ਵੱਖ-ਵੱਖ ਅਨਾਜਾਂ ਤੋਂ ਕੰਪੋਜ਼ਿਟ ਆਟਾ, ਬੇਕਰੀ ਉਤਪਾਦ, ਬ੍ਰੇਕਫਾਸਟ ਆਦਿ ਬਨਾਉਣ ਦੇ ਤਰੀਕੇ ਦੱਸੇ ।
Training Course on Bakery
ਉਹਨਾਂ ਨੇ ਸਿਖਿਆਰਥੀਆਂ ਨੂੰ ਮਲਟੀਗਰੇਨ ਆਟਾ ਅਤੇ ਖਾਣ ਲਈ ਤਿਆਰ ਪਦਾਰਥਾਂ ਦੀ ਤਿਆਰੀ ਬਾਰੇ ਜਾਣਕਾਰੀ ਦਿੱਤੀ । ਸ੍ਰੀਮਤੀ ਕੰਵਲਜੀਤ ਕੌਰ ਨੇ ਸਿਖਿਆਰਥੀਆਂ ਨਾਲ ਆਉਣ ਵਾਲੇ ਦਿਨਾਂ ਵਿੱਚ ਲਗਾਉਣ ਵਾਲੇ ਸਿਖਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।