ਜੀਵਾਣੂ ਖਾਦ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਇਕ ਵਰਦਾਨ
Published : Jun 15, 2018, 4:56 pm IST
Updated : Jun 15, 2018, 4:56 pm IST
SHARE ARTICLE
khaad
khaad

ਜੀਵਾਣੂ ਖਾਦ, ਉਹ ਖਾਦ ਹੁੰਦੀ ਹੈ, ਜਿਸ ਵਿੱਚ ਸੁਖਮ ਜੀਵ ਹੁੰਦੇ ਹਨ ਜਿੰਨਾਂ ਨਾਲ ਪੌਦਿਆਂ ਨੂੰ ਖੁਰਾਕੀ ਤੱਤ ਮੁਹੱਈਆ ਕਰਵਾਏ ਜਾਂਦੇ ਹਨ

 

ਜੀਵਾਣੂ ਖਾਦ, ਉਹ ਖਾਦ ਹੁੰਦੀ ਹੈ, ਜਿਸ ਵਿੱਚ ਸੁਖਮ ਜੀਵ ਹੁੰਦੇ ਹਨ ਜਿੰਨਾਂ ਨਾਲ ਪੌਦਿਆਂ ਨੂੰ ਖੁਰਾਕੀ ਤੱਤ ਮੁਹੱਈਆ ਕਰਵਾਏ ਜਾਂਦੇ ਹਨ। ਇਹ ਜੀਵਾਣੂ ਹਵਾ ਵਿਚਲੀ ਨਾਈਟ੍ਰੋਜਨ ਨੂੰ ਉਪਲੱਬਧ ਕਰਵਾਉਣ ਜਾਂ ਮਿੱਟੀ ਵਿੱਚੋਂ ਅਣਘੁਲੀ ਫਾਸਫੋਰਸ ਨੂੰ ਘੁਲਣਸ਼ੀਲ ਬਣਾਉਣ ਵਿੱਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਸੁਖਮ ਜੀਵਾਂ ਦੀ ਕਿਰਿਆਵਾਂ ਨਾਲ ਕਈ ਹਾਰਮੋਨ ਬਣਦੇ ਹਨ ਜੋ ਕਿ ਪੌਦਿਆਂ ਨੂੰ ਵਧਣ ਫੁੱਲਣ ਵਿੱਚ ਮਦਦ ਕਰਦੇ ਹਨ ਅਤੇ ਇਹ ਜੀਵਾਣੂ ਖਾਦ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਦੀ ਹੈ।

ਸ਼ਿਫਾਰਸ਼ ਕੀਤੀਆਂ ਜੀਵਾਣੂ ਖਾਦਾਂ:

1.ਰਾਇਜੋਬੀਅਮ ਜੀਵਾਣੂ ਖਾਦ- ਇਹ ਖਾਦ ਮਟਰ, ਮੂੰਗੀ, ਮਾਂਹ, ਅਰਹਰ, ਸੋਇਆਬੀਨ, ਬਰਸੀਮ ਅਤੇ ਲੁਸਰਨ ਲਈ ਵਰਤੀ ਜਾਂਦੀ ਹੈ I

2.ਪੀ.ਜੀ.ਪੀ.ਆਰ ਅਤੇ ਰਾਇਜੋਬੀਅਮ ਜੀਵਾਣੂ ਖਾਦ- ਇਹ ਖਾਦ ਗਰਮ ਰੁੱਤ ਮੂੰਗੀ,ਛੋਲੇ ਅਤੇ ਮਸਰ ਲਈ ਵਰਤੀ ਜਾਂਦੀ ਹੈ I

3.ਕੰਮਸ਼ੋਰਸ਼ੀਅਮ ਜੀਵਾਣੂ ਖਾਦ- ਇਹ ਖਾਦ ਮੱਕੀ,ਕਮਾਦ,ਹਲਦੀ,ਆਲੂ ਅਤੇ ਪਿਆਜ਼ ਲਈ ਵਰਤੀ ਜਾਂਦੀ ਹੈ I

4.ਐਜ਼ੋਰਾਇਜੋਬੀਅਮ ਜੀਵਾਣੂ ਖਾਦ- ਇਹ ਖਾਦ ਝੋਨੇ ਲਈ ਵਰਤੀ ਜਾਂਦੀ ਹੈ I

5.ਅਜ਼ੋ-ਐਸ ਜੀਵਾਣੂ ਖਾਦ- ਇਹ ਖਾਦ ਕਣਕ ਲਈ ਵਰਤੀ ਜਾਂਦੀ ਹੈ I

ਜੀਵਾਣੂ ਖਾਦ ਵਰਤਣ ਦੇ ਢੰਗ:

ਬੀਜ ਨੂੰ ਲਗਾਉਣਾ(ਮੱਕੀ, ਕਣਕ, ਗਰਮ ਰੁੱਤ ਮੂੰਗੀ, ਮਾਂਹ, ਛੋਲੇ, ਮਸਰ, ਮਟਰ, ਮੂੰਗੀ, ਅਰਹਰ, ਸੋਇਆਬੀਨ, ਬਰਸੀਮ ਅਤੇ ਲੁਸਰਨ): ਇੱਕ ਏਕੜ ਲਈ ਸਿਫਾਰਸ਼ ਜੀਵਾਣੂ ਖਾਦ ਦੇ ਪੈਕਟ ਨੂੰ ਅੱਧਾ ਲੀਟਰ ਪਾਣੀ ਵਿੱਚ ਘੋਲ ਲਵੋ, ਉਪਰੰਤ ਜੀਵਾਣੂ ਖਾਦ ਦੇ ਘੋਲ ਅਤੇ ਬੀਜਾਂ ਨੂੰ ਸਾਫ ਫਰਸ਼ ਉੱਤੇ ਜਾਂ ਤਰਪਾਲ ਉੱਤੇ ਚੰਗੀ ਤਰ੍ਹਾਂ ਮਿਲਾ ਲਵੋ। ਬੀਜ ਨੂੰ ਛਾਵੇਂ ਸੁੱਕਾ ਕੇ ਜਲਦੀ ਬੀਜ ਦੇਵੋ।

ਮਿੱਟੀ ਵਿੱਚ ਲਗਾਉਣਾ (ਕਮਾਦ, ਹਲਦੀ, ਆਲੂ ਅਤੇ ਪਿਆਜ): ਫ਼ਸਲ ਬੀਜਣ ਤੋਂ ਪਹਿਲਾਂ ਜੀਵਾਣੂ ਖਾਦ ਨੂੰ ਮਿੱਟੀ ਵਿੱਚ ਮਿਲਾ ਕੇ ਸਿਆੜਾਂ ਵਿੱਚ ਪਾਓ।
ਪਨੀਰੀ ਨੂੰ ਲਗਾਉਣਾ (ਝੋਨਾ): ਇੱਕ ਏਕੜ ਲਈ ਸਿਫਾਰਸ਼ ਜੀਵਾਣੂ ਖਾਦ ਦੇ ਪੈਕਟ ਨੂੰ ਦਸ ਲੀਟਰ ਪਾਣੀ ਵਿੱਚ ਘੋਲ ਲਓ ਅਤੇ ਇੱਕ ਏਕੜ ਦੀ ਪਨੀਰੀ ਨੂੰ 45 ਮਿੰਟ ਲਈ ਘੋਲ ਵਿੱਚ ਰੱਖਣ ਤੋ ਬਾਅਦ ਬੀਜ ਦਿਉ।

ਜੀਵਾਣੂ ਖਾਦ ਵਰਤਨ ਸਮੇਂ ਸਾਵਧਾਨੀਆਂ:

• ਫ਼ਸਲ ਅਨੁਸਾਰ ਸਿਫਾਰਸ਼ ਕੀਤੀ ਜੀਵਾਣੂ ਖਾਦ ਹੀ ਵਰਤੋ।

• ਜੀਵਾਣੂ ਖਾਦ ਦਾ ਲਿਫਾਫਾ ਧੁੱਪ ਅਤੇ ਗਰਮੀ ਤੋਂ ਦੂਰ ਠੰਢੀ ਥਾਂ ‘ਤੇ ਹੀ ਰੱਖੋ ਅਤੇ ਲਗਾਉਣ ਸਮੇਂ ਹੀ ਖੋਲੋ।

• ਜੀਵਾਣੂ ਖਾਦ ਨੁੰ ਮਿਆਦ ਪੁੱਗਣ ਤੋਂ ਪਹਿਲਾਂ ਹੀ ਵਰਤੋਂ।

• ਬੀਜਾਂ ਨੂੰ ਜੀਵਾਣੂ ਖਾਦ ਲਾਉਣ ਤੋਂ ਬਾਅਦ ਧੁੱਪ ਵਿੱਚ ਨਾ ਰੱਖੋ ਅਤੇ ਬਿਜਾਈ ਜਲਦੀ ਕਰ ਦਿਉ।

ਸਿਫਾਰਸ਼ ਕੀਤੀਆਂ ਗਈਆਂ ਜੀਵਾਣੂ ਖਾਦਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਮਿਲਦੀਆਂ ਹਨ।

ਵਲੋਂ- ਤਜਿੰਦਰ ਪਾਲ ਸਿੰਘ 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement