ਕਿੰਨੂ ਮੁਕਤਸਰ ਸਾਹਿਬ ਦੇ: ਚਾਰ ਬੂਟਿਆਂ ਤੋਂ 7700 ਏਕੜ ’ਚ ਫੈਲੇ ਬੂਟੇ
Published : Dec 21, 2024, 9:01 am IST
Updated : Dec 21, 2024, 9:08 am IST
SHARE ARTICLE
 Kinnu farming  Muktsar sahib News
Kinnu farming Muktsar sahib News

ਜ਼ਿਲ੍ਹੇ ’ਚ ਕਿੰਨੂ ਦੀ ਫ਼ਸਲ ਹੇਠ ਰਕਬੇ ਵਿਚ ਇਸ ਸਾਲ ਹੋਇਆ 101 ਏਕੜ ਦਾ ਵਾਧਾ

ਸ੍ਰੀ ਮੁਕਤਸਰ ਸਾਹਿਬ (ਰਣਜੀਤ ਸਿੰਘ/ਗੁਰਦੇਵ ਸਿੰਘ) : 70 ਸਾਲ ਪਹਿਲਾਂ ਸੰਨ 1954 ਵਿਚ ਚਾਰ ਕਿੰਨੂਆਂ ਦੇ ਬੂਟਿਆਂ ਤੋਂ ਕੀਤੀ ਗਈ ਸ਼ੁਰੂਆਤ ਵਿਚ ਆਏ ਸਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਕਿੰਨੂ ਦੇ ਬਾਗ਼ਾਂ ਦੇ ਰਕਬੇ ਵਿਚ 101 ਏਕੜ ਦਾ ਇਜ਼ਾਫ਼ਾ ਹੋ ਗਿਆ ਹੈ। ਇਸ ਸਬੰਧੀ ਹੋਰ ਪ੍ਰਗਟਾਵਾ ਕਰਦਿਆਂ ਵਧੀਕ ਡਾਇਰੈਕਟਰ ਬਾਗ਼ਬਾਨੀ ਸੁਖਦੇਵ ਬਰਾੜ ਨੇ ਦਸਿਆ ਕਿ ਸੂਬੇ ਵਿਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਕਿੰਨੂ ਦੀ ਕਾਸ਼ਤ ਵਿਚ ਮੋਹਰੀ ਜ਼ਿਲ੍ਹਾ ਬਣ ਚੁੱਕਿਆ ਹੈ। ਆਧੁਨਿਕ ਯੁਗ ਦੇ ਪ੍ਰਸਾਰ ਸਾਧਨਾਂ ਦੇ ਮਾਧਿਅਮ ਰਾਹੀਂ ਹੁਣ ਲੋਕਾਂ ਨੂੰ ਇਸ ਦੇ ਗੁਣਾਂ ਬਾਰੇ ਚੋਖਾ ਗਿਆਨ ਹੋਇਆ ਹੈ। 

ਇਸ ਫ਼ਲ ਰਾਹੀਂ ਮਨੁੱਖੀ ਸ਼ਰੀਰ ਵਿਚ ਹੋਣ ਵਾਲਿਆਂ ਫ਼ਾਇਦਿਆਂ ਸਬੰਧੀ ਚਾਨਣਾ ਪਾਉਂਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਫਲ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ, ਹਰ ਪ੍ਰਕਾਰ ਦੇ ਐਂਟੀਓਕਸੀਡੈਂਟ ਅਤੇ ਭਰਪੂਰ ਮਾਤਰਾ ਵਿਚ ਫ਼ਾਈਬਰ ਹੈ, ਜੋ ਕਿ ਸ਼ਰੀਰ ਨੂੰ ਚੁਸਤ ਅਤੇ ਤੰਦਰੁਸਤ ਰੱਖਣ ਲਈ ਲਾਹੇਵੰਦ ਹੈ। ਇਸ ਤੋਂ ਇਲਾਵਾ ਇਸ ਫ਼ਲ ਦੇ 6-7 ਬੀਜਾਂ ਨੂੰ ਚਬਾ ਕੇ ਖਾਣ ਨਾਲ ਹਰ ਦਿਨ ਲੈਮੀਨਾਈਟ ਰਾਹੀਂ ਐਂਟੀਕਾਰਸੀਨੋਜੈਨਿਕ ਤੱਤ ਪ੍ਰਾਪਤ ਹੁੰਦੇ ਹਨ, ਜੋ ਕਿ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨਾਲ ਲੜਨ ਲਈ ਸਹਾਈ ਸਿੱਧ ਹੁੰਦੇ ਹਨ। 

ਕਿੰਨੂ ਦੇ ਬੂਟੇ ਦੀ ਉਮਰ ਅਤੇ ਉਤਪਾਦਕਤਾ ਸਬੰਧੀ ਜਾਣਕਾਰੀ ਦਿੰਦਿਆਂ ਬਾਗ਼ਬਾਨੀ ਵਿਕਾਸ ਅਫ਼ਸਰ ਅਮਨ ਔਲਖ ਨੇ ਦਸਿਆ ਕਿ ਇਕ ਬੂਟੇ ਨੂੰ ਪੂਰੀ ਤਰ੍ਹਾਂ ਬਣਨ ਲਈ 10 ਤੋਂ 12 ਸਾਲ ਲੱਗ ਜਾਂਦੇ ਹਨ, ਪ੍ਰੰਤੂ ਕਿੰਨੂ ਦਾ ਬੂਟਾ 4 ਸਾਲਾਂ ਬਾਅਦ ਫ਼ਲ ਦੇਣਾ ਸ਼ੁਰੂ ਕਰ ਦਿੰਦਾ ਹੈ। 4 ਸਾਲਾਂ ਬਾਅਦ ਇਸ ਦੇ ਇਕ ਬੂਟੇ ਤੋਂ ਪ੍ਰਤੀ ਸੀਜ਼ਨ 25 ਤੋਂ 30 ਕਿੱਲੋ ਫ਼ਲ ਉਤਰਦਾ ਹੈ ਅਤੇ ਪੂਰੀ ਤਰ੍ਹਾਂ ਤਿਆਰ ਬੂਟੇ ਤੋਂ 1.25 ਤੋਂ 1.50 ਕੁਇੰਟਲ ਫ਼ਲ ਉਤਰਦਾ ਹੈ। 

ਉਨਾਂ ਦਸਿਆ ਕਿ ਪਿਛਲੇ ਸਾਲ ਕਿੰਨੂ ਕਾਸ਼ਤਕਾਰਾਂ ਨੇ 57,000 ਮੀਟਰਕ ਟਨ ਦੀ ਪੈਦਾਵਾਰ ਕੀਤੀ ਸੀ। ਮੌਸਮ ਵਿਚ ਅਚਨਚੇਤ ਤਬਦੀਲੀ ਜਿਵੇਂ ਕਿ ਰਾਤ ਨੂੰ ਭਾਰੀ ਠੰਢ ਅਤੇ ਦਿਨ ਵਿਚ ਤਾਪਮਾਨ ਦੇ ਵਧਣ ਨਾਲ ਕਿੰਨੂ ਦੀ ਪੈਦਾਵਾਰ ’ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਸੇਮ ਨਾਲ ਗ੍ਰਸਤ ਇਲਾਕੇ ਵਿਚ ਬਾਗ਼ਾਂ ਦੀ ਉਪਜਾਊ ਸ਼ਕਤੀ ਘਟਦੀ ਹੈ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਕਿੰਨੂ ਦੇ ਬਾਗ਼ ਲਗਾਉਣ ਵਾਲੇ ਕਿਸਾਨਾਂ ਨੂੰ ਹਰ ਸੰਭਵ ਸਹਾਇਤਾ ਦਿੰਦੀ ਹੈ ਜਿਸ ਤਹਿਤ 20 ਹਜ਼ਾਰ ਤੋਂ 2.50 ਲੱਖ ਦੀ ਸਬਸਿਡੀ ਸੰਦਾਂ ਲਈ ਦਿਤੀ ਜਾਂਦੀ ਹੈ। 

ਇਸ ਸਾਲ ਰਾਤ ਨੂੰ ਤਾਪਮਾਨ ਦੀ ਗਿਰਾਵਟ ਅਤੇ ਦਿਨ ਵੇਲੇ ਦਰਜ ਕੀਤੇ ਵਾਧੇ ਕਾਰਨ ਕੁੱਝ ਹੱਦ ਤਕ ਕਿੰਨੂ ਦੀ ਪੈਦਾਵਾਰ ’ਤੇ ਅਸਰ ਪਿਆ ਹੈ, ਪਰੰਤੂ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਕਿੰਨੂ ਦੀ ਮਿਠਾਸ ਵਿਚ ਵਾਧਾ ਹੋਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement