Ber Farming News: ਕਿਸਾਨਾਂ ਲਈ ਲਾਹੇਵੰਦ ਹੋ ਸਕਦੀ ਹੈ ਬੇਰ ਦੀ ਖੇਤੀ
Published : Jul 22, 2025, 7:48 am IST
Updated : Jul 22, 2025, 7:48 am IST
SHARE ARTICLE
Ber farming can be beneficial for farmers
Ber farming can be beneficial for farmers

ਪੰਜਾਬ ਰਾਜ ਵਿਚ ਕਿਨੂੰ, ਅੰਬ ਅਤੇ ਅਮਰੂਦ ਆਦਿ ਤੋਂ ਬਾਅਦ ਉਗਾਈ ਜਾਣ ਵਾਲੀ ਫਲਾਂ ਦੀ ਮੁੱਖ ਫ਼ਸਲ ਬੇਰ ਹੀ ਹੈ।

Ber Farming News:  ਬੇਰ ਦੀ ਖੇਤੀ ਆਮ ਤੌਰ ’ਤੇ ਖ਼ੁਸ਼ਕ ਇਲਾਕਿਆਂ ਵਿਚ ਕੀਤੀ ਜਾਂਦੀ ਹੈ। ਬੇਰ ਵਿਚ ਕਾਫ਼ੀ ਮਾਤਰਾ ਵਿਚ ਪ੍ਰੋਟੀਨ, ਵਿਟਾਮਿਨ-ਸੀ ਅਤੇ ਪੌਸ਼ਟਿਕ ਖਣਿਜ ਅਤੇ ਤੱਤ ਮਿਲ ਜਾਂਦੇ ਹਨ। ਇਸ ਦੀ ਖੇਤੀ ਪੂਰੇ ਭਾਰਤ ਵਿਚ ਕੀਤੀ ਜਾਂਦੀ ਹੈ। ਇਸ ਦੀ ਖੇਤੀ ਮੁੱਖ ਤੌਰ ’ਤੇ ਮੱਧ ਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਆਦਿ ਰਾਜਾਂ ਵਿਚ ਕੀਤੀ ਜਾਂਦੀ ਹੈ। ਪੰਜਾਬ ਰਾਜ ਵਿਚ ਕਿਨੂੰ, ਅੰਬ ਅਤੇ ਅਮਰੂਦ ਆਦਿ ਤੋਂ ਬਾਅਦ ਉਗਾਈ ਜਾਣ ਵਾਲੀ ਫਲਾਂ ਦੀ ਮੁੱਖ ਫ਼ਸਲ ਬੇਰ ਹੀ ਹੈ।

ਇਸ ਨੂੰ ਜ਼ਿਆਦਾ ਅਤੇ ਘੱਟ ਡੂੰਘਾਈ ਵਾਲੀ ਮਿੱਟੀ ਤੋਂ ਇਲਾਵਾ ਰੇਤਲੀ ਅਤੇ ਚੀਕਣੀ ਮਿੱਟੀ ਵਿਚ ਵੀ ਉਗਾਇਆ ਜਾ ਸਕਦਾ ਹੈ। ਇਸ ਦੀ ਖੇਤੀ ਬੰਜਰ ਅਤੇ ਬਰਾਨੀ ਇਲਾਕਿਆਂ ਵਿਚ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਲੂਣੀ, ਖਾਰੀ ਅਤੇ ਦਲਦਲੀ ਮਿੱਟੀ ’ਤੇ ਕੀਤੀ ਜਾ ਸਕਦੀ ਹੈ। ਇਸ ਦੀ ਚੰਗੀ ਪੈਦਾਵਾਰ ਲਈ ਪਾਣੀ ਨੂੰ ਸੋਖਣ ਦੇ ਸਮਰੱਥ ਰੇਤਲੀ ਮਿੱਟੀ, ਜਿਸ ਵਿਚ ਪਾਣੀ ਦੇ ਨਿਕਾਸ ਦਾ ਢੁਕਵਾ ਪ੍ਰਬੰਧ ਹੋਵੇ, ਠੀਕ ਰਹਿੰਦੀ ਹੈ। ਬੇਰ ਦੇ ਬੀਜਾਂ ਨੂੰ 17-18 ਫ਼ੀ ਸਦੀ ਨਮਕ ਦੇ ਘੋਲ ਵਿਚ 24 ਘੰਟਿਆਂ ਲਈ ਭਿਉਂ ਕੇ ਰੱਖੋ ਫਿਰ ਅਪ੍ਰੈਲ ਦੇ ਮਹੀਨੇ ਨਰਸਰੀ ਵਿਚ ਬਿਜਾਈ ਕਰੋ।

3 ਤੋਂ 4 ਹਫ਼ਤੇ ਬਾਅਦ ਬੀਜ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਪੌਦਾ ਅਗੱਸਤ ਮਹੀਨੇ ਵਿਚ ਕਲਮ ਲਗਾਉਣ ਲਈ ਤਿਆਰ ਹੋ ਜਾਂਦਾ ਹੈ। ਟੀ ਦੇ ਆਕਾਰ ਵਿਚ ਕੱਟ ਕੇ ਜੂਨ- ਸਤੰਬਰ ਮਹੀਨੇ ਵਿਚ ਇਸ ਨੂੰ ਲਗਾਉਣਾ ਚਾਹੀਦਾ ਹੈ। ਪੌਦੇ ਲਗਾਉਣ ਤੋਂ ਪਹਿਲਾਂ 60  60  60 ਸੈ:ਮੀ: ਦੇ ਟੋਏ ਪੁੱਟੋ ਅਤੇ 15 ਦਿਨਾਂ ਲਈ ਧੁੱਪ ਵਿਚ ਖੁਲ੍ਹੇ ਛੱਡ ਦਿਉ। ਇਸ ਤੋਂ ਬਾਅਦ ਇਨ੍ਹਾਂ ਟੋਇਆਂ ਨੂੰ ਮਿੱਟੀ ਅਤੇ ਗੋਹੇ ਨਾਲ ਭਰ ਦਿਉ। ਇਸ ਤੋਂ ਬਾਅਦ ਪੌਦੇ ਨੂੰ ਇਨ੍ਹਾਂ ਟੋਇਆਂ ਵਿਚ ਲਗਾ ਦਿਉ। ਧਿਆਨ ਰੱਖੋ ਕਿ ਨਰਸਰੀ ਦੇ ਵਿਚ ਇਕ ਤਣੇ ਵਾਲਾ ਪੌਦਾ ਹੋਵੇ। ਖੇਤ ਵਿਚ ਰੋਪਣ ਵੇਲੇ ਪੌਦੇ ਦਾ ਉਪਰਲਾ ਸਿਰਾ ਸਾਫ਼ ਹੋਵੇ ਅਤੇ 30-45 ਸੈ:ਮੀ: ਲੰਮੀਆਂ 4-5 ਮਜ਼ਬੂਤ ਟਾਹਣੀਆਂ ਹੋਣ।

ਪੌਦੇ ਦੀਆਂ ਟਾਹਣੀਆਂ ਦੀ ਕਟਾਈ ਕਰੋ ਤਾਂ ਜੋ ਟਾਹਣੀਆਂ ਧਰਤੀ ਤੇ ਨਾਂ ਫੈਲ ਸਕਣ। ਪੌਦੇ ਦੀਆਂ ਸੁੱਕੀਆਂ, ਟੁੱਟੀਆਂ ਹੋਈਆਂ ਅਤੇ ਬਿਮਾਰੀ ਵਾਲੀਆਂ ਟਾਹਣੀਆਂ ਨੂੰ ਕੱਟ ਦਿਉ। ਮਈ ਦੇ ਦੂਜੇ ਪੰਦਰਵਾੜੇ ਵਿਚ ਪੌਦੇ ਦੀ ਛਟਾਈ ਕਰੋ ਜਦੋਂ ਕਿ ਪੌਦਾ ਨਾ ਵੱਧ ਰਿਹਾ ਹੋਵੇ। ਅਗੱਸਤ ਮਹੀਨੇ ਦੇ ਪਹਿਲੇ ਪੰਦਰਵਾੜੇ ਦੀ ਸ਼ੁਰੂਆਤ ਮੌਕੇ 1.2 ਕਿਲੋਗ੍ਰਾਮ ਡਿਊਰੋਨ ਨਦੀਨਾਸ਼ਕ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ। ਆਮ ਤੌਰ ’ਤੇ ਲਗਾਏ ਪੌਦਿਆਂ ਨੂੰ ਜਲਦੀ ਸਿੰਚਾਈ ਦੀ ਜ਼ਰੂਰਤ ਨਹੀਂ ਹੁੰਦੀ। ਜਦੋਂ ਪੌਦਾ ਸ਼ੁਰੂਆਤੀ ਸਮੇਂ ਵਿਚ ਹੁੰਦਾ ਹੈ ਤਾਂ ਇਸ ਨੂੰ ਜ਼ਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ। ਫਲ ਬਣਨ ਦੇ ਸਮੇਂ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਸ ਪੜਾਅ ਵੇਲੇ ਤਿੰਨ ਤੋਂ ਚਾਰ ਹਫ਼ਤਿਆਂ ਦੇ ਫਾਸਲੇ ਤੇ ਮੌਸਮ ਦੇ ਹਿਸਾਬ ਨਾਲ ਪਾਣੀ ਦਿੰਦੇ ਰਹੋ। ਮਾਰਚ ਦੇ ਦੂਜੇ ਪੰਦਰਵਾੜੇ ਵਿਚ ਸਿੰਚਾਈ ਬੰਦ ਕਰ ਦਿਉ।


 

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement