
ਇਸ ਪ੍ਰਕਾਰ ਪਤਾ ਲਗਦਾ ਹੈ ਕਿ ਕਿਹੜੇ ਵਰਗ ਦੀ ਕਣਕ ਵਧ ਝਾੜ ਦੇ ਸਕਦੀ ਹੈ ਤੇ ਕਿਹੜੀ ਘਟ।
ਜਲੰਧਰ: ਕਿਸਾਨਾਂ ਨੇ ਝੋਨੇ ਦੀ ਵਾਢੀ ਦਾ ਕੰਮ ਪੂਰਨ ਤੌਰ ਤੇ ਮੁਕੰਮਲ ਕਰ ਦਿੱਤਾ ਹੈ ਤੇ ਹੁਣ ਕਿਸਾਨਾਂ ਦਾ ਝੋਨਾ ਮੰਡੀਆਂ ਦੇ ਵਿਚ ਵੇਚਣ ਦੇ ਲਈ ਸੁੱਟਿਆ ਗਿਆ ਹੈ ਤੇ ਛੇਤੀ ਹੀ ਕਿਸਾਨਾਂ ਦੇ ਝੋਨੇ ਵਿਕਣ ਦਾ ਕੰਮ ਵੀ ਪੂਰਾ ਹੋ ਜਾਵੇਗਾ ਤੇ ਬਹੁਤ ਸਾਰੇ ਕਿਸਾਨ ਕਣਕ ਦੀ ਬਿਜਾਈ ਦੀਆਂ ਤਿਆਰੀਆਂ ਕਰ ਰਹੇ ਹਨ ਤਾਂ ਜੋ ਸਮੇਂ ਸਿਰ ਕੰਮ ਨਬੇੜਿਆ ਜਾ ਸਕੇ। ਅੱਜ ਅਸੀਂ ਕਿਸਾਨ ਵੀਰਾਂ ਲਈ ਬਹੁਤ ਹੀ ਅਹਿਮ ਜਾਣਕਾਰੀ ਲੈ ਕੇ ਆਏ ਹਾਂ।
Photoਜੀ ਹਾਂ ਅੱਜ ਅਸੀਂ ਕਿਸਾਨ ਵੀਰਾਂ ਨੂੰ ਦੱਸਾਂਗੇ ਕਿ ਪਿੱਛਲੇ ਸਾਲ ਕਣਕ ਦੀ ਕਿਸ ਕਿਸਮ ਨੇ ਸਭ ਤੋਂ ਵੱਧ ਝਾੜ ਤਾਂ ਜੋ ਕਿਸਾਨ ਇਸ ਵਾਰ ਵੀ ਕਿਸਾਨ ਉਸ ਕਿਸਮ ਦੀ ਬਿਜਾਈ ਕਰ ਸਕਣ। ਇਕ ਕਿਸਾਨ ਦਾ ਕਹਿਣਾ ਹੈ ਕਿ ਉਹਨਾਂ ਨੇ 3086, 1105 ਤੇ 542 ਕਣਕ ਲਗਾਈ ਸੀ। ਇਹਨਾਂ ਦੇ ਖੇਤ ਵਿਚ 542 ਨੰਬਰ 1 ਤੇ ਰਹੀ ਹੈ ਜੋ ਕਿ 65 ਮਣ ਸੀ। ਇਹ ਝਾੜ ਇਕ ਕਿੱਲੇ ਵਿਚੋਂ ਹੈ। ਪਿਛਲੇ ਸਾਲ ਮੌਸਮ ਚੰਗਾ ਹੋਣ ਕਰ ਕੇ ਝਾੜ ਵਧੀਆ ਰਿਹਾ ਹੈ।
Photo ਦੂਜੇ ਕਿਸਾਨ ਨੇ ਦਸਿਆ ਕਿ ਉਹਨਾਂ ਤੇ ਖੇਤ ਵਿਚ ਤਿੰਨੋਂ ਸ਼੍ਰੇਣੀਆਂ ਦੀਆਂ ਕਣਕਾਂ ਬਰਾਬਰ ਰਹੀਆਂ ਸਨ। ਤਲਵੰਡੀ ਸਾਬੋਂ ਤੋਂ ਕਿਸਾਨ ਨੇ ਦਸਿਆ ਕਿ ਉਹਨਾਂ ਨੇ 2967 ਤੇ 550 ਕਣਕ ਲਗਾਈ ਸੀ ਜੋ ਕਿ 55 ਮਣ ਤੇ ਸਾਢੇ 62 ਮਣ ਨਿਕਲੀ ਹੈ। ਰੋਪੜ ਤੋਂ ਕਿਸਾਨ ਨੇ 3086 ਉੰਨਤ 550 ਤੇ ਉੰਨਤ 343 ਕਣਕ ਲਗਾਈ ਸੀ ਜਿਹਨਾਂ ਵਿਚੋਂ ਸਭ ਤੋਂ ਵਧ 62 ਮਣ 3086 ਰਹੀ ਹੈ। ਲਹਿਰਾਗਾਗਾ ਦੇ ਕਿਸਾਨ ਨੇ ਐਚਡੀ 3086, ਸ਼੍ਰੀਰਾਮ 272 ਅਤੇ HDCSW18 ਲਗਾਈ ਸੀ।
Photo HDCSW18 ਨੇ 60 ਮਣ ਝਾੜ ਦੇ ਰਹੀ ਹੈ। ਸ਼੍ਰੀਰਾਮ 272 ਕਣਕ 70 ਮਣ ਦੇ ਰਹੀ ਹੈ। ਇਸ ਪ੍ਰਕਾਰ ਪਤਾ ਲਗਦਾ ਹੈ ਕਿ ਕਿਹੜੇ ਵਰਗ ਦੀ ਕਣਕ ਵਧ ਝਾੜ ਦੇ ਸਕਦੀ ਹੈ ਤੇ ਕਿਹੜੀ ਘਟ। ਇਕ ਰਿਪੋਰਟ ਮੁਤਾਬਕ ਕਿਸਾਨਾਂ ਨੇ ਅਪਣੇ ਵਿਚਾਰ ਪੇਸ਼ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹ ਉਹੀ ਕਣਕ ਲਗਾਉਣ ਜਿਸ ਦਾ ਝਾੜ ਵਧ ਨਿਕਲਦਾ ਹੈ। ਪੰਜਾਬ ਦੇ ਕਈ ਇਲਾਕਿਆਂ ਨੂੰ ਛੱਡ ਕੇ 3086 ਦਾ ਝਾੜ ਸਭ ਤੋਂ ਜ਼ਿਆਦਾ ਰਿਹਾ ਹੈ।
ਕਈ ਥਾਵਾਂ ਤੇ ਇਸ ਸ਼੍ਰੇਣੀ ਦੀ ਕਣਕ ਨੂੰ ਬਿਮਾਰੀ ਪੈ ਗਈ ਸੀ ਤਾਂ ਇਸ ਦਾ ਝਾੜ ਘਟ ਗਿਆ ਸੀ। ਬਾਕੀ ਖੇਤਰਾਂ ਵਿਚ ਇਸ ਸ਼੍ਰੇਣੀ ਨੇ ਬਾਜੀ ਮਾਰੀ ਸੀ। ਦੂਜੀਆਂ ਸ਼੍ਰੇਣੀਆਂ ਇਸ ਦੇ ਮੁਕਾਬਲੇ ਬਹੁਤਾ ਝਾੜ ਨਹੀਂ ਦੇ ਸਕੀਆਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।