ਤਿੰਨ ਦਿਨਾਂ ਐਗ੍ਰੀ ਸਮਿਟ ਹੋਇਆ ਸੰਪੰਨ 
Published : Mar 26, 2018, 2:03 pm IST
Updated : Mar 26, 2018, 2:03 pm IST
SHARE ARTICLE
agri smit
agri smit

ਖੇਤੀਬਾੜੀ ਨਾਲ ਸੰਬੰਧਿਤ ਇਸ ਆਯੋਜਨ 'ਚ ਦੇਸ਼-ਵਿਦੇਸ਼ ਦੇ ਡੈਲੀਗੇਟਾਂ ਨੇ ਹਿੱਸਾ ਲਿਆ | ਇਸ ਤੀਸਰੇ ਐਗ੍ਰੀ ਸਮਿਟ ਵਿਚ 1 ਲੱਖ ਤੋਂ ਵੱਧ ਕਿਸਾਨ ਸ਼ਾਮਿਲ ਹੋਏ |


ਰੋਹਤਕ — 24 ਮਾਰਚ ਤੋਂ 26 ਮਾਰਚ ਤਕ ਚੱਲੇ ਐਗ੍ਰੀ ਸਮਿਟ ਵਿਚ ਖੇਤੀ ਨਾਲ ਸਬੰਧਿਤ ਨਵੇਂ ਆਧੁਨਿਕ ਮਸ਼ੀਨਰੀ ਸੰਦਾਂ ਦੀ ਪ੍ਰਦਰਸ਼ਨੀ ਲਗਾਈ ਗਈ |ਹਰਿਆਣਾ ਦੇ ਰੋਹਤਕ ਵਿਚ ਹੋਏ ਇਸ ਤੀਸਰੇ ਐਗ੍ਰੀ ਸਮਿਟ ਦਾ ਉਦਘਾਟਨ  ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੀਤਾ। ਤੀਸਰੇ ਐਗ੍ਰੀ ਸਮਿਟ ਆਯੋਜਨ ਲਈ ਉੱਚ ਪੱਧਰੀ ਤਿਆਰੀਆਂ ਕੀਤੀਆਂ ਗਈਆਂ ਸਨ । ਖੇਤੀਬਾੜੀ ਨਾਲ ਸੰਬੰਧਿਤ ਇਸ ਆਯੋਜਨ 'ਚ ਦੇਸ਼-ਵਿਦੇਸ਼ ਦੇ ਡੈਲੀਗੇਟਾਂ ਨੇ ਹਿੱਸਾ ਲਿਆ | ਇਸ ਤੀਸਰੇ ਐਗ੍ਰੀ ਸਮਿਟ ਵਿਚ 1 ਲੱਖ ਤੋਂ ਵੱਧ ਕਿਸਾਨ ਸ਼ਾਮਿਲ ਹੋਏ | ਜਿਨ੍ਹਾਂ ਲਈ ਰੋਡਵੇਜ਼ ਦੀਆਂ 600 ਬੱਸਾਂ ਦਾ ਪੁਖਤਾ ਇੰਤਜ਼ਾਮ ਕੀਤਾ ਗਿਆ ਸੀ । ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਲਈ ਏਅਰਕੰਡੀਸ਼ਨਰ ਹਾਲ ਤਿਆਰ ਕੀਤੇ ਗਏ ਸਨ। ਅਜਿਹੇ 'ਚ 5 ਏਕੜ ਜ਼ਮੀਨ 'ਤੇ 6 ਪ੍ਰਦਰਸ਼ਨੀ ਹਾਲ ਬਣਾਏ ਗਏ ਹਨ। ਇਸ ਪ੍ਰੋਗਰਾਮ ਵਿਚ ਕਿਸਾਨਾਂ ਲਈ ਲਾਟਰੀ ਵੀ ਲਗਾਈ ਗਈ । ਪਹਿਲਾ ਇਨਾਮ 5 ਲੱਖ ਦਾ ਟਰੈਕਟਰ, ਦੂਸਰਾ 4 ਲੱਖ ਦਾ ਅਤੇ ਤੀਸਰਾ ਇਨਾਮ ਇਕ ਬੁਲਟ ਮੋਟਰਸਾਈਕਲ ਦਿਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement