ਕਿਸਾਨਾਂ ਲਈ ਵਧੀਆ ਸਾਬਤ ਹੋ ਸਕਦੈ ਭੇਡ ਪਾਲਣ ਦਾ ਕਿੱਤਾ 
Published : Jul 27, 2018, 4:28 pm IST
Updated : Jul 27, 2018, 4:28 pm IST
SHARE ARTICLE
sheep farming
sheep farming

ਭੇਡ ਪੇਂਡੂ ਅਰਥ ਵਿਵਸਥਾ ਅਤੇ ਸਮਾਜਿਕ ਸੰਰਚਨਾ ਨਾਲ ਜੁੜਿਆ ਹੈ। ਇਸ ਨਾਲ ਸਾਨੂੰ ਮਾਸ, ਦੁੱਧ, ਉੱਨ, ਜੈਵਿਕ ਖਾਦ ਅਤੇ ਹੋਰ ਉਪਯੋਗੀ ਸਮੱਗਰੀ ਮਿਲਦੀ

ਭੇਡ ਪੇਂਡੂ ਅਰਥ ਵਿਵਸਥਾ ਅਤੇ ਸਮਾਜਿਕ ਸੰਰਚਨਾ ਨਾਲ ਜੁੜਿਆ ਹੈ। ਇਸ ਨਾਲ ਸਾਨੂੰ ਮਾਸ, ਦੁੱਧ, ਉੱਨ, ਜੈਵਿਕ ਖਾਦ ਅਤੇ ਹੋਰ ਉਪਯੋਗੀ ਸਮੱਗਰੀ ਮਿਲਦੀ ਹੈ। ਇਨ੍ਹਾਂ ਦੇ ਪਾਲਣ-ਪੋਸ਼ਣ ਤੋਂ ਭੇਡ ਪਾਲਕਾਂ ਨੂੰ ਅਨੇਕਾਂ ਫਾਇਦੇ ਹਨ।ਤੁਹਾਨੂੰ ਦਸ ਦੇਈਏ ਕੇ ਕਿਸਾਨ ਇਸ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਵੀ ਅਪਣਾ ਸਕਦੇ ਹਨ।  ਇਸ ਧੰਦੇ ਨਾਲ ਲੋਕ ਕਾਫੀ ਪੈਸੇ ਕਮਾ ਸਕਦੇ ਹਨ।  ਕਿਹਾ ਜਾ ਰਿਹਾ ਹੈ ਕੇ ਭੇਡਾਂ ਤੋਂ ਮਿਲਣ ਵਾਲੀ ਉੱਨ ਬਜ਼ਾਰ `ਚ ਕਾਫੀ ਮਹਿੰਗੇ ਭਾਅ `ਚ ਵਿਕਦੀ ਹੈ।

 sheep farming sheep farming

ਭੇਡਾਂ ਦੀ ਪ੍ਰਜਣਨ ਅਤੇ ਨਸਲ: ਚੰਗੀਆਂ ਨਸਲਾਂ ਦੀ ਦੇਸੀ, ਵਿਦੇਸ਼ੀ ਅਤੇ ਸੰਕਰ ਪ੍ਰਜਾਤੀਆਂ ਦੀ ਚੋਣ ਆਪਣੇ ਉਦੇਸ਼ ਦੇ ਅਨੁਸਾਰ ਕਰਨੀ ਚਾਹੀਦੀ ਹੈ।ਮਾਸ ਦੇ ਲਈ ਮਾਲਪੁਰਾ, ਜੈਸਲਮੇਰੀ, ਮਾਂਡੀਆ, ਮਾਰਵਾੜੀ, ਨਾਲੀ ਸ਼ਾਹਾਬਾਦੀ ਅਤੇ ਛੋਟਾਨਾਗਪੁਰੀ ਅਤੇ ਉੱਨ ਦੇ ਲਈ ਬੀਕਾਨੇਰੀ, ਮੇਰੀਨੋ, ਕੌਰੀਡੋਲ, ਰਮਬੁਯੇ ਆਦਿ ਦੀ ਚੋਣ ਕਰਨੀ ਚਾਹੀਦੀ ਹੈ।ਅਤੇ ਦਰੀ ਉੱਨ ਦੇ ਲਈ ਮਾਲਪੁਰਾ, ਜੈਸਲਮੇਰੀ, ਮਾਰਵਾੜੀ, ਸ਼ਾਹਾਬਾਦੀ ਅਤੇ ਛੋਟਾਨਾਗਪੁਰੀ ਆਦਿ ਭੇਡਾਂ ਦੀਆਂ ਮੁੱਖ ਕੈਟੇਗਰੀਆਂ ਹਨ।

 sheep farming sheep farming

ਇਨ੍ਹਾਂ ਦਾ ਪ੍ਰਜਣਨ ਮੌਸਮ ਅਨੁਸਾਰ ਕਰਨਾ ਚਾਹੀਦਾ ਹੈ। 12-18 ਮਹੀਨੇ ਦੀ ਉਮਰ ਮਾਦਾ ਦੇ ਪ੍ਰਜਣਨ ਦੇ ਲਈ ਉਚਿਤ ਮੰਨੀ ਗਈ ਹੈ।ਜ਼ਿਆਦਾ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਪ੍ਰਜਣਨ ਅਤੇ ਭੇਡ ਦੇ ਬੱਚਿਆਂ ਦਾ ਜਨਮ ਨਹੀਂ ਹੋਣਾ ਚਾਹੀਦਾ ਹੈ। ਇਸ ਨਾਲ ਮੌਤ ਦਰ ਵਧਦੀ ਹੈ।ਤੁਹਾਨੂੰ ਦਸ ਦੇਈਏ ਕੇ ਭੇਡ ਵਿੱਚ ਆਮ ਤੌਰ ਤੇ 12-48 ਘੰਟੇ ਦਾ ਰਤੀਕਾਲ ਹੁੰਦਾ ਹੈ। ਇਸ ਕਾਲ ਵਿੱਚ ਹੀ ਔਸਤਨ 20-30 ਘੰਟੇ ਦੇ ਅੰਦਰ ਪਾਲ ਦਿਲਵਾਉਣਾ ਚਾਹੀਦਾ ਹੈ। ਰਤੀ ਚੱਕਰ ਆਮ ਤੌਰ ਤੇ 12-24 ਦਿਨਾਂ ਦਾ ਹੁੰਦਾ ਹੈ।

 sheep farming sheep farming

ਨਾਲ ਹੀ ਉਨ  ਦੇ ਲਈ ਵਧੀਆ ਕਿਸਮ ਦੀਆਂ ਭੇਡਾਂ ਦੀ ਚੋਣ ਕਰਨੀ ਚਾਹੀਦੀ ਹੈ। ਮਹੀਨ ਉੱਨ ਬੱਚਿਆਂ ਦੇ ਲਈ ਉਪਯੋਗੀ ਹੈ ਅਤੇ ਮੋਟੀ ਉੱਨ ਦਰੀ ਅਤੇ ਕਾਲੀਨ ਦੇ ਲਈ ਚੰਗੇ ਮੰਨੇ ਗਏ ਹਨ। ਗਰਮੀ ਅਤੇ ਬਰਸਾਤ ਦੇ ਪਹਿਲਾਂ ਹੀ ਇਨ੍ਹਾਂ ਦੇ ਸਰੀਰ ਤੋਂ ਉੱਨ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਸਰੀਰ ‘ਤੇ ਉੱਨ ਰਹਿਣ ਨਾਲ ਗਰਮੀ ਅਤੇ ਬਰਸਾਤ ਦਾ ਬੁਰਾ ਪ੍ਰਭਾਵ ਪੈਂਦਾ ਹੈ। ਸਰਦੀ ਜਾਣ ਤੋਂ ਪਹਿਲਾਂ ਹੀ ਉੱਨ ਦੀ ਕਟਾਈ ਕਰ ਲੈਣੀ ਚਾਹੀਦੀ ਹੈ।

 sheep farming sheep farming

ਸਰਦੀਆਂ ਵਿੱਚ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਸਰੀਰ ਦੇ ਭਾਰ ਦਾ ਲਗਭਗ 40-50 ਫੀਸਦੀ ਮਾਸ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ।ਭੇਡਾਂ ਦੀ ਚਰਾਈ ਕਰਾਉਣ ਦਾ ਵੀ ਉੱਤਮ ਸਮਾਂ ਹੁੰਦਾ ਹੈ। ਸਵੇਰੇ 7 ਤੋਂ 10 ਵਜੇ ਅਤੇ ਸ਼ਾਮ 3-6 ਵਜੇ ਦੇ ਵਿਚਕਾਰ ਭੇਡਾਂ ਨੂੰ ਚਰਾਉਣਾ ਅਤੇ ਦੁਪਹਿਰ ਵਿੱਚ ਆਰਾਮ ਦੇਣਾ ਚਾਹੀਦਾ ਹੈ। ਗੱਭਣ ਭੇਡ ਨੂੰ 250-300 ਗ੍ਰਾਮ ਦਾਣਾ ਪ੍ਰਤੀ ਭੇਡ ਸਵੇਰੇ ਜਾਂ ਸ਼ਾਮ ਵਿੱਚ ਦੇਣਾ ਚਾਹੀਦਾ ਹੈ।ਭੇਡ ਦੇ ਬੱਚੇ ਨੂੰ ਪੈਦਾ ਹੋਣ ਦੇ ਬਾਅਦ ਤੁਰੰਤ ਫੇਨਸਾ ਪਿਆਉਣਾ ਚਾਹੀਦਾ ਹੈ। ਇਸ ਨਾਲ ਪੋਸ਼ਣ ਅਤੇ ਰੋਗ ਰੋਕੂ ਸ਼ਕਤੀ ਪ੍ਰਾਪਤ ਹੁੰਦੀ ਹੈ।

 sheep farming sheep farming

ਦੁੱਧ ਸਵੇਰੇ-ਸ਼ਾਮ ਪਿਆਉਣਾ ਚਾਹੀਦਾ ਹੈ। ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਾ ਭੁੱਖਾ ਨਾ ਰਹਿ ਜਾਵੇ।ਸਮੇਂ-ਸਮੇਂ ‘ਤੇ ਭੇਡਾਂ ਦੇ ਮਲ ਕੀਟ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਡੰਗਰ ਡਾਕਟਰ ਦੀ ਸਲਾਹ ਅਨੁਸਾਰ ਕੀਟ-ਨਾਸ਼ਕ ਦਵਾਈ ਪਿਲਾਉਣੀ ਚਾਹੀਦੀ ਹੈ। ਚਮੜੀ ਰੋਗਾਂ ਵਿੱਚ ਚਰਮਰੋਗ ਰੋਕੂ ਦਵਾਈ ਦੇਣੀ ਚਾਹੀਦੀ ਹੈ।ਨਾਲ ਹੀ ਤੁਹਾਨੂੰ ਦਸ ਦੇਈਏ ਕੇ ਭੇਡ ਦੇ ਰਹਿਣ ਦਾ ਸਥਾਨ ਸ਼ੁੱਧ ਅਤੇ ਖੁੱਲ੍ਹਾ ਹੋਣਾ ਚਾਹੀਦਾ ਹੈ। ਗਰਮੀ, ਵਰਖਾ ਅਤੇ ਸਰਦੀ ਦੇ ਮੌਸਮ ਵਿੱਚ ਬਚਾਅ ਹੋਣਾ ਜ਼ਰੂਰੀ ਹੈ। ਪੀਣ ਦੇ ਲਈ ਸਾਫ ਪਾਣੀ ਲੋੜੀਂਦੀ ਮਾਤਰਾ ਵਿੱਚ ਉਪਲਬਧ ਰਹਿਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement