Cultivating: ਕਿਸਾਨ ਕਰਨ ਚਿੱਟੇ ਬੈਂਗਣਾਂ ਦੀ ਖੇਤੀ, ਵਿਦੇਸ਼ਾਂ ਤਕ ਹੈ ਚਿੱਟੇ ਬੈਂਗਣਾਂ ਦੀ ਮੰਗ
Published : Sep 28, 2024, 7:29 am IST
Updated : Sep 28, 2024, 7:29 am IST
SHARE ARTICLE
Farmers are cultivating white eggplants, there is a demand for white eggplants even abroad
Farmers are cultivating white eggplants, there is a demand for white eggplants even abroad

Cultivating: ਕਈ ਲੋਕ ਬੈਂਗਣ ਦਾ ਚੋਖਾ ਵੀ ਬਹੁਤ ਪਸੰਦ ਕਰਦੇ ਹਨ।

 

Cultivating:  ਸਾਰੇ ਕਿਸਾਨਾਂ ਨੂੰ ਬੈਂਗਣ ਦੀ ਖੇਤੀ ਬਾਰੇ ਤਾਂ ਪਤਾ ਹੀ ਹੋਵੇਗਾ। ਬੈਂਗਣ ਬਹੁਤ ਸਾਰੇ ਲੋਕਾਂ ਦੀ ਪਸੰਦੀਦਾ ਸਬਜ਼ੀ ਹੈ। ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਬਣਾਉਣ ਵਿਚ ਕੀਤੀ ਜਾਂਦੀ ਹੈ। ਜਿਥੇ ਬੈਂਗਣ ਨੂੰ ਆਲੂ ਦੇ ਨਾਲ ਮਿਲਾ ਕੇ ਆਲੂ-ਬੈਂਗਣ ਦੀ ਸਬਜ਼ੀ ਬਣਾਈ ਜਾਂਦੀ ਹੈ, ਉੱਥੇ ਹੀ ਇਸ ਤੋਂ ਬਹੁਤ ਹੀ ਸਵਾਦਿਸ਼ਟ ਕਲੌਂਜੀ ਵੀ ਬਣਾਈ ਜਾਂਦੀ ਹੈ। ਕਈ ਲੋਕ ਬੈਂਗਣ ਦਾ ਚੋਖਾ ਵੀ ਬਹੁਤ ਪਸੰਦ ਕਰਦੇ ਹਨ।

ਮਸ਼ਹੂਰ ਬਾਟੀ-ਚੋਖਾ ਦਾ ਚੋਖਾ ਵੀ ਬੈਂਗਣ ਤੋਂ ਬਣਾਇਆ ਜਾਂਦਾ ਹੈ। ਪਰ ਇਹ ਸਾਰੇ ਪਕਵਾਨ ਜਾਮਨੀ ਰੰਗ ਦੇ ਬੈਂਗਣਾਂ ਤੋਂ ਹੀ ਬਣਾਏ ਜਾਂਦੇ ਹਨ। ਪਰ ਇਸ ਤੋਂ ਇਲਾਵਾ ਇਕ ਹੋਰ ਰੰਗ ਦਾ ਬੈਂਗਣ ਵੀ ਹੈ। ਇਹ ਬੈਂਗਣ ਬਾਜ਼ਾਰ ਵਿਚ ਘੱਟ ਹੀ ਦੇਖਣ ਨੂੰ ਮਿਲਦਾ ਹੈ। ਅਸੀਂ ਗੱਲ ਕਰ ਰਹੇ ਹਾਂ ਚਿੱਟੇ ਬੈਂਗਣ ਦੀ ਜੋ ਕਿ ਆਂਡੇ ਵਰਗਾ ਦਿਖਾਈ ਦਿੰਦਾ ਹੈ। ਇਸ ਬੈਂਗਣ ਦੀ ਮੰਗ ਕਾਫ਼ੀ ਵਧ ਗਈ ਹੈ। ਇਸ ਦੀ ਮੰਗ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਵਧ ਰਹੀ ਹੈ।

ਕਿਸਾਨ ਇਸ ਦੀ ਖੇਤੀ ਕਰ ਕੇ ਚੰਗਾ ਪੈਸਾ ਕਮਾ ਸਕਦੇ ਹਨ। ਇਹ ਬਹੁਤ ਲਾਹੇਵੰਦ ਖੇਤੀ ਹੈ। ਅਸੀਂ ਤੁਹਾਨੂੰ ਚਿੱਟੇ ਬੈਂਗਣ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦੇ ਹਾਂ। ਚਿੱਟੇ ਬੈਂਗਣ ਦੀ ਕਾਸ਼ਤ ਲਈ ਸੱਭ ਤੋਂ ਵਧੀਆ ਸਮਾਂ ਫ਼ਰਵਰੀ ਅਤੇ ਮਾਰਚ ਹੈ। ਇਸ ਦੀ ਬਿਜਾਈ ਫ਼ਰਵਰੀ ਦੇ ਅੰਤ ਤੋਂ ਮਾਰਚ ਦੇ ਸ਼ੁਰੂ ਤਕ ਕੀਤੀ ਜਾਂਦੀ ਹੈ। ਹਾਲਾਂਕਿ ਭਾਰਤ ਵਿਚ ਕਈ ਥਾਵਾਂ ’ਤੇ ਇਸ ਦੀ ਬਿਜਾਈ ਦਸੰਬਰ ਵਿਚ ਵੀ ਕੀਤੀ ਜਾਂਦੀ ਹੈ।

ਇਹ ਬੈਂਗਣ ਜੂਨ-ਜੁਲਾਈ ਦੇ ਮਹੀਨੇ ਵਿਚ ਪੂਰੀ ਤਰ੍ਹਾਂ ਤਿਆਰ ਹੋ ਜਾਂਦੇ ਹਨ। ਉਨ੍ਹਾਂ ਨੂੰ ਬਜ਼ਾਰਾਂ ਵਿਚ ਵੇਚ ਕੇ, ਤੁਸੀਂ ਬਹੁਤ ਸਾਰਾ ਮੁਨਾਫ਼ਾ ਕਮਾ ਸਕਦੇ ਹੋ। ਇਸ ਲਈ ਜੇਕਰ ਤੁਸੀਂ ਵੀ ਸਬਜ਼ੀਆਂ ਵੇਚ ਕੇ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਚਿੱਟੇ ਬੈਂਗਣ ਦੀ ਖੇਤੀ ਕਰਨਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ। 

ਚਿੱਟੇ ਬੈਂਗਣ ਦੀ ਬਿਜਾਈ ਲਈ ਸੱਭ ਤੋਂ ਪਹਿਲਾਂ ਇਕ ਬੈੱਡ ਤਿਆਰ ਕਰਨਾ ਚਾਹੀਦਾ ਹੈ। ਕਿਸਾਨ ਵੀਰੋ, ਡੇਢ ਮੀਟਰ ਲੰਮਾ ਅਤੇ ਤਕਰੀਬਨ ਤਿੰਨ ਮੀਟਰ ਚੌੜਾ ਬੈੱਡ ਬਣਾਉ। ਇਸ ਤੋਂ ਬਾਅਦ ਮਿੱਟੀ ਨੂੰ ਢਿੱਲੀ ਕਰ ਦਿਉ। ਇਸ ਤੋਂ ਬਾਅਦ ਹਰ ਬੈੱਡ ’ਤੇ 200 ਤੋਂ 250 ਗ੍ਰਾਮ ਡੀ.ਏ.ਪੀ. ਲਗਾਉਣ ਤੋਂ ਬਾਅਦ, ਕਿਸਾਨ ਭਰਾ ਇਸ ਵਿਚ ਚਿੱਟੇ ਬੈਂਗਣ ਦੇ ਬੀਜ ਦੀ ਇਕ ਲਾਈਨ ਬੀਜ ਸਕਦੇ ਹਨ। ਕੁੱਝ ਦਿਨਾਂ ਬਾਅਦ ਇਸ ਵਿਚੋਂ ਪੌਦੇ ਨਿਕਲਣਗੇ। ਚਿੱਟੇ ਬੈਂਗਣ ਦੀ ਕਾਸ਼ਤ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਵਰਗੇ ਕਈ ਰਾਜਾਂ ਵਿਚ ਵੀ ਕੀਤੀ ਜਾਂਦੀ ਹੈ।

ਪਰ ਇਸ ਦੀ ਜ਼ਿਆਦਾਤਰ ਖੇਤੀ ਜੰਮੂ ਵਿਚ ਕੀਤੀ ਜਾਂਦੀ ਹੈ। ਦੇਸ਼ ਦੇ ਹੋਰ ਖੇਤਰਾਂ ਦੇ ਕਿਸਾਨ ਭਰਾ ਜ਼ਿਆਦਾਤਰ ਜੰਮੂ ਤੋਂ ਬੀਜ ਲੈ ਕੇ ਚਿੱਟੇ ਬੈਂਗਣ ਦੀ ਖੇਤੀ ਕਰਦੇ ਹਨ। ਜੰਮੂ ਤੋਂ ਇਲਾਵਾ ਹੋਰ ਰਾਜਾਂ ਵਿਚ ਇਸ ਦੀ ਬਹੁਤ ਘੱਟ ਮਾਤਰਾ ਵਿਚ ਖੇਤੀ ਕੀਤੀ ਜਾਂਦੀ ਹੈ। ਚਿੱਟੇ ਬੈਂਗਣ ਵਿਚ ਗੂੜ੍ਹੇ ਜਾਮਨੀ ਜਾਂ ਕਾਲੇ ਬੈਂਗਣ ਨਾਲੋਂ ਵਧੇਰੇ ਪੌਸ਼ਟਿਕ ਤੱਤ ਹੁੰਦੇ ਹਨ। ਇਹੀ ਕਾਰਨ ਹੈ ਕਿ ਬਾਜ਼ਾਰ ਵਿਚ ਇਸ ਦੀ ਮੰਗ ਬਹੁਤ ਜ਼ਿਆਦਾ ਹੈ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement