
ਕਰੋ ਜਾਂ ਮਰੋ (ਐਲਮੀਨੇਟਰ) ਮੁਕਾਬਲੇ ਵਿਚ ਆਂਦਰੇ ਰਸਲ ਦੀ ਤਾਬੜ ਤੋੜ ਬੱਲੇਬਾਜੀ ਅਤੇ ਆਖਰੀ ਓਵਰਾਂ ਵਿਚ.......
24 ਮਈ : ਕਰੋ ਜਾਂ ਮਰੋ (ਐਲਮੀਨੇਟਰ) ਮੁਕਾਬਲੇ ਵਿਚ ਆਂਦਰੇ ਰਸਲ ਦੀ ਤਾਬੜ ਤੋੜ ਬੱਲੇਬਾਜੀ ਅਤੇ ਆਖਰੀ ਓਵਰਾਂ ਵਿਚ ਸਧੀ ਹੋਈ ਗੇਂਦਬਾਜੀ ਦੇ ਸਹਾਰੇ ਕਲਕੱਤਾ ਰਾਜਸਥਾਨ ਨੂੰ 25 ਦੌੜਾਂ ਨਾਲ ਹਰਾਂ ਕੇ ਕਵਾਲੀਫਾਇਰ-2 ਵਿਚ ਪਹੁੰਚ ਗਈ ਹੈ । ਜਿਥੇ ਉੁਸਦਾ ਮੁਕਾਬਲਾ ਫਾਇਨਲ ਦੀ ਦੌੜ ਲਈ ਹੈਦਰਾਬਾਦ ਨਾਲ ਹੋਵੇਗਾ । ਕੱਲ ਰਾਤ ਹੌਏ ਫ਼ਸਵੇਂ ਮੁਕਾਬਲੇ 'ਚ ਟਾਸ ਜਿਤ ਕੇ ਰਾਜਸਥਾਨ ਨੇ ਕਲਕੱਤਾ ਨੂੰ ਬੱਲੇਬਾਜੀ ਕਰਨ ਲਈ ਕਿਹਾ ।
Andhre Russalਸ਼ੁਰੂ 'ਚ ਇਹ ਫੈਸਲਾ ਸਹੀ ਰਿਹਾ ਪਰ ਕਪਤਾਨ ਦਿਨੇਸ਼ ਕਾਤ੍ਰਿਕ 38 ਗੇਂਦਾਂ ਵਿਚ 52 ਤੇ ਆਂਦਰੇ ਰਸਲ ਦੇ ਤੁਫਾਨੀ 25 ਗੇਂਦਾਂ ਵਿਚ 49 ਦੌੜਾਂ ਦੀ ਮਦਦ ਨਾਲ 7 ਵਿਕਟਾਂ ਗਵਾ ਕੇ 169 ਦੌੜਾਂ ਬਣਾਈਆਂ ਜਿਸਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ ਦੀ ਸ਼ੁਰੂਆਤ ਤਾਂ ਬਹੁਤ ਵਧੀਆਂ ਰਹੀ ਤੇ ਇਕ ਸਮੇਂ ਰਾਜਸਥਾਨ ਦੀ ਟੀਮ ਆਸਾਨੀ ਨਾਲ ਜਿੱਤ ਵੱਲ ਵੱਧਦੀ ਦਿਖਾਈ ਦੇ ਰਹੀ ਸੀ।
Dinesh Kartik ਬੇਹਤਰੀਨ ਪਾਰੀ ਖੇਡ ਰਹੇ ਰਾਹੁਲ ਤ੍ਰਿਪਾਠੀ ਨੇ 47 ਦੇ ਸਕੋਰ ਤੇ ਪਿਯੂਸ਼ ਚਾਵਲਾ ਦੀ ਗੇਂਦ ਤੇ ਆਪਣਾ ਵਿਕਟ ਗਵਾ ਦਿੱਤਾ। ਉਸ ਤੋਂ ਬਾਅਦ ਸੰਜੂ ਸੈਮਸਨ ਤੇ ਰਹਾਣੇ ਨੇ ਪਾਰੀ ਨੂੰ ਅੱਗੇ ਵਧਾਇਆ ਪਰ ਸੰਜੂ ਸੈਮਸਨ ਤੇ ਰਹਾਣੇ ਦੀ ਆਉਟ ਹੋਣ ਤੋਂ ਬਾਅਦ ਆਖਰੀ ਓਵਰਾਂ ਵਿਚ ਕਲਕੱਤਾ ਦੀ ਸਧੀ ਹੌਈ ਗੇਦਬਾਜੀ ਅੱਗੇ ਰਾਜਸਥਾਨ ਦੇ ਖਿਡਾਰੀ ਬੇਬਸ ਨਜ਼ਰ ਆਏ ਰਾਜਸਥਾਨ ਦੀ ਟੀਮ 4 ਵਿਕਟਾਂ ਤੇ ਸਿਰਫ 144 ਦੌੜਾ ਹੀ ਬਣਾ ਸਕੀ।
P chawlaਪਿਯੂਸ਼ ਚਾਵਲਾ ਨੇ 4 ਓਵਰਾਂ ਵਿੱਚ 24 ਦੌੜਾ ਦੇ ਕੇ 2 ਵਿਕਟਾਂ ਹਾਸਿਲ ਕੀਤੀਆਂ ਅਤੇ ਕੁਲਦੀਪ ਯਾਦਵ ਅਤੇ ਕ੍ਰਿਸ਼ਨਾ ਨੇ 1,1 ਵਿਕਟ ਹਾਸਿਲ ਕੀਤੀ। ਜਿੰਨਾ ਸਦਕਾ ਕੋਲਕਾਤਾ ਨੇ ਰਾਜਸਥਾਨ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। 25 ਮਈ ਨੂੰ ਕੋਲਕਾਤਾ ਅਤੇ ਹੈਦਰਾਬਾਦ ਦੀਆਂ ਟੀਮਾਂ ਫਾਈਨਲ ਖੇਡਣ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨਗੀਆਂ।
K K R