Auto Refresh
Advertisement

ਜੀਵਨ ਜਾਚ, ਖਾਣ-ਪੀਣ

ਘਰ ਦੀ ਰਸੋਈ ਵਿਚ ਬਣਾਉ ਦਹੀਂ ਡੋਸਾ

Published May 1, 2022, 3:27 pm IST | Updated May 1, 2022, 3:27 pm IST

ਨਿਰਧਾਰਤ ਸਮੇਂ ਤੋਂ ਬਾਅਦ, ਮਿਸ਼ਰਣ ਨੂੰ ਲਉ ਅਤੇ ਸੁਆਦ ਅਨੁਸਾਰ ਲੂਣ ਅਤੇ ਚੀਨੀ ਪਾ ਕੇ ਮਿਕਸ ਕਰੋ।

Dosa
Dosa

 

ਸਮੱਗਰੀ: ਚੌਲ - 1 ਕੱਪ, ਪੋਹਾ - 1/2 ਕੱਪ, ਉੜਦ ਦੀ ਦਾਲ - 2 ਚਮਚ, ਦਹੀਂ - 1/2 ਕੱਪ, ਮੇਥੀ ਦੇ ਬੀਜ - 1 ਚਮਚ, ਖੰਡ - 1/2 ਚੱਮਚ, ਤੇਲ, ਲੂਣ - ਸੁਆਦ ਅਨੁਸਾਰ

ਵਿਧੀ: ਦਹੀਂ ਦਾ ਡੋਸਾ ਬਣਾਉਣ ਲਈ ਸੱਭ ਤੋਂ ਪਹਿਲਾਂ ਚੌਲ, ਉੜਦ ਦੀ ਦਾਲ ਅਤੇ ਮੇਥੀ ਦੇ ਬੀਜਾਂ ਨੂੰ ਕਿਸੇ ਭਾਂਡੇ ਵਿਚ ਪਾ ਕੇ ਸਾਫ਼ ਪਾਣੀ ਨਾਲ ਧੋ ਲਉ। ਇਸ ਤੋਂ ਬਾਅਦ ਪੋਹੇ ਨੂੰ ਕਿਸੇ ਹੋਰ ਬਰਤਨ ’ਚ ਲੈ ਕੇ ਉਸ ਨੂੰ ਵੀ ਧੋ ਲਉ। ਹੁਣ ਇਕ ਵੱਡੇ ਭਾਂਡੇ ’ਚ ਦਹੀਂ ਲਉ ਅਤੇ ਉਸ ’ਚ ਚੌਲ, ਉੜਦ ਦੀ ਦਾਲ, ਮੇਥੀ ਦਾਣਾ ਅਤੇ ਪੋਹਾ ਪਾ ਕੇ 6-7 ਘੰਟੇ ਲਈ ਇਕ ਪਾਸੇ ਰੱਖ ਦਿਉ। ਨਿਰਧਾਰਤ ਸਮੇਂ ਤੋਂ ਬਾਅਦ, ਮਿਸ਼ਰਣ ਨੂੰ ਲਉ ਅਤੇ ਸੁਆਦ ਅਨੁਸਾਰ ਲੂਣ ਅਤੇ ਚੀਨੀ ਪਾ ਕੇ ਮਿਕਸ ਕਰੋ। ਹੁਣ ਮਿਕਸੀ ਦੀ ਮਦਦ ਨਾਲ ਮਿਸ਼ਰਣ ਦਾ ਪੇਸਟ ਤਿਆਰ ਕਰ ਲਉ ਅਤੇ ਇਸ ਨੂੰ ਕਿਸੇ ਭਾਂਡੇ ਵਿਚ ਕੱਢ ਲਉ ਅਤੇ 5-6 ਘੰਟਿਆਂ ਲਈ ਇਕ ਪਾਸੇ ਰੱਖ ਦਿਉ।

Dosa Dosa

ਨਿਰਧਾਰਤ ਸਮੇਂ ਤੋਂ ਬਾਅਦ ਇਕ ਤਵਾ ਲਉ ਅਤੇ ਇਸ ਨੂੰ ਘੱਟ ਸੇਕ ’ਤੇ ਗਰਮ ਕਰਨ ਲਈ ਰੱਖੋ। ਜਦੋਂ ਤਵਾ ਗਰਮ ਹੋ ਜਾਵੇ ਤਾਂ ਇਸ ਉਤੇ ਤੇਲ ਪਾਉ ਅਤੇ ਇਸ ਨੂੰ ਕੜਛੀ ਨਾਲ ਚਾਰੇ ਪਾਸੇ ਫੈਲਾਉ। ਹੁਣ ਇਕ ਵੱਡੇ ਚਮਚ ਜਾਂ ਕਟੋਰੇ ਦੀ ਮਦਦ ਨਾਲ, ਡੋਸੇ ਦੇ ਬੈਟਰ ਨੂੰ ਫ਼ਰਾਈਪੈਨ ਦੇ ਵਿਚਕਾਰ ਪਾਉ ਅਤੇ ਇਸ ਨੂੰ ਗੋਲ ਮੋਸਨ ਵਿਚ ਫੈਲਾਉ। ਕਰੀਬ ਇਕ ਮਿੰਟ ਬਾਅਦ, ਜਦੋਂ ਡੋਸਾ ਇਕ ਪਾਸੇ ਤੋਂ ਚੰਗੀ ਤਰ੍ਹਾਂ ਪੱਕ ਜਾਵੇ, ਤਾਂ ਇਸ ਨੂੰ ਪਲਟ ਦਿਉ ਅਤੇ ਦੂਜੇ ਪਾਸੇ ਤੇਲ ਲਗਾਉ ਅਤੇ ਡੋਸੇ ਨੂੰ ਚੰਗੀ ਤਰ੍ਹਾਂ ਪਕਾਉ। ਇਸ ਤੋਂ ਬਾਅਦ ਇਸ ਨੂੰ ਪਲੇਟ ਵਿਚ ਕੱਢ ਲਉ। ਤੁਹਾਡਾ ਦਹੀਂ ਡੋਸਾ ਬਣ ਕੇ ਤਿਆਰ ਹੈ।

ਸਪੋਕਸਮੈਨ ਸਮਾਚਾਰ ਸੇਵਾ

Advertisement

 

Advertisement

ਬਰਗਾੜੀ ਬੇਅਦਬੀ ਮਾਮਲੇ ਦੀ ਫਾਈਨਲ ਰਿਪੋਰਟ ਆਈ ਬਾਹਰ, ਜਾਣੋ ਸਿਰਸਾ ਮੁਖੀ ਰਾਮ ਰਹੀਮ ਦੀ ਭੂਮਿਕਾ ਕੀ ਰਹੀ?

02 Jul 2022 9:13 PM
ਬਜਟ ਸੈਸ਼ਨ 'ਚ PU ਦੇ Funds ਦਾ ਜ਼ਿਕਰ ਤੱਕ ਨਹੀਂ', ‘PU Punjab ਦੀ ਹੈ CM Mann ਇਸ ਗੱਲ ਦਾ ਦੇਵੇ ਸਪੱਸ਼ਟੀਕਰਨ’

ਬਜਟ ਸੈਸ਼ਨ 'ਚ PU ਦੇ Funds ਦਾ ਜ਼ਿਕਰ ਤੱਕ ਨਹੀਂ', ‘PU Punjab ਦੀ ਹੈ CM Mann ਇਸ ਗੱਲ ਦਾ ਦੇਵੇ ਸਪੱਸ਼ਟੀਕਰਨ’

CM ਮਾਨ ਨੇ ਕਿਸਾਨਾਂ ਨੂੰ ਦਿੱਤੀ ਇਕ ਹੋਰ ਵੱਡੀ ਖੁਸ਼ਖ਼ਬਰੀ, ਮੂੰਗੀ ਦੀ ਫਸਲ ਬਾਰੇ ਲਿਆ ਵੱਡਾ ਫ਼ੈਸਲਾ

CM ਮਾਨ ਨੇ ਕਿਸਾਨਾਂ ਨੂੰ ਦਿੱਤੀ ਇਕ ਹੋਰ ਵੱਡੀ ਖੁਸ਼ਖ਼ਬਰੀ, ਮੂੰਗੀ ਦੀ ਫਸਲ ਬਾਰੇ ਲਿਆ ਵੱਡਾ ਫ਼ੈਸਲਾ

ਸਿੱਧੂ ਮੂਸੇਵਾਲਾ ਦੇ ਕਤਲ 'ਤੇ ਬੋਲੇ ਇੰਦਰਜੀਤ ਨਿੱਕੂ- 'ਮਾਨ ਸਾਬ੍ਹ ਗੰਨ ਕਲਚਰ ਖਤਮ ਕਰ ਦਿਓ ਬਹੁਤ ਸਾਰੀਆਂ ਮਾਵਾਂ ਦੇ ਪੁੱਤ ਬਚ ਜਾਣਗੇ'

ਸਿੱਧੂ ਮੂਸੇਵਾਲਾ ਦੇ ਕਤਲ 'ਤੇ ਬੋਲੇ ਇੰਦਰਜੀਤ ਨਿੱਕੂ- 'ਮਾਨ ਸਾਬ੍ਹ ਗੰਨ ਕਲਚਰ ਖਤਮ ਕਰ ਦਿਓ ਬਹੁਤ ਸਾਰੀਆਂ ਮਾਵਾਂ ਦੇ ਪੁੱਤ ਬਚ ਜਾਣਗੇ'

Advertisement