ਘਰ ਵਿਚ ਬਣਾਓ ਮੂੰਗੀ ਦੀ ਦਾਲ
Published : Jul 1, 2021, 3:28 pm IST
Updated : Jul 1, 2021, 3:34 pm IST
SHARE ARTICLE
Moong Dal
Moong Dal

ਮੂੰਗੀ ਦੀ ਦਾਲ ਵਿਚ ਪ੍ਰੋਟੀਨ, ਵਿਟਾਮਿਨ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਈਬਰ, ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ।

ਚੰਡੀਗੜ੍ਹ: ਮੂੰਗੀ ਦੀ ਦਾਲ ਵਿਚ ਪ੍ਰੋਟੀਨ, ਵਿਟਾਮਿਨ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਈਬਰ, ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਸਰੀਰ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਪੂਰੀ ਹੋ ਜਾਂਦੀ ਹੈ। ਮੂੰਗੀ ਦੀ ਦਾਲ ਬਣਾਉਣਾ ਬਹੁਤ ਅਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ:

ਸਮੱਗਰੀ: -

  • ਮੂੰਗੀ ਦੀ ਦਾਲ- 1 ਕੱਪ
  • ਲੋੜ ਅਨੁਸਾਰ ਪਾਣੀ
  • ਤੇਲ- 2 ਚੱਮਚ
  • ਅਦਰਕ- 1 ਚੱਮਚ
  • ਹਲਦੀ- 1 ਚੱਮਚ
  • ਲਾਲ ਮਿਰਚ ਪਾਊਡਰ - 1 ਚੱਮਚ.
  • ਹਰੀ ਮਿਰਚ 1
  • ਪਾਣੀ- 800 ਮਿ.ਲੀ.

Moong DalMoong Dal

ਤੜਕੇ ਲਈ

  • ਤੇਲ- 2 ਚੱਮਚ
  • ਜੀਰਾ - 1 / 2 ਚੱਮਚ
  • ਅਦਰਕ- 1 ਚੱਮਚ
  • ਲਸਣ- 1 ਚੱਮਚ
  • ਪਿਆਜ਼- 100 ਗ੍ਰਾਮ
  • ਟਮਾਟਰ- 50 ਗ੍ਰਾਮ
  • ਲਾਲ ਮਿਰਚ ਪਾਊਡਰ- 1 ਚੱਮਚ
  • ਸੁਆਦ ਅਨੁਸਾਰ ਨਮਕ
  • ਤੇਲ- 1 ਚੱਮਚ
  • ਲਾਲ ਮਿਰਚ ਪਾਊਡਰ- 1 ਚੱਮਚ
  • ਅਦਰਕ
  • ਸੁੱਕੀ ਲਾਲ ਮਿਰਚ

Moong DalMoong Dal

ਵਿਧੀ:

  • ਇਕ ਕਟੋਰੇ ਵਿਚ 1 ਕੱਪ ਮੂੰਗੀ ਦੀ ਦਾਲ ਪਾਓ ਕੇ ਇਸ ਨੂੰ 15-20 ਮਿੰਟ ਲਈ ਪਾਣੀ ਵਿਚ ਭਿਓ ਦਿਓ।
  • ਹੁਣ ਇਕ ਕੜਾਹੀ ਲਓ। ਇਸ ਵਿਚ2 ਚੱਮਚ ਤੇਲ, ਅਦਰਕ, ਹਰੀ ਮਿਰਚ, ਹਲਦੀ, ਲਾਲ ਮਿਰਚ ਪਾਊਡਰ ਪਾਓ ਤੇ ਇਸ ਨੂੰ ਮਿਲਾਓ।
  • ਇਸ ਵਿਚ ਦਾਲ, 800 ਮਿ.ਲੀ. ਪਾਣੀ ਪਾਓ ਅਤੇ 15-20 ਮਿੰਟ ਤੱਕ ਪਾਓ।
  • ਇਕ ਕੜਾਹੀ ਲਓ ਅਤੇ ਇਸ ਵਿਚ ਦੋ ਚੱਮਚ ਤੇਲ ਪਾ ਕੇ ਜੀਰਾ, ਅਦਰਕ, ਲਸਣ, ਪਿਆਜ਼ ਪਾਓ ਅਤੇ ਉਦੋਂ ਤੱਕ ਭੁੰਨੋ ਜਦੋਂ ਤੜਕਾ ਸੁਨਹਿਰੀ ਭੂਰਾ ਨਹੀਂ ਹੋ ਜਾਂਦਾ। ਹੁਣ ਇਸ ਵਿਚ ਟਮਾਟਰ ਪਾ ਕੇ ਪਕਾਓ।
  • ਇਸ ਵਿਚ ਸੁਆਦ ਅਨੁਸਾਰ ਨਮਕ ਪਾਓ।
  • ਕੜਾਹੀ ਵਿਚ ਹਲਦੀ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ ਪਾ ਕੇ ਮਿਕਸ ਕਰੋ।
  • ਹੁਣ ਇਸ ਨੂੰ ਦਾਲ ’ਤੇ ਪਾਓ।
  • ਗਰਮਾ-ਗਰਮ ਮੂੰਗੀ ਦੀ ਦਾਲ ਬਣ ਕੇ ਤਿਆਰ ਹੈ। ਰੋਟੀ ਜਾਂ ਚਾਵਲ ਨਾਲ ਇਸ ਦਾ ਸਵਾਦ ਲਓ।

ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement