ਮੂੰਗਫਲੀ 50 ਗਰਾਮ, ਆਲੂ 60 ਗਰਾਮ, ਅਦਰਕ 1 ਗਰਾਮ, ਪਿਆਜ਼ 25 ਗਰਾਮ, ਲੱਸਣ 2-3, ਹਰੀ ਮਿਰਚ 2 ਜਾਂ 3, ਹਰਾ ਧਨੀਆ, ਨਮਕ ਸਵਾਦ ਅਨੁਸਾਰ
Food Recipes: ਸਮੱਗਰੀ : ਮੂੰਗਫਲੀ 50 ਗਰਾਮ, ਆਲੂ 60 ਗਰਾਮ, ਅਦਰਕ 1 ਗਰਾਮ, ਪਿਆਜ਼ 25 ਗਰਾਮ, ਲੱਸਣ 2-3, ਹਰੀ ਮਿਰਚ 2 ਜਾਂ 3, ਹਰਾ ਧਨੀਆ, ਨਮਕ ਸਵਾਦ ਅਨੁਸਾਰ, ਥੋੜਾ ਜਿਹਾ ਅਮਚੂਰ, ਬੈ੍ਰੱਡ ਦਾ ਚੂਰਾ 30 ਗਰਾਮ,
ਬਣਾਉਣ ਦਾ ਤਰੀਕਾ : ਪਹਿਲਾਂ ਆਲੂਆਂ ਨੂੰ ਉਬਾਲ ਕੇ ਚੰਗੀ ਤਰ੍ਹਾਂ ਪੀਹ ਲਉ। ਮੂੰਗਫਲੀ ਨੂੰ ਪਹਿਲਾਂ ਥੋੜਾ ਜਿਹਾ ਭੁੰਨ ਲਉ ਅਤੇ ਫਿਰ ਬਰੀਕ ਪੀਸ ਲਵੋ। ਆਲੂ ਅਤੇ ਮੂੰਗਫਲੀ ਨੂੰ ਚੰਗੀ ਤਰ੍ਹਾਂ ਮਿਲਾ ਲਉ। ਫਿਰ ਇਸ ਵਿਚ ਕਟਿਆ ਹੋਇਆ ਪਿਆਜ਼, ਅਦਰਕ ਅਤੇ ਲੱਸਣ ਮਿਲਾ ਲਵੋ। ਫਿਰ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਇਸ ਵਿਚ ਰਲਾਉ। ਥੋੜਾ ਜਿਹਾ ਮਿਸ਼ਰਣ ਲੈ ਕੇ ਟਿੱਕੀ ਦਾ ਆਕਾਰ ਦੇ ਦਿਉ। ਬੈ੍ਰੱਡ ਦੇ ਚੂਰੇ ਵਿਚ ਰੋਲ ਕਰ ਕੇ ਗਰਮ ਘਿਉ ਜਾਂ ਤੇਲ ਵਿਚ ਤਲ ਲਉ। ਘਿਉ ਵਿਚ ਉਦੋਂ ਤਕ ਤਲੋ ਜਦੋਂ ਤਕ ਇਹ ਭੂਰੇ ਰੰਗ ਦੇ ਨਾ ਹੋ ਜਾਣ। ਹੁਣ ਇਸ ਨੂੰ ਹਰੀ ਚਟਣੀ ਨਾਲ ਪਰੋਸੋ।