ਦਹੀਂ ਦਾ ਡੋਸਾ ਬਣਾਉਣ ਲਈ ਸੱਭ ਤੋਂ ਪਹਿਲਾਂ ਚੌਲ, ਉੜਦ ਦੀ ਦਾਲ ਅਤੇ ਮੇਥੀ ਦੇ ਬੀਜਾਂ ਨੂੰ ਕਿਸੇ ਭਾਂਡੇ ਵਿਚ ਪਾ ਕੇ ਸਾਫ਼ ਪਾਣੀ ਨਾਲ ਧੋ ਲਉ
ਸਮੱਗਰੀ: ਚੌਲ - 1 ਕੱਪ, ਪੋਹਾ - 1/2 ਕੱਪ, ਉੜਦ ਦੀ ਦਾਲ - 2 ਚਮਚ, ਦਹੀਂ - 1/2 ਕੱਪ, ਮੇਥੀ ਦੇ ਬੀਜ - 1 ਚਮਚ, ਖੰਡ - 1/2 ਚੱਮਚ, ਤੇਲ, ਲੂਣ - ਸੁਆਦ ਅਨੁਸਾਰ
ਵਿਧੀ: ਦਹੀਂ ਦਾ ਡੋਸਾ ਬਣਾਉਣ ਲਈ ਸੱਭ ਤੋਂ ਪਹਿਲਾਂ ਚੌਲ, ਉੜਦ ਦੀ ਦਾਲ ਅਤੇ ਮੇਥੀ ਦੇ ਬੀਜਾਂ ਨੂੰ ਕਿਸੇ ਭਾਂਡੇ ਵਿਚ ਪਾ ਕੇ ਸਾਫ਼ ਪਾਣੀ ਨਾਲ ਧੋ ਲਉ। ਇਸ ਤੋਂ ਬਾਅਦ ਪੋਹੇ ਨੂੰ ਕਿਸੇ ਹੋਰ ਬਰਤਨ ’ਚ ਲੈ ਕੇ ਉਸ ਨੂੰ ਵੀ ਧੋ ਲਉ। ਹੁਣ ਇਕ ਵੱਡੇ ਭਾਂਡੇ ’ਚ ਦਹੀਂ ਲਉ ਅਤੇ ਉਸ ’ਚ ਚੌਲ, ਉੜਦ ਦੀ ਦਾਲ, ਮੇਥੀ ਦਾਣਾ ਅਤੇ ਪੋਹਾ ਪਾ ਕੇ 6-7 ਘੰਟੇ ਲਈ ਇਕ ਪਾਸੇ ਰੱਖ ਦਿਉ।
ਨਿਰਧਾਰਤ ਸਮੇਂ ਤੋਂ ਬਾਅਦ, ਮਿਸ਼ਰਣ ਨੂੰ ਲਉ ਅਤੇ ਸੁਆਦ ਅਨੁਸਾਰ ਲੂਣ ਅਤੇ ਚੀਨੀ ਪਾ ਕੇ ਮਿਕਸ ਕਰੋ। ਹੁਣ ਮਿਕਸੀ ਦੀ ਮਦਦ ਨਾਲ ਮਿਸ਼ਰਣ ਦਾ ਪੇਸਟ ਤਿਆਰ ਕਰ ਲਉ ਅਤੇ ਇਸ ਨੂੰ ਕਿਸੇ ਭਾਂਡੇ ਵਿਚ ਕੱਢ ਲਉ ਅਤੇ 5-6 ਘੰਟਿਆਂ ਲਈ ਇਕ ਪਾਸੇ ਰੱਖ ਦਿਉ। ਨਿਰਧਾਰਤ ਸਮੇਂ ਤੋਂ ਬਾਅਦ ਇਕ ਤਵਾ ਲਉ ਅਤੇ ਇਸ ਨੂੰ ਘੱਟ ਸੇਕ ’ਤੇ ਗਰਮ ਕਰਨ ਲਈ ਰੱਖੋ।
ਜਦੋਂ ਤਵਾ ਗਰਮ ਹੋ ਜਾਵੇ ਤਾਂ ਇਸ ਉਤੇ ਤੇਲ ਪਾਉ ਅਤੇ ਇਸ ਨੂੰ ਕੜਛੀ ਨਾਲ ਚਾਰੇ ਪਾਸੇ ਫੈਲਾਉ। ਹੁਣ ਇਕ ਵੱਡੇ ਚਮਚ ਜਾਂ ਕਟੋਰੇ ਦੀ ਮਦਦ ਨਾਲ, ਡੋਸੇ ਦੇ ਬੈਟਰ ਨੂੰ ਫ਼ਰਾਈਪੈਨ ਦੇ ਵਿਚਕਾਰ ਪਾਉ ਅਤੇ ਇਸ ਨੂੰ ਗੋਲ ਮੋਸਨ ਵਿਚ ਫੈਲਾਉ। ਕਰੀਬ ਇਕ ਮਿੰਟ ਬਾਅਦ, ਜਦੋਂ ਡੋਸਾ ਇਕ ਪਾਸੇ ਤੋਂ ਚੰਗੀ ਤਰ੍ਹਾਂ ਪੱਕ ਜਾਵੇ, ਤਾਂ ਇਸ ਨੂੰ ਪਲਟ ਦਿਉ ਅਤੇ ਦੂਜੇ ਪਾਸੇ ਤੇਲ ਲਗਾਉ ਅਤੇ ਡੋਸੇ ਨੂੰ ਚੰਗੀ ਤਰ੍ਹਾਂ ਪਕਾਉ। ਇਸ ਤੋਂ ਬਾਅਦ ਇਸ ਨੂੰ ਪਲੇਟ ਵਿਚ ਕੱਢ ਲਉ। ਤੁਹਾਡਾ ਦਹੀਂ ਡੋਸਾ ਬਣ ਕੇ ਤਿਆਰ ਹੈ।