
Lauki Ladoo Recipe : ਆਓ ਜਾਣਦੇ ਹਾਂ ਕਿਵੇਂ ਬਣਦੇ ਹਨ ਘੀਏ ਦੇ ਲੱਡੂ ....
Lauki Ladoo Recipe : ਜਦੋਂ ਕੁਝ ਮਿੱਠਾ ਖਾਣਾ ਦਾ ਮਨ ਕਰੇ ਤਾਂ ਘਰ ਵਿਚ ਬਣਾਓ ਘੀਏ ਦੇ ਲੱਡੂ । ਆਓ ਜਾਣਦੇ ਹਾਂ ਕਿਵੇਂ ਬਣਦੇ ਹਨ ਘੀਏ ਦੇ ਲੱਡੂ ....
ਸਮੱਗਰੀ : ਘੀਆ ਇਕ ਕਿਲੋ, ਚੀਨੀ ਅੱਧਾ ਕਿਲੋ, ਘਿਉ 50 ਗਰਾਮ, ਨਾਰੀਅਲ ਦਾ ਚੂਰਾ 250 ਗਰਾਮ
ਤਰੀਕਾ : ਘੀਏ ਨੂੰ ਧੋ ਛਿੱਲ ਕੇ ਕੱਦੂਕਸ ਕਰ ਲਉ। ਘਿਉ ਕੜਾਹੀ ਵਿਚ ਪਾ ਕੇ ਗਰਮ ਕਰੋ। ਫਿਰ ਇਸ ਵਿਚ ਕੱਦੂਕਸ ਕੀਤਾ ਹੋਇਆ ਘੀਆ ਪਾ ਦਿਉ। ਅੱਗ ਨੂੰ ਹਲਕਾ ਕਰ ਲਉ। ਘੀਏ ਨੂੰ ਗਲਣ ਅਤੇ ਪਾਣੀ ਸੁੱਕਣ ਤਕ ਪਕਾਉ। ਹੁਣ ਇਸ ਵਿਚ ਚੀਨੀ ਪਾ ਦਿਉ ਅਤੇ ਅੱਗ ਨੂੰ ਤੇਜ਼ ਕਰ ਦਿਉ। ਚੀਨੀ ਦਾ ਪਾਣੀ ਸੁੱਕਣ ਤਕ ਪਕਾਉ ਅਤੇ ਇਸ ਮਿਸ਼ਰਣ ਨੂੰ ਲਗਾਤਾਰ ਹਿਲਾਉਂਦੇ ਰਹੋ। ਜਦੋਂ ਘੀਆ ਕੜਾਹੀ ਨੂੰ ਛੱਡ ਦੇਵੇ ਤਾਂ ਅੱਧਾ ਨਾਰੀਅਲ ਦਾ ਚੂਰਾ ਪਾ ਦਿਉ ਤੇ ਚੰਗੀ ਤਰ੍ਹਾਂ ਪਕਾ ਲਉ। ਹੁਣ ਇਸ ਮਿਸ਼ਰਣ ਦੇ ਛੋਟੇ-ਛੋਟੇ ਲੱਡੂ ਬਣਾ ਲਉ। ਬਾਕੀ ਬਚੇ ਨਾਰੀਅਲ ਦੇ ਚੂਰੇ ਵਿਚ ਲਬੇੜ ਕੇ ਟਰੇਅ ਵਿਚ ਰੱਖ ਲਉ। ਪੌਸ਼ਟਿਕਤਾ ਭਰਪੂਰ ਲੱਡੂ ਤਿਆਰ ਹਨ।
(For more news apart from When you feel like eating something sweet, make Lauki Ladoo News in Punjabi, stay tuned to Rozana Spokesman)