ਚਾਵਲਾਂ ਵਿਚ ਕੇਸਰ ਪਾ ਕੇ ਪਕਾਓ। ਫਿਰ ਪੈਨ ਵਿਚ ਔਲਿਵ ਔਇਲ ਗਰਮ ਕਰ ਪਿਆਜ, ਸੈਲਰੀ ਅਤੇ ਸ਼ਿਮਲਾ ਮਿਰਚ ਪਾ ਕੇ 2 ਮਿੰਟ ਤੱਕ ਫਰਾਈ ਕਰੋ। ਹੁਣ ਟੋਮੈਟੋ ਸੌਸ, ਟਮਾਟਰ,
ਸਿੰਪਲ ਸਪੈਨਿਸ਼ ਚਾਵਲ
ਸਮੱਗਰੀ : 1 ਵੱਡਾ ਚੱਮਚ ਔਲਿਵ ਔਇਲ, 2 ਕਪ ਪਕੇ ਹੋਏ ਚਾਵਲ, ਚੁਟਕੀਭਰ ਕੇਸਰ, 1/2 ਕਪ ਪਿਆਜ ਕੱਟਿਆ, 1/4 ਕਪ ਸੈਲਰੀ ਕਟੀ, 3-4 ਤੁਲਸੀ ਦੀ ਪੱਤੀਆਂ, 1/4 ਕਪ ਹਰੀ ਸ਼ਿਮਲਾ ਮਿਰਚ ਕਟੀ, 1/4 ਕਪ ਲਾਲ ਸ਼ਿਮਲਾ ਮਿਰਚ ਕਟੀ, ਥੋੜ੍ਹਾ ਜਿਹਾ ਲੱਸਣ ਦਾ ਪੇਸਟ, 2 ਵੱਡੇ ਚੱਮਚ ਟੋਮੈਟੋ ਸੌਸ, 1 ਛੋਟਾ ਚੱਮਚ ਲਾਲ ਮਿਰਚ ਪਾਊਡਰ, 1/2 ਛੋਟਾ ਚੱਮਚ ਖੰਡ, 1/2 ਕਪ ਭੁੰਨੇ ਟਮਾਟਰ ਦਾ ਗੂਦਾ, ਲੂਣ ਸਵਾਦ ਮੁਤਾਬਕ।
Simple Spanish Rice
ਢੰਗ : ਚਾਵਲਾਂ ਵਿਚ ਕੇਸਰ ਪਾ ਕੇ ਪਕਾਓ। ਫਿਰ ਪੈਨ ਵਿਚ ਔਲਿਵ ਔਇਲ ਗਰਮ ਕਰ ਪਿਆਜ, ਸੈਲਰੀ ਅਤੇ ਸ਼ਿਮਲਾ ਮਿਰਚ ਪਾ ਕੇ 2 ਮਿੰਟ ਤੱਕ ਫਰਾਈ ਕਰੋ।
ਹੁਣ ਟੋਮੈਟੋ ਸੌਸ, ਟਮਾਟਰ, ਮਸਾਲੇ ਅਤੇ ਖੰਡ ਪਾ ਕੇ ਪਕਾਓ। ਫਿਰ ਇਸ ਵਿਚ ਪਕੇ ਚਾਵਲ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਕੇ ਗਰਮ-ਗਰਮ ਸਰਵ ਕਰੋ।
ਚੌਕਲੇਟ ਕੋਕੋਨਟ ਫਜ
ਸਮੱਗਰੀ : 2 ਕਪ ਨਾਰੀਅਲ ਕੱਦੂਕਸ ਕੀਤਾ, 1 ਵੱਡਾ ਚੱਮਚ ਘਿਓ, 1/2 ਕਪ ਕੈਸਟਰ ਸ਼ੁਗਰ, 1/4 ਕਪ ਦੁੱਧ, 1 ਕਪ ਡਾਰਕ ਚੌਕਲੇਟ ਚਿਪਸ, 1/4 ਕਪ ਕਰੀਮ, 1/2 ਛੋਟਾ ਚੱਮਚ ਇਲਾਇਚੀ ਪਾਊਡਰ।
ਢੰਗ : ਘੱਟ ਅੱਗ 'ਤੇ ਪੈਨ ਨੂੰ ਗਰਮ ਕਰੋ।ਫਿਰ ਇਸ ਵਿਚ ਕੱਦੂਕਸ ਨਾਰੀਅਲ ਅਤੇ ਘਿਓ ਪਾ ਕੇ ਪਕਾਓ।ਹੁਣ ਇਸ ਵਿਚ ਦੁੱਧ ਦੇ ਨਾਲ ਕੈਸਟਰ ਸ਼ੁਗਰ ਪਾ ਕੇ ਤੱਦ ਤੱਕ ਪਕਾਓ ਜਦੋਂ ਤੱਕ ਖੰਡ ਚੰਗੀ ਤਰ੍ਹਾਂ ਘੁਲ ਨਾ ਜਾਵ।ਇਸ ਦੌਰਾਨ ਮਾਇਕਰੋਵੇਵ ਵਿਚ ਇਕ ਬਾਉਲ ਵਿਚ ਚੌਕਲੇਟ ਵਿਚ ਕਰੀਮ ਮਿਲਾ ਕੇ 40 ਸੈਕਿੰਡ ਤੱਕ ਬੇਕ ਕਰੋ। ਫਿਰ ਕੱਢ ਕੇ ਚੰਗੀ ਤਰ੍ਹਾਂ ਮਿਲਾਓ ਤਾਕਿ ਥਿਕ ਗਲੌਸੀ ਮਿਸ਼ਰਣ ਬਣ ਜਾਵ।
Chocolate Coconut Fuzz
ਫਿਰ ਜਿਵੇਂ ਹੀ ਨਾਰੀਅਲ ਦਾ ਰੰਗ ਬਦਲਣ ਲੱਗੇ ਤਾਂ ਉਸ ਵਿਚ ਇਲਾਇਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।ਫਿਰ ਮੋਲਡਸ ਉਤੇ ਘਿਓ ਲਗਾ ਕੇ ਉਸ ਉਤੇ ਕੋਕੋਨਟ ਮਿਕਸਚਰ ਪਾ ਕਟ ਦਬਾਓ। ਇਸ ਉਤੇ ਮਿਸ਼ਰਣ ਪਾ ਕੇ 3 ਘੰਟੇ ਲਈ ਫਰਿੱਜ ਵਿਚ ਰੱਖ ਦਿਓ।ਠੰਡਾ ਹੋਣ ਉਤੇ ਟੁਕੜਿਆਂ ਵਿਚ ਕੱਟ ਕੇ ਸਰਵ ਕਰੋ।