
ਖਾਣ ਵਿਚ ਹੁੰਦੀ ਬੇਹੱਦ ਸਵਾਦ
Make spinach khichdi at home: ਸਮੱਗਰੀ: ਚੌਲ-2 ਕੱਪ, ਪਾਲਕ-200 ਗ੍ਰਾਮ, ਹਲਦੀ ਪਾਊਡਰ-1/2 ਚਮਚਾ, ਪੀਲੀ ਮੁੰਗੀ ਦੀ ਦਾਲ-1/3 ਕੱਪ, ਲੱਸਣ-4-5 ਕਲੀਆਂ, ਜ਼ੀਰਾ-1/2 ਚਮਚਾ, ਗੰਢਾ-1 ਕੱਟਿਆ ਹੋਇਆ, ਘਿਉ-1 ਚਮਚਾ, ਗਰਮ ਮਸਾਲਾ-1/2 ਚਮਚਾ, ਟਮਾਟਰ-1 ਕੱਟਿਆ ਹੋਇਆ, ਲੂਣ ਸਵਾਦ ਅਨੁਸਾਰ, ਅਦਰਕ-1/2 ਚਮਚਾ (ਕੱਦੂਕਸ ਕੀਤਾ ਹੋਇਆ), ਲੌਂਗ-2
ਬਣਾਉਣ ਦਾ ਤਾਰੀਕਾ: ਸੱਭ ਤੋਂ ਪਹਿਲਾਂ ਦਾਲ ਅਤੇ ਚੌਲ ਸਾਫ਼ ਕਰ ਕੇ ਚੰਗੀ ਤਰ੍ਹਾਂ ਧੋ ਲਉ। ਕੁੱਕਰ ਵਿਚ ਦਾਲ, ਚੌਲ, ਪਾਣੀ, ਲੌਂਗ, ਹਲਦੀ ਪਾਊਡਰ, ਲੂਣ, ਲੱਸਣ ਅਤੇ ਅਦਰਕ ਪਾ ਕੇ 3-4 ਸੀਟੀਆਂ ਲਗਾਉ। ਉਦੋਂ ਤਕ ਪਾਲਕ ਨੂੰ ਸਾਫ਼ ਕਰ ਕੇ ਕੱਟ ਲਉ ਅਤੇ ਫਿਰ ਮਿਕਸਰ ਵਿਚ ਸਮੂਹ ਪੀਸ ਲਉ। ਇਕ ਫ਼ਰਾਈਪੈਨ ਵਿਚ ਘਿਉ ਗਰਮ ਕਰ ਕੇ ਪੀਸੀ ਪਾਲਕ, ਗਰਮ ਮਸਾਲਾ, ਪਿਆਜ਼, ਲੱਸਣ ਅਤੇ ਟਮਾਟਰ ਭੂਰੇ ਹੋਣ ਤਕ ਭੁੰਨੋ। ਫਿਰ ਇਸ ਵਿਚ ਪੀਸੀ ਪਾਲਕ ਨੂੰ ਖਿਚੜੀ ’ਚ ਪਾ ਕੇ ਕੱੁਝ ਦੇਰ ਪੱਕਣ ਲਈ ਛੱਡ ਦਿਉ। ਦੂਜੇ ਫ਼ਰਾਈਪੈਨ ਵਿਚ ਘਿਉ ਗਰਮ ਕਰ ਕੇ ਜ਼ੀਰਾ, ਲੱਸਣ ਅਤੇ ਲਾਲ ਮਿਰਚ ਭੁੰਨ ਕੇ ਤੜਕਾ ਲਗਾਉ। ਤੁਹਾਡੇ ਲਈ ਸਵਾਦਿਸ਼ਟ ਖਿਚੜੀ ਬਣ ਕੇ ਤਿਆਰ ਹੈ।