ਜੀਵਨ ਜਾਚ   ਖਾਣ-ਪੀਣ  02 Aug 2019  ਨਾਰੀਅਲ ਦਾਲ ਕੜ੍ਹੀ ਤੜਕਾ

ਨਾਰੀਅਲ ਦਾਲ ਕੜ੍ਹੀ ਤੜਕਾ

ਸਪੋਕਸਮੈਨ ਸਮਾਚਾਰ ਸੇਵਾ | Edited by : ਵੀਰਪਾਲ ਕੌਰ
Published Aug 2, 2019, 9:18 am IST
Updated Aug 2, 2019, 9:18 am IST
1 ਕੱਪ ਧੋਤੀ ਮਸਰਾਂ ਦੀ ਦਾਲ, 1/2 ਕੱਪ ਬਰੀਕ ਕਟਿਆ ਪਿਆਜ਼, 1 ਵੱਡਾ ਚਮਚ ਅਦਰਕ ਅਤੇ ਲੱਸਣ ਪੇਸਟ, 1 ਵੱਡਾ ਚਮਚ ਕਿਚਨ ਕਿੰਗ ਪਾਊਡਰ, 1/4 ਛੋਟਾ ਚਮਚ ਕੜੀ ਪਾਊਡਰ
Coconut Dal curry
 Coconut Dal curry

ਸਮੱਗਰੀ: 1 ਕੱਪ ਧੋਤੀ ਮਸਰਾਂ ਦੀ ਦਾਲ, 1/2 ਕੱਪ ਬਰੀਕ ਕਟਿਆ ਪਿਆਜ਼, 1 ਵੱਡਾ ਚਮਚ ਅਦਰਕ ਅਤੇ ਲੱਸਣ ਪੇਸਟ, 1 ਵੱਡਾ ਚਮਚ ਕਿਚਨ ਕਿੰਗ ਪਾਊਡਰ, 1/4 ਛੋਟਾ ਚਮਚ ਕੜੀ ਪਾਊਡਰ, 1 ਛੋਟਾ ਚਮੱਚ ਹਲਦੀ ਪਾਊਡਰ, 1 ਛੋਟਾ ਚਮਚ ਧਨੀਆ ਪਾਊਡਰ, 1/4 ਛੋਟਾ ਚਮਚ ਲਾਲ ਮਿਰਚ ਪਾਊਡਰ, 1 ਇੰਚ ਟੁਕੜਾ ਦਾਲਚੀਨੀ, 1 ਨਗ ਤੇਜਪੱਤਾ, 1 ਕੱਪ ਨਾਰੀਅਲ ਦਾ ਦੁੱਧ, 4 ਕੱਪ ਪਾਣੀ, 2 ਵੱਡੇ ਚਮਚ ਘਿਉ, ਲੂਣ ਸੁਆਦ ਅਨੁਸਾਰ।

ਤੜਕੇ ਲਈ ਸਮੱਗਰੀ: 3 ਵੱਡੇ ਚਮਚ ਮਿਲਕਫ਼ੂਡ ਘਿਉ, 3 ਵੱਡੇ ਚਮਚ ਟੋਮੈਟੋ ਪਿਊਰੀ, 1 ਛੋਟਾ ਚਮਚ ਕਸ਼ਮੀਰੀ ਮਿਰਚ ਪਾਊਡਰ, 2 ਸਾਬੁਤ ਲਾਲ ਮਿਰਚ, 1 ਛੋਟਾ ਚਮਚ ਜ਼ੀਰਾ, ਚੁਟਕੀ ਭਰ ਹਿੰਗ ਪਾਊਡਰ, ਸਜਾਉਣ ਲਈ ਥੋੜ੍ਹੀ ਧਨੀਆ ਪੱਤੀ।
ਵਿਧੀ: ਦਾਲ ਨੂੰ ਸਾਫ਼ ਕਰ ਕੇ 1 ਘੰਟਾ ਪਾਣੀ ਵਿਚ ਭਿਉਂ ਕੇ ਰੱਖੋ ਅਤੇ ਫਿਰ ਪਾਣੀ ਵੱਖ ਕਰ ਦਿਉ। ਇਕ ਕੁੱਕਰ ਵਿਚ ਮਿਲਕਫ਼ੂਡ ਘਿਉ ਗਰਮ ਕਰ ਕੇ ਪਿਆਜ਼, ਅਦਰਕ ਅਤੇ ਲੱਸਣ ਭੁੰਨੋ। ਸਾਰੇ ਸੁੱਕੇ ਮਸਾਲੇ, ਲੂਣ ਅਤੇ ਦਾਲ ਪਾ ਕੇ 3 ਮਿੰਟ ਗੈਸ 'ਤੇ ਭੁੰਨੋ। ਇਸ ਵਿਚ 4 ਕੱਪ ਪਾਣੀ ਅਤੇ 1 ਕੱਪ ਨਾਰੀਅਲ ਦਾ ਦੁੱਧ ਪਾ ਕੇ ਕੁੱਕਰ ਬੰਦ ਕਰੋ

 1 ਸੀਟੀ ਆਉਣ ਤੋਂ ਬਾਅਦ ਗੈਸ ਹੌਲੀ ਕਰੋ। 5 ਮਿੰਟ ਹੋਰ ਪਕਾਉ। ਜਦੋਂ ਕੁੱਕਰ ਦੀ ਭਾਫ਼ ਨਿਕਲ ਜਾਵੇ ਫਿਰ ਢੱਕਣ ਖੋਲ੍ਹੋ। ਦਾਲ ਗਲ ਜਾਣੀ ਚਾਹੀਦੀ ਹੈ। ਜੇਕਰ ਪਾਣੀ ਘੱਟ ਹੋਵੇ ਤਾਂ ਗਰਮ ਕਰ ਕੇ ਹੋਰ ਮਿਲਾ ਦਿਉ। ਤੜਕੇ ਲਈ ਮਿਲਕਫ਼ੂਡ ਘਿਉ ਗਰਮ ਕਰੋ। ਉਸ ਵਿਚ ਜ਼ੀਰਾ ਚਟਕਾਉ। ਸਾਬੂਤ ਲਾਲ ਮਿਰਚ, ਹਿੰਗ ਪਾਊਡਰ ਅਤੇ ਕਸ਼ਮੀਰੀ ਮਿਰਚ ਪਾਉ। ਜਦੋਂ ਤੜਕਾ ਭੁੱਝ ਜਾਵੇ ਤਾਂ ਅੱਧਾ ਤੜਕਾ ਇਕ ਡੋਂਗੇ ਵਿਚ ਕੱਢੋ। ਬਾਕੀ ਬਚੇ ਤੜਕੇ ਵਿਚ ਟੋਮੈਟੋ ਪਿਊਰੀ ਪਾ ਕੇ ਭੁੰਨੋ ਅਤੇ ਦਾਲ ਵਿਚ ਮਿਲਾ ਦਿਉ। ਦਾਲ ਨੂੰ ਪਰੋਸਣ ਵਾਲੇ ਬਰਤਨ ਵਿਚ ਕੱਢੋ ਅਤੇ ਉਪਰੋਂ ਦੀ ਹਿੰਗ ਅਤੇ ਜ਼ੀਰੇ ਵਾਲਾ ਤੜਕਾ ਪਾਉ ਅਤੇ ਪਰੋਸੋ।  

Advertisement