
ਭਾਰਤ ਵਿਚ ਸੱਭ ਤੋਂ ਮਸ਼ਹੂਰ ਹੈ ਅੰਡੇ ਦਾ ਮਸਾਲਾ ਜਿਸ ਵਿਚ ਉਬਲੇ ਹੋਏ ਅੰਡਿਆਂ ਨਾਲ ਤਿੱਖਾ ਅਤੇ ਚਟਪਟੇ ਮਸਾਲਿਆਂ ਦਾ ਮਿਸ਼ਰਣ ਕੁੱਝ ਇਸ ਤਰ੍ਹਾਂ ਹੁੰਦਾ ਹੈ।
ਭਾਰਤ ਵਿਚ ਸੱਭ ਤੋਂ ਮਸ਼ਹੂਰ ਹੈ ਅੰਡੇ ਦਾ ਮਸਾਲਾ ਜਿਸ ਵਿਚ ਉਬਲੇ ਹੋਏ ਅੰਡਿਆਂ ਨਾਲ ਤਿੱਖਾ ਅਤੇ ਚਟਪਟੇ ਮਸਾਲਿਆਂ ਦਾ ਮਿਸ਼ਰਣ ਕੁੱਝ ਇਸ ਤਰ੍ਹਾਂ ਹੁੰਦਾ ਹੈ ਕਿ ਖਾਣ ਵਾਲਾ ਉਂਗਲੀਆਂ ਹੀ ਚੱਟਦਾ ਰਹਿ ਜਾਂਦਾ ਹੈ।
Egg masala
ਸਮੱਗਰੀ: ਪਿਆਜ਼-1, ਟਮਾਟਰ-2, ਹਰੀ ਮਿਰਚ-1, ਅੰਡੇ-3, ਲੂਣ-1 ਚਮਚ, ਤੇਲ-6 ਚਮਚ, ਅਦਰਕ ਅਤੇ ਲਸਣ ਦਾ ਪੇਸਟ-1 ਚਮਚ, ਹਲਦੀ ਪਾਊਡਰ-ਇਕ ਚਮਚ, ਜ਼ੀਰਾ ਪਾਊਡਰ-1 ਚਮਚ, ਲੂਣ-2 ਚਮਚ, ਲਾਲ ਮਿਰਚ ਪਾਊਡਰ-1 ਚਮਚ, ਚਿਕਨ ਮਸਾਲਾ ਪਾਊਡਰ-2 ਚਮਚ, ਪਾਣੀ- 1 ਕੱਪ
Egg Masala
ਵਿਧੀ: ਪਹਿਲਾ ਫ਼ਰਾਈਪੀਣ ਵਿਚ ਅੰਡੇ ਪਾਉ। ਫ਼ਰਾਈਪੀਣ ਵਿਚ ਇੰਨਾ ਪਾਣੀ ਪਾਉ ਕਿ ਅੰਡੇ ਡੁੱਬ ਜਾਣ। ਫਿਰ ਇਕ ਚਮਚ ਲੂਣ ਪਾ ਕੇ ਇਸ ਨੂੰ 15 ਮਿੰਟ ਤਕ ਅੰਡਿਆਂ ਦੇ ਸਖ਼ਤ ਹੋਣ ਤਕ ਉਬਾਲੋ। ਇਸ ਵਿਚ ਇਕ ਪਿਆਜ ਲੈ ਕੇ ਉਸ ਦਾ ਬਾਹਰਲਾ ਅਤੇ ਨੀਵਾਂ ਹਿੱਸਾ ਕੱਟ ਲਉ। ਹੁਣ ਇਸ ਨੂੰ ਅੱਧੇ-ਅੱਧੇ ਹਿੱਸੇ ਵਿਚ ਕੱਟ ਕੇ ਟੁਕੜਿਆਂ ਵਿਚ ਕੱਟ ਲਉ। ਇਕ ਟਮਾਟਰ ਲਉ ਅਤੇ ਉਸ ਦਾ ਸਖ਼ਤ ਹਿੱਸਾ ਹਟਾ ਦਿਉ। ਹੁਣ ਅੱਧੇ ਹਿੱਸੇ ਵਿਚ ਕਟਦੇ ਹੋਏ ਟੁਕੜੇ ਕਰ ਲਉ। ਫਿਰ ਹਰੀ ਮਿਰਚ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਕੱਟੋ।
Egg masala
ਹੁਣ ਅੱਧਾ ਕੱਪ ਹਰਾ ਧਨੀਆ ਲੈ ਕੇ ਉਸ ਨੂੰ ਬਾਰੀਕ ਕੱਟੋ। ਇਸੇ ਤਰ੍ਹਾਂ ਪੁਦੀਨੇ ਦੀਆਂ ਪੱਤੀਆਂ ਲੈ ਕੇ ਉਨ੍ਹਾਂ ਨੂੰ ਕੱਟ ਲਉ। ਹੁਣ ਫ਼ਰਾਈਪੀਣ ਵਿਚ ਤੇਲ ਪਾਉ। ਫਿਰ ਕਟੇ ਹੋਏ ਪਿਆਜ ਪਾ ਕੇ ਇਕ ਮਿੰਟ ਲਈ ਭੁੰਨੋ। ਹੁਣ ਕੱਟੀ ਹੋਈ ਹਰੀ ਮਿਰਚ, ਅਦਰਕ ਅਤੇ ਲਸਣ ਦਾ ਪੇਸਟ ਪਾ ਕੇ ਇਨ੍ਹਾਂ ਨੂੰ ਮਿਕਸ ਕਰੋ। ਇਸ ਵਿਚ ਕੱਟਿਆ ਹੋਇਆ ਪੁਦੀਨਾ ਪਾ ਕੇ ਹਲਕਾ ਜਿਹਾ ਭੁੰਨੋ ਤਾਂ ਕਿ ਪੁਦੀਨੇ ਦੇ ਕੱਚੇਪਨ ਦੀ ਮਹਿਕ ਚਲੀ ਜਾਵੇ। ਫਿਰ ਹਲਦੀ ਅਤੇ ਜ਼ੀਰਾ ਪਾਊਡਰ ਮਿਕਸ ਕਰੋ। ਹੁਣ ਲੂਣ ਅਤੇ ਲਾਲ ਮਿਰਚ ਪਾਊਡਰ ਪਾਉ। ਮਸਾਲੇ ਨੂੰ ਫ਼ਰਾਈ ਕਰੋ।
Egg Masala
ਹੁਣ ਕੱਟੇ ਹੋਏ ਟਮਾਟਰ ਪਾ ਕੇ ਉਨ੍ਹਾਂ ਦੇ ਮੁਲਾਇਮ ਹੋਣ ਤਕ ਉਸ ਨੂੰ ਪਕਾਉ। ਫਿਰ ਅੱਧਾ ਕੱਪ ਪਾਣੀ ਦੇ ਨਾਲ ਚਿਕਨ ਮਸਾਲਾ ਪਾਊਡਰ ਪਾਉ। ਮਸਾਲੇ ਦੇ ਗਰੇਵੀ ਬਣਨ ਤਕ ਇਸ ਨੂੰ ਪਕਾਉਂਦੇ ਰਹੋ। ਹੁਣ ਉਬਲੇ ਹੋਏ ਅੰਡਿਆਂ ਨੂੰ ਅੱਧੇ-ਅੱਧੇ ਹਿੱਸੇ ਵਿਚ ਕੱਟ ਲਉ। ਅੰਡਿਆਂ ਨੂੰ ਗਰੇਵੀ ਵਿਚ ਰੱਖ ਦਿਉ। ਗਰੇਵੀ ਨੂੰ ਹਰ ਅੰਡੇ ਦੇ ਉਪਰ ਰੱਖਦੇ ਜਾਉ ਤੇ ਇਕ ਪਲੇਟ ਵਿਚ ਕੱਢ ਲਉ। ਹੁਣ ਤੁਹਾਡਾ ਅੰਡੇ ਦਾ ਮਸਾਲਾ ਤਿਆਰ ਹੈ।