
Food Recipes: ਖਾਣ ਵਿਚ ਹੁੰਦੀ ਬਹੁਤ ਸਵਾਦ
ਸਮੱਗਰੀ: 1 ਕੇਸਰ, ਚੁਟਕੀ ਭਰ ਇਲਾਇਚੀ ਪਾਊਡਰ, 2 ਚਮਚ ਪਿਸਤਾ, 2 ਚਮਚ ਕਾਜੂ, 2 ਚਮਚ ਬਦਾਮ, 1/2 ਕੱਪ ਪਨੀਰ, 2 ਕੱਪ ਦੁੱਧ, 2 ਚਮਚ ਕਾਰਨਫਲੋਰ, 2-3 ਚਮਚ ਚੀਨੀ
ਬਣਾਉਣ ਦੀ ਵਿਧ: ਸੱਭ ਤੋਂ ਪਹਿਲਾ 1 ਕੱਪ ਦੁੱਧ ’ਚ ਕੇਸਰ ਨੂੰ ਭਿਉਂ ਕੇ ਰੱਖ ਦਿਉ। ਹੁਣ 1 ਚਮਚ ਦੁੱਧ ’ਚ ਕਾਰਨਫਲੋਰ ਨੂੰ ਵੀ ਭਿਉਂ ਦਿਉ। ਇਸ ਤੋਂ ਬਾਅਦ ਦੁੱਧ ਉਬਾਲੋ ਅਤੇ ਇਸ ’ਚ ਕਾਰਨਫਲੋਰ ਵਾਲਾ ਦੁੱਧ ਮਿਲਾ ਕੇ 10 ਮਿੰਟਾਂ ਲਈ ਇਸ ਨੂੰ ਹਿਲਾਉਂਦੇ ਰਹੋ। ਫਿਰ ਇਸ ’ਚ ਕੇਸਰ ਵਾਲਾ ਦੁੱਧ ਪਾ ਦਿਉ। ਇਸ ਤੋਂ ਬਾਅਦ ਉਬਲਦੇ ਹੋਏ ਦੁੱਧ ’ਚ ਪਨੀਰ ਅਤੇ ਚੀਨੀ ਪਾ ਕੇ ਚੰਗੀ ਤਰ੍ਹਾਂ ਮਿਲਾਉ। ਇਸ ਨੂੰ 10 ਮਿੰਟਾਂ ਲਈ ਉਬਾਲੋ। ਹੁਣ ਇਸ ’ਚ ਇਲਾਇਚੀ ਪਾਊਡਰ ਅਤੇ ਬਾਕੀ ਦੇ ਸਾਰੇ ਡਰਾਈ ਫ਼ਰੂਟਸ ਪਾ ਕੇ ਗੈਸ ਨੂੰ ਬੰਦ ਕਰ ਦਿਉ। ਤੁਹਾਡੀ ਪਨੀਰ ਕੇਸਰ ਬਦਾਮ ਖੀਰ ਬਣ ਕੇ ਤਿਆਰ ਹੈ।