
ਮਿੱਠੇ ਚੌਲ ਬਣਾਉਣ ਦੀ ਵਿਧੀ
ਸਮੱਗਰੀ: ਬਾਸਮਤੀ ਚੌਲ-1 ਕੱਪ, ਤੇਜ਼ ਪੱਤਾ-2 ਟੁਕੜੇ, ਦਾਲਚੀਨੀ-1 ਟੁਕੜਾ, ਲੌਂਗ-4 ਟੁਕੜੇ, ਖੰਡ -1 ਕੱਪ, ਖੋਆ-100 ਗ੍ਰਾਮ, ਕਾਜੂ-2 ਚਮਚੇ, ਸੌਗੀ -2 ਚਮਚੇ, ਸੰਤਰੀ ਫੂਡ ਰੰਗ - 1 ਚਮਚ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਚੌਲਾਂ ਨੂੰ 1 ਘੰਟੇ ਲਈ ਪਾਣੀ ਵਿਚ ਭਿਉਂ ਦਿਉ। ਫਿਰ ਫ਼ਰਾਈਪੈਨ ਨੂੰ ਦਰਮਿਆਨੀ ਅੱਗ ’ਤੇ ਗਰਮ ਕਰੋ ਅਤੇ ਇਸ ਵਿਚ 4 ਕੱਪ ਪਾਣੀ ਪਾਉ ਅਤੇ ਇਸ ਨੂੰ ਉਬਾਲੋ। ਚੌਲਾਂ ਦਾ ਰੰਗ, ਲੌਂਗ, ਤੇਜ਼ ਪੱਤੇ ਅਤੇ ਦਾਲਚੀਨੀ ਪਾਉ। ਇਕ ਉਬਾਲੇ ਦੇ ਬਾਅਦ ਭਿਉਂਏ ਚੌਲਾਂ ਨੂੰ ਸ਼ਾਮਲ ਕਰੋ ਅਤੇ ਪਕਾਉ। ਜਦੋਂ ਚੌਲ ਪਕ ਜਾਣ, ਬਚੇ ਪਾਣੀ ਨੂੰ ਫ਼ਿਲਟਰ ਕਰੋ। ਇਸ ਤੋਂ ਬਾਅਦ ਇਸ ਵਿਚ ਚੀਨੀ ਮਿਲਾਉ ਅਤੇ ਫਿਰ ਚੌਲਾਂ ਨੂੰ ਦਰਮਿਆਨੀ ਅੱਗ ’ਤੇ ਪਕਾਉ। ਇਕ ਹੋਰ ਕੜਾਹੀ ਵਿਚ ਤੇਲ ਗਰਮ ਕਰੋ, ਕਿਸ਼ਮਿਸ਼ ਪਾਉ ਅਤੇ ਫਿਰ ਚੌਲਾਂ ਨੂੰ ਤੜਕਾ ਲਗਾਉ। ਚਾਵਲ ਨੂੰ ਇਕ ਪਲੇਟ ਜਾਂ ਕਟੋਰੇ ਵਿਚ ਪਾ ਕੇ ਇਸ ਉਪਰ ਸਜਾਵਟ ਕਰੋ। ਤੁਹਾਡੇ ਮਿੱਠੇ ਚੌਲ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਅਪਣੇ ਬੱਚਿਆਂ ਨੂੰ ਖਵਾਉ।