ਪੋਹਾ, 2 ਉਬਾਲੇ ਹੋਏ ਆਲੂ, ਮੈਦਾ, 1 ਚਮਚ ਅਦਰਕ-ਲੱਸਣ ਦਾ ਪੇਸਟ, ਚਮਚ ਕਾਲੀ ਮਿਰਚ ਪਾਊਡਰ, ਚਮਚ ਹਲਦੀ, ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ
Food Recipes: Make poha cutlet in home kitchen ਘਰ ਦੀ ਰਸੋਈ ਵਿਚ ਬਣਾਉ ਪੋਹਾ ਕਟਲੇਟ
ਸਮੱਗਰੀ: ਪੋਹਾ, 2 ਉਬਾਲੇ ਹੋਏ ਆਲੂ, ਮੈਦਾ, 1 ਚਮਚ ਅਦਰਕ-ਲੱਸਣ ਦਾ ਪੇਸਟ, ਚਮਚ ਕਾਲੀ ਮਿਰਚ ਪਾਊਡਰ, ਚਮਚ ਹਲਦੀ, ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ, ਚਮਚ ਗਰਮ ਮਸਾਲਾ, ਚਮਚ ਚਾਟ ਮਸਾਲਾ, ਚਮਚ ਅਮਚੂਰ, ਧਨੀਆ, ਤੇਲ
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਪੋਹੇ ਨੂੰ ਧੋ ਲਵੋ ਤੇ ਇਸ ਨੂੰ ਕੁੱਝ ਦੇਰ ਲਈ ਪਾਣੀ ਵਿਚ ਭਿਉਂ ਦਿਉ ਅਤੇ ਫਿਰ ਵਾਧੂ ਪਾਣੀ ਨੂੰ ਕੱਢ ਦਿਉ। ਪੋਹੇ ਨੂੰ ਹੁਣ ਇਕ ਮਿਕਸਿੰਗ ਬਾਊਲ ਵਿਚ ਪਾਉ ਅਤੇ ਉਬਲੇ ਹੋਏ ਆਲੂਆਂ ਨੂੰ ਛਿਲ ਕੇ ਮੈਸ਼ ਕਰੋ ਅਤੇ ਉਨ੍ਹਾਂ ਨੂੰ ਪੋਹੇ ਵਿਚ ਮਿਲਾਉ। ਹੁਣ ਮਿਸ਼ਰਣ ਵਿਚ, ਹਲਦੀ, ਲਾਲ ਮਿਰਚ ਪਾਊਡਰ, ਅਮਚੂਰ ਪਾਊਡਰ, ਗਰਮ ਮਸਾਲਾ, ਚਾਟ ਮਸਾਲਾ, ਅਦਰਕ-ਲਸਣ ਦਾ ਪੇਸਟ, ਨਮਕ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ। ਹੁਣ ਮਿਸ਼ਰਣ ਵਿਚ ਕਾਲੀ ਮਿਰਚ ਪਾਊਡਰ, ਕੁੱਝ ਕੋਰਨ ਫਲਾਰ ਅਤੇ ਕਟਿਆ ਹੋਇਆ ਧਨੀਆ ਮਿਲਾਉ। ਹੁਣ ਇਕ ਵਖਰੇ ਕਟੋਰੇ ਵਿਚ, ਬਾਕੀ ਬਚੇ ਕੋਰਨਫਲਾਰ, ਮੈਦਾ ਅਤੇ ਪਾਣੀ ਨੂੰ ਮਿਲਾ ਕੇ ਇਕ ਮੁਲਾਇਮ ਬੈਟਰ ਤਿਆਰ ਕਰੋ। ਆਲੂ-ਪੋਹਾ ਮਿਸ਼ਰਣ ਨੂੰ ਕਟਲੇਟਸ ਦਾ ਆਕਾਰ ਦਿਉ ਅਤੇ ਉਨ੍ਹਾਂ ਨੂੰ ਪਲੇਟ ’ਤੇ ਇਕ ਪਾਸੇ ਰੱਖੋ। ਹੁੁਣ ਇਕ ਫ਼ਰਾਈਪੈਨ ’ਚ ਤੇਲ ਗਰਮ ਕਰੋ। ਹਰ ਇਕ ਕਟਲੇਟ ਨੂੰ ਮੈਦੇ-ਕੌਰਨ ਫਲਾਰ ਦੇ ਬੈਟਰ ਵਿਚ ਡੁਬੋ ਦਿਉ ਅਤੇ ਇਸ ਨੂੰ ਬਰੈੱਡ ਕ੍ਰਮ ਨਾਲ ਕੋਟ ਕਰੋ ਅਤੇ ਫਿਰ ਇਸ ਨੂੰ ਫ਼ਰਾਈ ਕਰੋ। ਇਕ ਵਾਰ ਜਦੋਂ ਉਹ ਸੁਨਹਿਰੀ ਭੂਰੇ ਹੋ ਜਾਣ ਤਾਂ ਕਟਲੇਟਸ ਨੂੰ ਇਕ ਪਲੇਟ ਵਿਚ ਕੱਢ ਲਵੋ। ਤੁਹਾਡਾ ਪੋਹਾ ਕਟਲੇਟਸ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਾਸ ਜਾਂ ਚਟਣੀ ਨਾਲ ਖਾਉ।