
ਇਸ ਨੂੰ 7 ਤੋਂ 10 ਮਿੰਟ ਲਈ ਚੰਗੀ ਤਰ੍ਹਾਂ ਪਕਾਉ
ਸਮੱਗਰੀ: 20 ਆਂਵਲੇ, ਅੱਧਾ ਚਮਚ ਜੀਰਾ, 1 ਚਮਚ ਹਲਦੀ ਪਾਊਡਰ, ਅੱਧ ਚਮਚ ਕਾਲੀ ਮਿਰਚ ਪਾਊਡਰ, ਤੇਲ, ਚੁਟਕੀ ਭਰ ਹਿੰਗ ਤੇ ਸਵਾਦ ਅਨੁਸਾਰ ਨਮਕ ਦੀ ਲੋੜ ਪਵੇਗੀ।
ਬਣਾਉਣ ਦੀ ਵਿਧੀ: ਆਂਵਲੇ ਦੀ ਸਬਜ਼ੀ ਬਣਾਉਣ ਲਈ ਸੱਭ ਤੋਂ ਪਹਿਲਾਂ ਆਂਵਲਿਆਂ ਨੂੰ ਚੰਗੀ ਤਰ੍ਹਾਂ ਪਾਣੀ ਵਿਚ ਧੋ ਲਵੋ। ਇਸ ਤੋਂ ਬਾਅਦ ਇਨ੍ਹਾਂ ਵਿਚ ਚਾਕੂ ਦੀ ਮਦਦ ਨਾਲ ਲੰਮਾ ਚੀਰਾ ਲਗਾਉ। ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰੋ। ਇਸ ਵਿਚ ਜੀਰਾ ਤੇ ਹਿੰਗ ਪਾਉ। ਇਸ ਤੋਂ ਬਾਅਦ ਇਸ ਵਿਚ ਆਂਵਲੇ ਪਾਉ ਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹੋ। ਇਸ ਤੋਂ ਬਾਅਦ ਇਸ ਵਿਚ ਕਾਲੀ ਮਿਰਚ ਪਾਊਡਰ, ਹਲਦੀ ਪਾਊਡਰ ਤੇ ਨਮਕ ਆਦਿ ਪਾ ਕੇ ਚੰਗੀ ਤਰ੍ਹਾਂ ਮਿਲਾਉ। ਮਸਾਲੇ ਪਾਉਣ ਤੋਂ ਬਾਅਦ ਇਸ ਵਿਚ ਥੋੜ੍ਹਾ ਜਿਹਾ ਪਾਣੀ ਪਾਉ ਅਤੇ ਇਸ ਨੂੰ 7 ਤੋਂ 10 ਮਿੰਟ ਲਈ ਚੰਗੀ ਤਰ੍ਹਾਂ ਪਕਾਉ। ਜਦੋਂ ਆਂਵਲੇ ਚੰਗੀ ਤਰ੍ਹਾਂ ਨਰਮ ਹੋ ਜਾਣ ਤਾਂ ਗੈਸ ਬੰਦ ਕਰ ਦਿਉ। ਇਸ ਤਰ੍ਹਾਂ ਤੁਹਾਡੀ ਆਂਵਲੇ ਦੀ ਸਬਜ਼ੀ ਬਣ ਕੇ ਤਿਆਰ ਹੈ।