
ਆਉ ਜਾਣਦੇ ਹਾਂ ਰੈਸਿਪੀ
ਸਮੱਗਰੀ: ਇਕ ਕੱਪ ਕਣਕ ਦਾ ਆਟਾ, ਇਕ ਗੁਛੀ ਪਾਲਕ, ਇਕ ਚਮਚ ਕਾਲੀ ਮਿਰਚ, ਇਕ ਛੋਟਾ ਚਮਚ ਚਿਲੀ ਫਲੇਕਸ, ਪਿਆਜ਼, ਗਾਜਰ, ਅੱਧਾ ਛੋਟਾ ਚਮਚ ਬੇਕਿੰਗ ਸੋਡਾ
ਬਣਾਉਣ ਦੀ ਵਿਧੀ: ਪਾਲਕ ਮੋਮੋਜ਼ ਬਣਾਉਣ ਵਿਚ ਮੁੱਖ ਚੀਜ਼ ਪਾਲਕ ਹੈ। ਇਕ ਗੁਛੀ ਪਾਲਕ ਨੂੰ ਧੋ ਲਵੋ ਤੇ ਇਸ ਵਿਚੋਂ ਫਾਲਤੂ ਡੱਕੇ ਵਗ਼ੈਰਾ ਕੱਢ ਦਿਉ। ਫਿਰ ਇਸ ਧੋਤੀ ਹੋਈ ਪਾਲਕ ਨੂੰ ਕਿਸੇ ਬਰਤਨ ਵਿਚ ਪਾਣੀ ਗਰਮ ਕਰ ਕੇ ਉਬਾਲ ਲਵੋ। ਉਬਾਲ ਕੇ ਪਾਲਕ ਨਰਮ ਹੋ ਜਾਵੇਗੀ। ਧਿਆਨ ਰਹੇ ਕਿ ਪਾਲਕ ਨੂੰ ਦੋ ਤੋਂ ਤਿੰਨ ਮਿੰਟ ਤਕ ਹੀ ਉਬਾਲਣਾ ਹੈ, ਇਸ ਨੂੰ ਬਲਾਂਚ ਕਰਨਾ ਕਹਿੰਦੇ ਹਨ। ਬਲਾਂਚ ਕਰਨ ਬਾਅਦ ਪਾਲਕ ਨੂੰ ਠੰਢੇ ਪਾਣੀ ਵਿਚ ਪਾਉ। ਫਿਰ ਪਾਲਕ ਨੂੰ ਬਾਰੀਕ ਬਾਰੀਕ ਕੱਟ ਲਵੋ। ਹੁਣ ਇਕ ਖੁਲ੍ਹੇ ਭਾਂਡੇ ਵਿਚ ਕਣਕ ਦਾ ਆਟਾ ਪਾਉ। ਇਸ ਵਿਚ ਕੱਟੀ ਹੋਈ ਪਾਲਕ, ਗਾਜਰ, ਪਿਆਜ਼, ਕਾਲੀ ਮਿਰਚ, ਬੇਕਿੰਗ ਸੋਡਾ, ਨਮਕ, ਚਿਲੀ ਫ਼ਲੇਕਸ ਸ਼ਾਮਲ ਕਰੋ। ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਆਪਸ ਵਿਚ ਮਿਲਾ ਲਵੋ। ਇਸ ਮਿਸ਼ਰਣ ਨੂੰ ਇਕੱਠਾ ਕਰਨ ਲਈ ਥੋੜ੍ਹਾ ਪਾਣੀ ਪਾਉ ਤੇ ਆਟੇ ਵਾਂਗ ਇਕੱਠਾ ਕਰ ਲਵੋ। ਹੁਣ ਇਸ ਆਟੇ ਦੇ ਮੋਮੋਜ਼ ਆਕਾਰ ਦੇ ਪੇੜੇ ਬਣਾ ਕੇ ਇਕ ਥਾਲੀ ਵਿਚ ਟਕਾਉ। ਇਸ ਤੋਂ ਬਾਅਦ ਅਗਲਾ ਕੰਮ ਮੋਮੋਜ਼ ਨੂੰ ਸਟੀਮ ਕਰਨ ਦਾ ਹੈ। ਇਸ ਲਈ ਸਟੀਮਰ ਆਨ ਕਰੋ। ਇਸ ਦੇ ਉਤਲੇ ਹਿੱਸੇ ਨੂੰ ਗ੍ਰੀਸ ਕਰ ਲਵੋ। ਅਜਿਹਾ ਕਰਨ ਨਾਲ ਮੋਮੋਜ਼ ਇਸ ਨਾਲ ਚਿਪਕਣਗੇ ਨਹੀਂ। ਹੁਣ ਥਾਲੀ ਵਿਚੋਂ ਮੋਮੋਜ਼ ਚੱਕ ਕੇ ਇਸ ਸਟੀਮਰ ਵਿਚ ਰੱਖੋ। ਮੋਮੋਜ਼ ਨੂੰ ਨਰਮ ਹੋਣ ਤਕ ਸਟੀਮ ਕਰ ਲਵੋ। ਜਦ ਮੋਮੋਜ਼ ਪੱਕ ਜਾਣ ਤਾਂ ਇਨ੍ਹਾਂ ਨੂੰ ਥਾਲੀ ਵਿਚ ਸਜਾਉ। ਤੁਹਾਡੇ ਪਾਲਕ ਦੇ ਮੋਮੋਜ਼ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਸਾਸ ਨਾਲ ਖਾਉ।