
Food Recipes: ਖਾਣ ਵਿਚ ਹੁੰਦੀ ਬਹੁਤ ਸਵਾਦ
ਸਮੱਗਰੀ: ਬਰੈੱਡ- 5 ਪੀਸ, ਦੁੱਧ- ਦੋ ਕੱਪ, ਨਾਰੀਅਲ ਪਾਊਡਰ- 2 ਚਮਚੇ, ਘਿਉ-ਇਕ ਵੱਡਾ ਚਮਚਾ, ਇਲਾਇਚੀ ਪਾਊਡਰ- ਦੋ ਤੋਂ ਤਿੰਨ ਚੁਟਕੀਆਂ, ਚੀਨੀ ਸਵਾਦ ਅਨੁਸਾਰ, ਕਾਜੂ- 10 ਤੋਂ 20 ਬਰੀਕ ਕੱਟੇ ਹੋਏ, ਪਿਸਤਾ- ਬਦਾਮ-10 ਬਰੀਕ ਕੱਟੇ ਹੋਏ।
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਗੈਸ ’ਤੇ ਕੜਾਹੀ ਚੜ੍ਹਾਉ। ਇਸ ਵਿਚ ਦੋ ਕੱਪ ਦੁੱਧ ਉਬਾਲੋ। ਇਸ ਦੁੱਧ ਨੂੰ ਉਦੋਂ ਤਕ ਉਬਾਲੋ ਜਦੋਂ ਤਕ ਇਹ ਗਾੜ੍ਹਾ ਨਾ ਹੋ ਜਾਵੇ। ਬਰੈੱਡ ਨੂੰ ਮਿਕਸਰ ਵਿਚ ਪਾ ਕੇ ਪਾਊਡਰ ਬਣਾ ਲਵੋ। ਦੁੱਧ ਗਾੜ੍ਹਾ ਹੋਣ ’ਤੇ ਇਸ ਨੂੰ ਵੀ ਮਿਕਸਰ ਵਿਚ ਪਾ ਲਉ।
ਜਦੋਂ ਦੁੱਧ ਅਤੇ ਬਰੈੱਡ ਪਾਊਡਰ ਮਿਕਸ ਹੋ ਜਾਣ ਤਾਂ ਇਸ ਨੂੰ ਕੜਾਹੀ ਵਿਚ ਪਾ ਕੇ ਗਰਮ ਕਰੋ। ਇਸ ਵਿਚ ਇਲਾਇਚੀ ਪਾਊਡਰ ਪਾਉ। ਇਸ ਨੂੰ ਉਦੋਂ ਤਕ ਗਰਮ ਕਰੋ ਜਦੋਂ ਤਕ ਦੁੱਧ ਅਤੇ ਬਰੈੱਡ ਇਕ ਦੂਜੇ ਵਿਚ ਸਮਾਅ ਨਾ ਜਾਣ।
ਹੁਣ ਇਸ ਵਿਚ ਚੀਨੀ, ਨਾਰੀਅਲ ਪਾਊਡਰ, ਘਿਉ ਪਾਉ ਅਤੇ ਇਸ ਨੂੰ 5 ਤੋਂ 7 ਮਿੰਟ ਤਕ ਪਕਾਉ। ਹੁਣ ਇਕ ਪਲੇਟ ਵਿਚ ਘਿਉ ਲਗਾਉ। ਮਿਸ਼ਰਣ ਨੂੰ ਪਲੇਟ ਵਿਚ ਫੈਲਾ ਦਿਉ। ਇਸ ਉਪਰ ਕਾਜੂ ਪਿਸਤਾ ਅਤੇ ਬਦਾਮ ਪਾਉ। ਇਸ ਨੂੰ ਠੰਢਾ ਹੋਣ ਦਿਉ। ਕੱੁਝ ਚਿਰ ਬਾਅਦ ਇਸ ਨੂੰ ਬਰਫ਼ੀ ਵਾਂਗ ਕੱਟ ਲਉ। ਤੁਹਾਡੀ ਬਰੈੱਡ ਬਰਫ਼ੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਚਾਹ ਨਾਲ ਖਾਉ।