ਘਰ ਦੀ ਰਸੋਈ ਵਿਚ ਬਣਾਉ ਛੋਲੇ
Published : Aug 5, 2022, 2:29 pm IST
Updated : Aug 5, 2022, 2:29 pm IST
SHARE ARTICLE
Chickpea
Chickpea

ਘਰ ਵਿਚ ਬਣਾਉਣਾ ਬੇਹੱਦ ਆਸਾਨ

 

ਸਮੱਗਰੀ : ਕਾਲੇ ਛੋਲੇ 400 ਗਰਾਮ, ਪਿਆਜ਼ 150 ਗਰਾਮ, ਟਮਾਟਰ 200 ਗਰਾਮ, ਘਿਉ 50 ਗਰਾਮ, ਲੂਣ ਲੋੜ ਅਨੁਸਾਰ, ਹਲਦੀ 1 ਚਮਚ ਵੱਡਾ, ਜੀਰਾ 1 ਚਮਚ, ਲਾਲ ਮਿਰਚ 1 ਚਮਚ, ਗਰਮ ਮਸਾਲਾ 1 ਚੱਮਚ

 

 ChickpeaChickpea

ਵਿਧੀ : ਕਾਲੇ ਛੋਲਿਆਂ ਨੂੰ 10-12 ਘੰਟੇ ਤਕ ਇਕ ਲੀਟਰ ਪਾਣੀ ਵਿਚ ਭਿੱਜੇ ਰਹਿਣ ਦੇ ਬਾਅਦ ਕੱਢ ਕੇ ਉੁਨ੍ਹਾਂ ਨੂੰ ਇਕ ਵਾਰ ਸਾਫ਼ ਪਾਣੀ ਵਿਚ ਧੋ ਲਉ। ਫਿਰ ਕੁਕਰ ਵਿਚ ਇਕ ਲੀਟਰ ਪਾਣੀ ਵਿਚ ਛੋਲੇ ਮੁਲਾਇਮ ਹੋਣ ਤਕ ਪਕਾਉ। ਇਕ ਕੜਾਹੀ ਜਾਂ ਪਤੀਲੇ ਵਿਚ ਘਿਉ ਪਾ ਕੇ ਉਸ ਵਿਚ ਸੱਭ ਤੋਂ ਪਹਿਲਾਂ ਜੀਰਾ ਭੁੰਨ ਲਉ, ਉਸ ਤੋਂ ਬਾਅਦ ਬਰੀਕ ਕਟਿਆ ਪਿਆਜ਼ ਪਾ ਕੇ ਭੂਰੇ ਹੋਣ ਤਕ ਭੁੰਨੋ।

ChickpeaChickpea

ਜਦੋਂ ਪਿਆਜ਼ ਭੁੰਨਿਆ ਜਾਏ ਤਾਂ ਉਸ ਵਿਚ ਟਮਾਟਰ ਪਾ ਦਿਉ। ਨਾਲ ਹੀ ਹਲਦੀ, ਲੂਣ, ਮਿਰਚ ਅਤੇ ਹੋਰ ਚੀਜ਼ਾਂ ਉਸ ਵਿਚ ਪਾ ਕੇ ਭੁੰਨ ਲਉ। ਬਾਅਦ ਵਿਚ ਉਬਲੇ ਹੋਏ ਛੋਲੇ ਪਾਣੀ ਸਮੇਤ ਇਸ ਵਿਚ ਪਾ ਦਿਉ ਅਤੇ ਕੁਕਰ ਬੰਦ ਕਰ ਦਿਉ। ਫਿਰ ਹਲਕੀ ਅੱਗ ’ਤੇ ਇਸ ਨੂੰ ਘੱਟ ਤੋਂ ਘੱਟ 35-40 ਮਿੰਟ ਪਕਾਉ। ਜਦੋਂ ਇਹ ਬਣ ਜਾਣ ਤਾਂ ਉਪਰੋਂ ਇਕ ਚਮਚ ਗਰਮ ਮਸਾਲਾ ਪਾ ਦਿਉ। ਤੁਹਾਡੇ ਛੋਲੇ ਬਣ ਕੇ ਤਿਆਰ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement