
ਆਉ ਜਾਣਦੇ ਹਾਂ ਸੋਇਆ ਕੀਮਾ ਦੀ ਰੈਸਿਪੀ
ਸਮੱਗਰੀ: ਸੋਇਆ ਚੂਰਾ-130 ਗ੍ਰਾਮ, ਹਿੰਗ- 1/2 ਚਮਚ, ਜੀਰਾ–1 ਚਮਚ, ਤੇਜ਼ ਪੱਤਾ-2, ਸਾਬੂਤ ਲਾਲ ਮਿਰਚ- 2, ਪਿਆਜ਼ 60 ਗ੍ਰਾਮ, ਅਦਰਕ ਅਤੇ ਲਸਣ ਦਾ ਪੇਸਟ 1 ਚਮਚ, ਹਰੀ ਮਿਰਚ 10 ਗ੍ਰਾਮ, ਟਮਾਟਰ 40 ਗ੍ਰਾਮ, ਲਾਲ ਮਿਰਚ ਪਾਊਡਰ /2 ਚਮਚ, ਧਨੀਆ ਪਾਊਡਰ 1 ਚਮਚ, ਜੀਰਾ ਪਾਊਡਰ 1 ਚਮਚ, ਦੇਗੀ ਮਿਰਚੀ 1 ਚਮਚ, ਹਲਦੀ
ਬਣਾਉਣ ਦੀ ਵਿਧੀ: ਇਕ ਕਟੋਰਾ ਲਵੋ ਅਤੇ ਇਸ ਵਿਚ ਸੋਇਆ ਚੂਰਾ ਪਾਉ ਅਤੇ ਫਿਰ ਗਰਮ ਪਾਣੀ ਪਾਉ ਅਤੇ 8-10 ਮਿੰਟ ਲਈ ਭਿਉਂ ਦਿਉ। ਭਿਉਣ ਮਗਰੋਂ ਇਸ ਨੂੰ ਛਾਣ ਲਵੋ। ਹੁਣ ਇਕ ਕੜਾਹੀ ਵਿਚ ਤੇਲ ਪਾਉ। ਤੇਲ ਦੇ ਗਰਮ ਹੋਣ ’ਤੇ ਇਸ ਵਿਚ ਹਿੰਗ ਪਾਉ, ਨਾਲ ਹੀ ਤੇਜ ਪੱਤਾ, ਸਾਬੂਤ ਲਾਲ ਮਿਰਚ, ਜੀਰਾ ਪਾਉ । ਹੁਣ ਇਸ ਵਿਚ ਕਟਿਆ ਹੋਇਆ ਪਿਆਜ਼ ਪਾਉ ਅਤੇ ਉਦੋਂ ਤਕ ਪਕਾਉ ਜਦੋਂ ਤਕ ਇਹ ਸੁਨਹਿਰੀ ਭੂਰਾ ਨਹੀਂ ਹੋ ਜਾਂਦਾ। ਅਦਰਕ ਅਤੇ ਲੱਸਣ ਦਾ ਪੇਸਟ ਪਾਉ। ਇਸ ਵਿਚ ਕੱਟੀ ਹੋਈ ਹਰੀ ਮਿਰਚ ਪਾਉ। ਮਸਾਲਿਆਂ ਵਿਚੋਂ ਤੇਲ ਨਿਕਲਣ ਮਗਰੋਂ ਇਸ ਵਿਚ ਕੱਟੇ ਹੋਏ ਟਮਾਟਰ ਪਾਉ। ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਦੇਗੀ ਮਿਰਚ, ਗਰਮ ਮਸਾਲਾ, ਜੀਰਾ, ਧਨੀਆ ਪਾਊਡਰ ਪਾਉ। ਸਬਜ਼ੀਆਂ ਮਿਲਾਉ ਤੇ 2-3 ਮਿੰਟ ਤਕ ਪਕਾਉ। ਮਸਾਲੇ ਵਿਚ ਭਿੱਜਿਆ ਹੋਇਆ ਸੋਇਆਬੀਨ ਚੂਰਾ ਪਾਉ। ਇਸ ਨੂੰ ਉਦੋਂ ਤਕ ਪਕਾਉ ਜਦੋਂ ਤਕ ਇਹ ਤੇਲ ਨਹੀਂ ਛਡਦਾ। ਹੁਣ ਇਕ ਫ਼ਰਾਈਪੈਨ ਲਵੋ ਤੇ ਇਸ ਵਿਚ ਬਟਰ ਪਾ ਕੇ ਉਸ ਨੂੰ ਗਰਮ ਕਰੋ। ਬਟਰ ’ਤੇ ਪਾਵ ਪਾਉ ਤੇ ਇਸ ਨੂੰ ਦੋਵੇਂ ਪਾਸਿਉਂ ਸੇਕੋ। ਹੁਣ ਇਕ ਪਲੇਟ ਲਵੋ ਉਸ ਵਿਚ ਪਾਵ ਰੱਖੋ। ਇਸ ਨੂੰ ਕਸੂਰੀ ਮੇਥੀ ਨਾਲ ਸਜਾਵਟ ਕਰੋ। ਤੁਹਾਡਾ ਸੋਇਆ ਕੀਮਾ ਬਣ ਕੇ ਤਿਆਰ ਹੈ।