
Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ
ਸਮੱਗਰੀ: ਬਰੈੱਡ ਰੋਟੀ ਦੇ ਟੁਕੜੇ- 15, ਖੰਡ-300 ਗ੍ਰਾਮ, ਘਿਉ-1 ਚਮਚ, ਦੁੱਧ-1 ਕੱਪ, ਇਲਾਇਚੀ ਪਾਊਡਰ-1/4 ਚਮਚ, ਬਦਾਮ-9-10
ਬਣਾਉਣ ਦੀ ਵਿਧੀ: ਚੀਨੀ ਦੀ ਚਾਸ਼ਨੀ ਬਣਾਉਣ ਲਈ ਪਹਿਲਾਂ ਫ਼ਰਾਈਪੈਨ ਵਿਚ ਡੇਢ ਕੱਪ ਪਾਣੀ ਅਤੇ ਚੀਨੀ ਪਾਉ ਅਤੇ ਘੱਟ ਸੇਕ ’ਤੇ ਪਕਾਉ। ਜਦੋਂ ਚੀਨੀ ਦੀ ਚਾਸ਼ਨੀ ਸੰਘਣੀ ਹੋ ਜਾਂਦੀ ਹੈ ਅਤੇ ਇਸ ਦੀਆਂ ਤਾਰਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ, ਤਾਂ ਸਮਝੋ ਕਿ ਚਾਸ਼ਨੀ ਤਿਆਰ ਹੈ। ਹੁਣ ਚਾਕੂ ਨਾਲ ਬਰੈੱਡ ਰੋਟੀ ਦੇ ਕਿਨਾਰੇ ਨੂੰ ਕੱਟੋ ਅਤੇ ਸਖ਼ਤ ਹਿੱਸਾ ਬਾਹਰ ਕੱਢੋ।
ਬਰੈੱਡ ਰੋਟੀ ਨੂੰ ਮਿਕਸਰ ਜਾਰ ਵਿਚ ਪਾਉ ਅਤੇ ਪਾਊਡਰ ਬਣਾ ਲਵੋ। ਇਕ ਕਟੋਰੇ ਵਿਚ ਬਰੈੱਡ ਰੋਟੀ ਦਾ ਪਾਊਡਰ, ਘਿਉ, ਦੁੱਧ ਪਾਉ ਅਤੇ ਨਰਮ ਆਟੇ ਦੀ ਤਰ੍ਹਾਂ ਇਸ ਨੂੰ ਗੁਨ੍ਹ ਲਵੋ। ਆਟੇ ਨੂੰ ਗੁਨ੍ਹ ਜਾਣ ’ਤੇ ਇਸ ਨੂੰ 10 ਮਿੰਟ ਲਈ ਢੱਕ ਕੇ ਰੱਖੋ। ਕੱਟੇ ਹੋਏ ਬਦਾਮ, ਇਲਾਇਚੀ ਪਾਊਡਰ ਅਤੇ ਚੀਨੀ ਦੀ ਚਾਸ਼ਨੀ ਦਾ ਮਿਸ਼ਰਣ ਬਣਾਉ। ਬ੍ਰੈਡ ਰੋਟੀ ਦੇ ਆਟੇ ਦੀ ਗੋਲੀ ਬਣਾਉ ਅਤੇ ਇਸ ਵਿਚ ਬਦਾਮ ਭਰੋ ਅਤੇ ਇਸ ਨੂੰ ਗੁਲਾਬ ਜਾਮੁਨ ਵਰਗਾ ਗੋਲ ਰੂਪ ਦਿਉ।
ਕੜਾਹੀ ਵਿਚ ਘਿਉ ਪਾਉ ਅਤੇ ਗਰਮ ਕਰੋ। ਗੁਲਾਬ ਜਾਮੁਨ ਨੂੰ ਪਾਉ ਅਤੇ ਇਸ ਨੂੰ ਭੂਰਾ ਹੋਣ ਤਕ ਫ਼ਰਾਈ ਕਰੋ। ਸਾਰੇ ਗੁਲਾਬ ਜਾਮੁਨ ਨੂੰ ਤਲਣ ਤੋਂ ਬਾਅਦ, ਉਨ੍ਹਾਂ ਨੂੰ ਠੰਢਾ ਕਰੋ ਅਤੇ 2 ਮਿੰਟ ਬਾਅਦ ਚੀਨੀ ਦੀ ਚਾਸ਼ਨੀ ਵਿਚ ਡੁਬੋ ਲਵੋ। ਤੁਹਾਡੀ ਗੁਲਾਬ ਜਾਮੁਨ ਬਣ ਕੇ ਤਿਆਰ ਹੈ।