Food Recipes: ਘਰ ਵਿਚ ਬਣਾਓ ਪਾਲਕ ਦੇ ਛੋਲੇ
Published : Apr 6, 2025, 8:27 am IST
Updated : Apr 6, 2025, 9:04 am IST
SHARE ARTICLE
Make spinach chickpeas at home Food Recipes
Make spinach chickpeas at home Food Recipes

Food Recipes: ਖਾਣ ਵਿਚ ਹੁੰਦੇ ਬਹੁਤ ਸਵਾਦ

ਸਮੱਗਰੀ: 4 ਜਾਂ 5 ਕੱਪ ਕੱਟੀ ਹੋਈ ਪਾਲਕ, 1 ਕੱਪ ਚਿੱਟੇ ਛੋਲੇ, ਇਕ ਵੱਡਾ ਟਮਾਟਰ, 3 ਤੋਂ 4 ਚਮਚ ਤੇਲ, ਇਕ ਤਿਹਾਈ ਚਮਚ ਅਨਾਰ ਦੇ ਬੀਜ ਜਾਂ ਸੁੱਕਾ ਅੰਬ, 1 ਚਮਚ ਕਸੂਰੀ ਮੇਥੀ, 1 ਵੱਡਾ ਪਿਆਜ਼, 1 ਜਾਂ ਦੋ ਹਰੀਆਂ ਮਿਰਚਾਂ, 3 ਤੋਂ 4 ਲੱਸਣ ਦੇ ਟੁਕੜੇ, ਅੱਧਾ ਇੰਚ ਅਦਰਕ, 1 ਇੰਚ ਦਾਲਚੀਨੀ, 3 ਲੌਂਗ, 2 ਛੋਟੀਆਂ ਇਲਾਇਚੀਆਂ, 1 ਵੱਡੀ ਇਲਾਇਚੀ, 1 ਤੇਜ ਪੱਤਾ, ਅੱਧਾ ਚਮਚ ਜੀਰਾ ਪਾਊਡਰ, 1 ਚਮਚ ਧਨੀਆ ਪਾਊਡਰ, ਅੱਧਾ ਚਮਚ ਲਾਲ ਮਿਰਚ ਪਾਊਡਰ, ਇਕ ਚੌਥਾਈ ਚਮਚ ਹਲਦੀ, ਤਿੰਨ ਚੌਥਾਈ ਚਮਚ ਪੰਜਾਬ ਗਰਮ ਮਸਾਲਾ ਪਾਊਡਰ ਜਾਂ ਚਨਾ ਮਸਾਲਾ।


ਤਿਆਰੀ: ਸੁੱਕੇ ਚਿੱਟੇ ਛੋਲਿਆਂ ਨੂੰ ਰਾਤ 7 ਤੋਂ 8 ਘੰਟਿਆਂ ਤਕ ਭਿਉਂ ਕੇ ਰੱਖੋ। ਇਸ ਤੋਂ ਬਾਅਦ ਇਨ੍ਹਾਂ ’ਚੋਂ ਪਾਣੀ ਕੱਢ ਕੇ ਤਾਜ਼ਾ 3-4 ਕੱਪ ਪਾਣੀ ਸਮੇਤ ਪ੍ਰੈਸ਼ਰ ਕੁੱਕਰ ’ਚ ਪਾਉ। ਇਸ ’ਚ ਅੱਧਾ ਚਮਚ ਨਮਕ ਵੀ ਪਾ ਦਿਉ। ਛੋਲਿਆਂ ਨੂੰ ਚੰਗੀ ਤਰ੍ਹਾਂ ਪਕ ਜਾਣ ਤਕ ਪ੍ਰੈਸ਼ਰ ਕੁੱਕਰ ’ਚ ਰੱਖੋ। ਤੁਸੀ ਛੋਲਿਆਂ ਨੂੰ ਪਤੀਲੇ ਜਾਂ ਪੈਨ ’ਚ ਵੀ ਪਕਾ ਸਕਦੇ ਹੋ। ਇਸ ਦੌਰਾਨ ਹਰੀ ਮਿਰਚ, ਅਦਰਕ ਅਤੇ ਲੱਸਣ ਸਮੇਤ ਪਿਆਜ਼ਾਂ ਦਾ ਪੇਸਟ ਬਣਾਉ। ਟਮਾਟਰ ਦੀ ਚਟਣੀ ਬਣਾ ਕੇ ਅੰਦਰ ਰੱਖੋ। ਪਾਲਕ ਦੇ ਪੱਤਿਆਂ ਨੂੰ ਚੰਗੀ ਤਰ੍ਹਾਂ ਪਾਣੀ ’ਚ ਧੋ ਕੇ ਕੱਟ ਲਵੋ। ਛੋਲਿਆਂ ਵਿਚੋਂ ਪਾਣੀ ਕੱਢ ਕੇ ਅੰਦਰ ਰੱਖ ਲਉ।


ਵਿਧੀ: ਇਕ ਫ਼ਰਾਈਪੈਨ ’ਚ ਤੇਲ ਗਰਮ ਕਰ ਲਉ। ਸਾਰੇ ਸਾਬਤ ਮਸਾਲਿਆਂ ਨੂੰ ਰੰਗ ਬਦਲਣ ਤਕ ਭੁੰਨ ਲਉ। ਪਿਆਜ਼ ਦਾ ਪੇਸਟ ਮਿਲਾਉ ਅਤੇ ਹਲਕਾ ਭੂਰਾ ਹੋਣ ਤਕ ਗਰਮ ਕਰੋ। ਟਮਾਟਰ ਦੀ ਚਟਣੀ ਅਤੇ ਉੱਪਰ ਲਿਖੇ ਸਾਰੇ ਮਸਾਲਿਆਂ ਦੇ ਪਾਊਡਰ  ਪਾਉ। ਜਦੋਂ ਤਕ ਮਸਾਲਾ ਤੇਲ ਨਾ ਛੱਡ ਦੇਵੇ ਅਤੇ ਭੂਰੇ ਰੰਗ ਦਾ ਨਾ ਹੋ ਜਾਵੇ ਉਦੋਂ ਤਕ ਗਰਮ ਕਰੋ। ਹੁਣ ਇਸ ’ਚ ਕੱਟੀ ਹੋਈ ਪਾਲਕ ਅਤੇ ਨਮਕ ਪਾਉ। 4 ਤੋਂ 5 ਮਿੰਟਾਂ ਤਕ ਪਕਾਉ। ਇਸ ’ਚ ਛੋਲੇ ਅਤੇ ਡੇਢ-ਦੋ ਕੱਪ ਪਾਣੀ ਮਿਲਾ ਦਿਉ। ਇਸ ’ਚ ਪੀਸੇ ਹੋਏ ਅਨਾਰ ਦੇ ਬੀਜਾਂ ਦਾ ਪਾਊਡਰ ਜਾਂ ਸੁੱਕੇ ਅੰਬ ਦਾ ਪਾਊਡਰ ਮਿਲਾਉ। ਕੁੱਝ ਛੋਲਿਆਂ ਨੂੰ ਚਮਚ ਨਾਲ ਪੀਸ ਦੇਵੋ। ਜਦੋਂ ਤਕ ਪਾਲਕ ਛੋਲਿਆਂ ਦਾ ਪਾਣੀ ਸੁੱਕ ਨਹੀਂ ਜਾਂਦਾ ਉਦੋਂ ਤਕ ਪਕਾਉ। ਅਖ਼ੀਰ ’ਚ ਇਸ ’ਚ ਪੀਸੀ ਹੋਈ ਕਸੂਰੀ ਮੇਥੀ ਪਾਉ ਅਤੇ 1 ਤੋਂ 2 ਮਿੰਟਾਂ ਤਕ ਹੌਲੀ ਤਾਪ ਤੇ ਪਕਾਉ। ਪਾਲਕ ਛੋਲਿਆਂ ਨੂੰ ਰੋਟੀ, ਨਾਨ ਜਾਂ ਉਬਲੇ ਚੌਲਾਂ ਨਾਲ ਪਰੋਸੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement