Roti Laddus: ਖਾਣ ਵਿਚ ਹੁੰਦੇ ਬਹੁਤ ਸਵਾਦ
Make roti laddus in your home kitchen Food Recipes: ਸਮੱਗਰੀ: 2 ਕੱਪ ਆਟਾ, ਡੇਢ ਕੱਪ ਗੁੜ, 1 ਵੱਡਾ ਚਮਚ ਘਿਉ, ਆਟਾ ਗੁੰਨ੍ਹਣ ਲਈ ਪਾਣੀ, ਇਕ ਵੱਡਾ ਚਮਚ ਬਾਦਾਮ ਟੁਕੜਾ, ਦੇਸੀ ਘਿਉ (ਰੋਟੀ ਤਲਣ ਲਈ), ਅੱਧਾ ਕੱਪ ਦੁੱਧ।
ਵਿਧੀ: ਆਟੇ ਵਿਚ 1 ਵੱਡਾ ਚਮਚ ਘਿਉ ਪਿਘਲਾ ਕੇ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ। ਇਸ ਵਿਚ ਪੀਸਿਆ ਗੁੜ ਹੋਰ ਪਾ ਕੇ ਚੰਗੀ ਤਰ੍ਹਾਂ ਮਿਲਾਉ, ਦੁੱਧ ਜਾਂ ਪਾਣੀ ਪਾ ਕੇ ਆਟੇ ਨੂੰ ਸਖ਼ਤ ਗੁੰਨ੍ਹ ਲਉ। ਆਟੇ ਦੀਆਂ 12-12 ਛੋਟੀਆਂ ਰੋਟੀਆਂ ਵੇਲ ਲਉ ਤੇ ਅੱਗ ’ਤੇ ਤਵਾ ਗਰਮ ਹੋਣ ਲਈ ਰੱਖੋ ਅਤੇ ਇਸ ’ਤੇ ਘਿਉ ਪਾ ਕੇ ਰੋਟੀ ਦੇ ਦੋਵਾਂ ਪਾਸੇ ਚੰਗੀ ਤਰ੍ਹਾਂ ਸੇਕ ਲਉ।
ਇਸੇ ਤਰ੍ਹਾਂ ਸਾਰੀਆਂ ਰੋਟੀਆਂ ਸੇਕ ਲਉ। ਰੋਟੀਆਂ ਦੇ ਛੋਟੇ-ਛੋਟੇ ਟੁਕੜੇ ਤੋੜ ਕੇ ਚੂਰਾ ਬਣਾ ਲਉ ਅਤੇ ਇਸ ਵਿਚ ਬਦਾਮ ਟੁਕੜੀ ਮਿਲਾ ਕੇ ਹਲਕੇ ਹੱਥ ਨਾਲ ਮਸਲ ਲਉ। ਹੁਣ ਇਸ ਚੂਰੇ ਵਿਚ ਦੇਸੀ ਘਿਉ ਪਾ ਕੇ ਦੁੱਧ ਦੇ ਛਿੱਟੇ ਮਾਰ ਕੇ ਛੋਟੇ-ਛੋਟੇ ਲੱਡੂ ਬਣਾ ਲਉ। ਤੁਹਾਡੇ ਰੋਟੀ ਦੇ ਲੱਡੂ ਬਣ ਕੇ ਤਿਆਰ ਹਨ।