
ਹਰੇ ਪਿਆਜ਼ ’ਚ ਕਾਰਬੋਹਾਈਡ੍ਰੇਟ, ਵਿਟਾਮਿਨ ਸੀ, ਪ੍ਰੋਟੀਨ, ਫ਼ਾਸਫ਼ੋਰਸ, ਸਲਫ਼ਰ ਤੇ ਕੈਲਸ਼ੀਅਮ ਮਿਲ ਜਾਂਦਾ ਹੈ।
ਪਿਆਜ਼ ਸਾਡੇ ਖਾਣੇ ਦਾ ਇਕ ਅਹਿਮ ਹਿੱਸਾ ਹੈ। ਇਸ ਦੀ ਵਰਤੋਂ ਸਲਾਦ ਦੇ ਰੂਪ ’ਚ ਤੇ ਖਾਣਾ ਬਣਾਉਣ ’ਚ ਵੀ ਹੁੰਦੀ ਹੈ। ਪਿਆਜ਼ ’ਚ ਹਰਾ ਪਿਆਜ਼ ਬਹੁਤ ਉਪਯੋਗੀ ਹੈ। ਹਰੇ ਪਿਆਜ਼ ’ਚ ਕਾਰਬੋਹਾਈਡ੍ਰੇਟ, ਵਿਟਾਮਿਨ ਸੀ, ਪ੍ਰੋਟੀਨ, ਫ਼ਾਸਫ਼ੋਰਸ, ਸਲਫ਼ਰ ਤੇ ਕੈਲਸ਼ੀਅਮ ਮਿਲ ਜਾਂਦਾ ਹੈ। ਆਉ ਜਾਣਦੇ ਹਾਂ ਹਰਾ ਪਿਆਜ਼ ਖਾਣ ਨਾਲ ਕੀ-ਕੀ ਫ਼ਾਇਦੇ ਹੁੰਦੇ ਹਨ:
ਹਰਾ ਪਿਆਜ਼ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦਾ ਹੈ ਬਲਕਿ ਇਸ ਨੂੰ ਖਾਣ ਨਾਲ ਇਮਿਊਨਿਟੀ ਵੀ ਵਧਦੀ ਹੈ। ਇਸ ’ਚ ਮਿਲਣ ਵਾਲੇ ਵਿਟਾਮਿਨ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੇ ਹਨ। ਵਧਦੇ ਹੋਏ ਭਾਰ ਤੋਂ ਪ੍ਰੇਸ਼ਾਨ ਹੋ ਤਾਂ ਖਾਣੇ ’ਚ ਹਰੇ ਪਿਆਜ਼ ਨੂੰ ਸ਼ਾਮਲ ਕਰੋ। ਹਰੇ ਪਿਆਜ਼ ’ਚ ਕੈਲਰੀ ਦੀ ਮਾਤਰਾ ਘੱਟ ਹੁੰਦੀ ਹੈ ਜੋ ਭਾਰ ਘਟਾਉਣ ’ਚ ਬਹੁਤ ਫ਼ਾਇਦੇਮੰਦ ਹੈ। ਹਰਾ ਪਿਆਜ਼ ਅੱਖਾਂ ਦੀ ਸਿਹਤ ਲਈ ਵੀ ਫ਼ਾਇਦੇਮੰਦ ਹੈ। ਹਾਈਬਲੈੱਡ ਪ੍ਰੈਸ਼ਰ ਦੇ ਮਰੀਜ਼ ਹਰੇ ਪਿਆਜ਼ ਦਾ ਸੇਵਨ ਕਰਨ ਇਸ ’ਚ ਮੌਜੂਦ ਸਲਫ਼ਰ ਹਾਈ ਬਲੈੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਹਰਾ ਪਿਆਜ਼ ਬਹੁਤ ਉਪਯੋਗੀ ਹੈ। ਇਸ ’ਚ ਮੌਜੂਦ ਸਲਫ਼ਰ ਕੰਪਾਊਂਡ ਦੇ ਕਾਰਨ ਸਰੀਰ ’ਚ ਇੰਸੂਲਿਨ ਬਣਾਉਣ ਦੀ ਸ਼ਕਤੀ ਵਧਦੀ ਹੈ। ਇਸ ਦਾ ਸੇਵਨ ਸ਼ੂਗਰ ਨੂੰ ਕੰਟਰੋਲ ਕਰਨ ’ਚ ਅਸਰਦਾਰ ਹੈ।