
Capsicum Pickle : ਸ਼ਿਮਲਾ ਮਿਰਚ ਦਾ ਆਚਾਰ
Capsicum Pickle : ਸ਼ਿਮਲਾ ਮਿਰਚ ਦਾ ਆਚਾਰ
ਸਮੱਗਰੀ: ਸ਼ਿਮਲਾ ਮਿਰਚ-ਅੱਧਾ ਕਿਲੋ, ਨਮਕ, ਸਰ੍ਹੋਂ ਦਾ ਤੇਲ- 2 ਕਟੋਰੀ, ਮਸਟਡ ਪਾਊਡਰ- 3 ਚਮਚ, ਸੌਫ- 2 ਚਮਚ, ਗਰਮ ਮਸਾਲਾ- 1 ਚਮਚ, ਲਾਲ ਮਿਰਚ- 1 ਚਮਚ, ਦੇਗੀ ਲਾਲ ਮਿਰਚ- 1 ਚਮਚ, ਹਲਦੀ- 2 ਚਮਚ, ਹਿੰਗ- 2 ਚੁਟਕੀ
ਬਣਾਉਣ ਦੀ ਵਿਧੀ : ਜਿਸ ਦਿਨ ਆਚਾਰ ਬਣਾਉਣਾ ਹੈ ਉਸ ਤੋਂ ਪਹਿਲੀ ਰਾਤ ਸ਼ਿਮਲਾ ਮਿਰਚ ਧੋ ਕੇੇ ਸਾਫ਼ ਕਰ ਕੇ ਲੰਮਾ ਲੰਮਾ ਕੱਟ ਲਵੋ ਅਤੇ ਬੀਜ ਵਿਚੋਂ ਕੱਢ ਲਵੋ। ਇਕ ਡੋਂਗੇ ਵਿਚ ਸ਼ਿਮਲਾ ਮਿਰਚ ਕੱਟ ਕੇ ਉਸ ਉਪਰ ਨਮਕ ਪਾ ਦਿਉ ਤੇ ਚੰਗੀ ਤਰ੍ਹਾਂ ਹਿਲਾ ਲਵੋ ਅਤੇ ਢੱਕ ਕੇ ਰੱਖ ਦਿਉ। ਅਗਲੀ ਸਵੇਰ ਸਾਰਾ ਪਾਣੀ ਛਾਣ ਕੇ ਨਿਕਾਲ ਦਿਉ ਅਤੇ ਫਿਰ ਅਲੱਗ ਡੋਂਗੇ ਵਿਚ ਪਾਉ ਅਤੇ ਉਪਰ ਲਿਖੇ ਸਾਰੇ ਮਸਾਲੇ ਪਾਉ। ਹੁਣ ਇਕ ਕੜਾਹੀ ਵਿਚ ਤੇਲ ਪਾ ਕੇ ਪਕਣ ਦਿਉ ਅਤੇ ਸ਼ਿਮਲਾ ਮਿਰਚ ਮਸਾਲਾ ਪਾਉ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਹੁਣ ਇਸ ਨੂੰ ਠੰਢਾ ਹੋਣ ਲਈ ਫ਼ਰਿਜ ਵਿਚ ਰੱਖ ਦਿਉ। ਜਦੋਂ ਆਚਾਰ ਠੰਢਾ ਹੋ ਜਾਵੇ ਤਾਂ ਉਸ ਨੂੰ ਬਾਹਰ ਕੱਢ ਕੇ ਰੋਟੀ ’ਤੇ ਰੱਖ ਕੇ ਖਾਉ।
(For more news apart from Capsicum Pickle News in Punjabi, stay tuned to Rozana Spokesman)