
ਮੋਮੋਜ਼ ਦੀ ਤਿੱਖੀ ਚਟਣੀ ਭਲੇ ਹੀ ਤੁਹਾਨੂੰ ਖਾਣ ਵਿਚ ਬਹੁਤ ਸਵਾਦ ਲੱਗੇ ਪਰ ਇਸ ਦੇ ਲਗਾਤਾਰ ਸੇਵਨ ਨਾਲ ਪੇਟ ਦਰਦ ਹੋ ਸਕਦਾ ਹੈ।
ਲੋਕਾਂ ਨੂੰ ਮੋਮੋਜ਼ ਖਾਣੇ ਬਹੁਤ ਪਸੰਦ ਹਨ। ਮੋਮੋਜ਼ ਦੋ ਤਰ੍ਹਾਂ ਦੇ ਹੁੰਦੇ ਹਨ ਇਕ ਸਬਜ਼ੀਆਂ ਵਾਲੇ ਅਤੇ ਦੂਜੇ ਚਿਕਨ ਵਾਲੇ। ਮੋਮੋਜ਼ ਨਾਲ ਦੋ ਚਟਣੀਆਂ ਮਿਲਦੀਆਂ ਹਨ ਪਰ ਲੋਕ ਚਟਣੀ ਨੂੰ ਜ਼ਿਆਦਾ ਪਸੰਦ ਕਰਦੇ ਹਨ ਪਰ ਸਵਾਦ-ਸਵਾਦ ਵਿਚ ਖਾਧੀ ਗਈ ਚਟਣੀ ਤੁਹਾਡੇ ਲਈ ਮੁਸ਼ਕਲ ਬਣ ਸਕਦੀ ਹੈ ਅਤੇ ਜੇ ਤੁਸੀਂ ਇਸ ਨੂੰ ਚਟਖ਼ਾਰੇ ਲੈ ਕੇ ਖਾਂਦੇ ਹੋ ਤਾਂ ਅੱਜ ਤੋਂ ਹੀ ਇਸ ਦੇ ਨੁਕਸਾਨ ਜਾਣ ਲਉ ਨਹੀਂ ਤਾਂ ਤੁਹਾਨੂੰ ਅੱਗੇ ਜਾ ਕੇ ਪਛਤਾਉਣਾ ਪੈ ਸਕਦਾ ਹੈ।
ਮੋਮੋਜ਼ ਦੀ ਤਿੱਖੀ ਚਟਣੀ ਭਲੇ ਹੀ ਤੁਹਾਨੂੰ ਖਾਣ ਵਿਚ ਬਹੁਤ ਸਵਾਦ ਲੱਗੇ ਪਰ ਇਸ ਦੇ ਲਗਾਤਾਰ ਸੇਵਨ ਨਾਲ ਪੇਟ ਦਰਦ ਹੋ ਸਕਦਾ ਹੈ। ਇਸ ਦਾ ਇਕ ਕਾਰਨ ਹੈ ਕਿ ਇਸ ਵਿਚ ਭਰਪੂਰ ਲਾਲ ਮਿਰਚ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਕਾਰਨ ਇਹ ਤੁਹਾਨੂੰ ਫ਼ਾਇਦਾ ਨਹੀਂ ਨੁਕਸਾਨ ਪਹੁੰਚਾਉਂਦਾ ਹੈ। ਇਸ ਦੀ ਵਰਤੋਂ ਨਾਲ ਤੁਹਾਨੂੰ ਪੇਟ ਵਿਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਮੋਮੋਜ਼ ਦੀ ਲਾਲ ਚਟਣੀ ਜਿੰਨੀ ਘੱਟ ਹੋ ਸਕੇ ਉਨ੍ਹੀ ਹੀ ਖਾਉ।
ਮੋਮੋਜ਼ ਦੀ ਚਟਣੀ ਵਿਚ ਕਈ ਵਾਰੀ ਤਾਂ ਤਿੱਖੀ ਮਿਰਚ ਚੰਗੀ ਤਰ੍ਹਾਂ ਪੀਸੀ ਹੋਈ ਵੀ ਨਹੀਂ ਹੁੰਦੀ ਜਿਸ ਕਾਰਨ ਤੁਹਾਨੂੰ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਵੈਸੇ ਵੀ ਲਾਲ ਮਿਰਚ ਤੁਹਾਡੀ ਸਿਹਤ ਨੂੰ ਕਿਸੇ ਵੀ ਤਰੀਕੇ ਨਾਲ ਲਾਭ ਨਹੀਂ ਪਹੁੰਚਾਉਂਦੀ, ਇਸ ਨਾਲ ਤੁਹਾਨੂੰ ਨੁਕਸਾਨ ਹੀ ਹੁੰਦੇ ਹਨ। ਜੇ ਤੁਸੀਂ ਰੋਜ਼ ਮੋਮੋਜ਼ ਖਾਂਦੇ ਹੋ ਜਾਂ ਇਸ ਦੀ ਚਟਣੀ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਪੇਟ ਵਿਚ ਗੈਸ ਅਤੇ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ। ਜਦੋਂ ਵੀ ਤੁਹਾਨੂੰ ਪੇਟ ਦੀ ਕੋਈ ਸਮੱਸਿਆ ਹੁੰਦੀ ਹੈ ਤਾਂ ਡਾਕਟਰ ਤੁਹਾਨੂੰ ਇਹੀ ਸਲਾਹ ਦਿੰਦੇ ਹਨ ਕਿ ਤੁਸੀਂ ਘੱਟੋ-ਘੱਟ ਮਿਰਚਾਂ ਵਾਲੀਆਂ ਚੀਜ਼ਾਂ ਖਾਉ। ਦੂਜੇ ਪਾਸੇ ਜੇ ਤੁਸੀਂ ਮੋਮੋਜ਼ ਦੀ ਚਟਣੀ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਪਾਚਨ ਤੰਤਰ ਵੀ ਕਮਜ਼ੋਰ ਹੁੰਦਾ ਹੈ। ਤੁਹਾਨੂੰ ਖਾਣਾ ਹਜ਼ਮ ਕਰਨ ਵਿਚ ਮੁਸ਼ਕਲ ਆਉਂਦੀ ਹੈ ਅਤੇ ਇਸ ਦੇ ਕਾਰਨ ਪੇਟ ਵਿਚ ਕੜਵੱਲ ਦੀ ਸਮੱਸਿਆ ਵੀ ਹੋ ਜਾਂਦੀ ਹੈ।
ਜ਼ਿਆਦਾ ਮਿਰਚ ਅਤੇ ਜ਼ਿਆਦਾ ਮੋਮੋਜ਼ ਦੀ ਚਟਣੀ ਦਾ ਸੇਵਨ ਕਰਨ ਨਾਲ ਤੁਹਾਨੂੰ ਬਵਾਸੀਰ ਦੀ ਸਮੱਸਿਆ ਹੋ ਸਕਦੀ ਹੈ ਜਿਸ ਨਾਲ ਤੁਹਾਨੂੰ ਬਹੁਤ ਮੁਸੀਬਤ ਹੋ ਸਕਦੀ ਹੈ। ਇਸ ਲਈ ਜੇ ਤੁਸੀਂ ਲਗਾਤਾਰ ਇਸ ਦਾ ਸੇਵਨ ਕਰ ਰਹੇ ਹੋ ਤਾਂ ਤੁਹਾਨੂੰ ਇਹ ਮੁਸ਼ਕਲ ਹੋ ਸਕਦੀ ਹੈ ਅਤੇ ਬਹੁਤ ਸਾਰੀਆਂ ਬੀਮਾਰੀਆਂ ਤੁਹਾਨੂੰ ਘੇਰ ਸਕਦੀਆਂ ਹਨ। ਲਾਲ ਚਟਣੀ ਜ਼ਿਆਦਾ ਖਾਣ ਨਾਲ ਤੁਹਾਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਵਾਰ-ਵਾਰ ਪੇਟ ਦਰਦ ਹੋਣਾ ਜਾਂ ਉਲਟੀਆਂ ਲੱਗਣਾ। ਹੋ ਸਕਦਾ ਹੈ ਕਿ ਜੋ ਤੁਸੀਂ ਚਟਣੀ ਖਾ ਰਹੇ ਹੋ ਉਹ ਕਦੋਂ ਦੀ ਬਣੀ ਹੋਵੇ ਜਾਂ ਫਿਰ ਉਹ ਸਾਫ਼ ਹੈ ਜਾਂ ਨਹੀਂ ਇਸ ਲਈ ਜੇ ਤੁਸੀਂ ਮੋਮੋਜ਼ ਚਟਣੀ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਆਦਤ ਨੂੰ ਅੱਜ ਤੋਂ ਹੀ ਬਦਲ ਦਿਉ।