
ਨੇਨੂਆ ਦੇ ਛੋਟੋ-ਛੋਟੇ ਟੁਕੜੇ ਕੱਟ ਲਉ। ਫਿਰ ਤੇਲ ਨੂੰ ਇਕ ਕੜਾਹੀ ਵਿਚ ਗਰਮ ਕਰੋ। ਜਿਵੇਂ ਹੀ ਤੇਲ ਗਰਮ ਹੋ ਜਾਏ ਤਾਂ ਉਸ ਵਿਚ ਨੇਨੂਏ ਦੇ ਟੁਕੜੇ ਪਾ ਦਿਉ। ਪਿਆਜ਼ ਵੀ ...
ਸਮੱਗਰੀ : ਨੇਨੂਆ 500 ਗ੍ਰਾਮ, ਪਿਆਜ਼ 250 ਗ੍ਰਾਮ, ਹਰੀਆਂ ਮਿਰਚਾਂ 10, ਸਰ੍ਹੋਂ ਦਾ ਤੇਲ 8 ਵੱਡੇ ਚਮਚ, ਖਸਖਸ 150 ਗ੍ਰਾਮ (ਭਿਉਂ ਕੇ ਪੀਸ ਲਉ), ਲੂਣ ਲੋੜ ਅਨੁਸਾਰ, 1/4 ਚਾਹ ਦਾ ਚਮਚ
pasta
ਵਿਧੀ : ਨੇਨੂਆ ਦੇ ਛੋਟੋ-ਛੋਟੇ ਟੁਕੜੇ ਕੱਟ ਲਉ। ਫਿਰ ਤੇਲ ਨੂੰ ਇਕ ਕੜਾਹੀ ਵਿਚ ਗਰਮ ਕਰੋ। ਜਿਵੇਂ ਹੀ ਤੇਲ ਗਰਮ ਹੋ ਜਾਏ ਤਾਂ ਉਸ ਵਿਚ ਨੇਨੂਏ ਦੇ ਟੁਕੜੇ ਪਾ ਦਿਉ। ਪਿਆਜ਼ ਵੀ ਕੱਟ ਕੇ ਪਾ ਦਿਉ। ਹਲਕਾ ਗ਼ੁਲਾਬੀ ਰੰਗ ਹੋ ਜਾਣ 'ਤੇ ਉਸ ਵਿਚ ਪੀਸੀ ਹੋਈ ਖਸਖਸ ਪਾ ਦਿਉ। ਨਾਲ ਹੀ ਲੂਣ ਅਤੇ ਹਰੀਆਂ ਮਿਰਚਾਂ ਕੱਟ ਕੇ ਪਾ ਦਿਉ। ਫਿਰ ਇਸ ਸੱਭ ਨੂੰ ਉਸ ਸਮੇਂ ਤਕ ਭੁੰਨਦੇ ਰਹੋ ਜਦ ਤਕ ਇਸ ਦਾ ਪਾਣੀ ਖੁਸ਼ਕ ਨਾ ਹੋ ਜਾਏ। ਖੁਸ਼ਕ ਹੋ ਜਾਣ 'ਤੇ ਤੁਹਾਡਾ ਨੇਨੂਆ ਪਾਸਤਾ ਤਿਆਰ ਹੈ।