
Food Recipes: ਖਾਣ ਵਿਚ ਹੁੰਦੀ ਬੇਹੱਦ ਸਵਾਦ
Make Cabbage Paneer Masala Food Recipes: ਸਮੱਗਰੀ : ਫੁੱਲ ਗੋਭੀ ਇਕ ਕਿਲੋ, ਥੋੜ੍ਹਾ ਲੱਸਣ, ਲੂਣ ਸੁਆਦ ਅਨੁਸਾਰ, ਰੀਫ਼ਾਈਂਡ ਤੇਲ, ਲਾਲ ਮਿਰਚ 1 ਵੱਡਾ ਚਮਚ, ਗਰਮ ਮਸਾਲਾ ਇਕ ਚਮਚ, ਹਲਦੀ ਇਕ ਛੋਟਾ ਚਮਚ, ਪਨੀਰ 100 ਗ੍ਰਾਮ, ਅਦਰਕ 20 ਗ੍ਰਾਮ, ਟਮਾਟਰ 2, ਪਿਆਜ਼ 2, ਪੀਸੀ ਹੋਈ ਕਾਲੀ ਮਿਰਚ ਇਕ ਚਮਚ।
ਬਣਾਉਣ ਦਾ ਢੰਗ : ਪਨੀਰ ਦੇ ਇਕ ਇੰਚ ਲੰਮੇ ਤੇ ਅੱਧਾ ਇੰਚ ਚੌੜੇ ਟੁਕੜੇ ਕੱਟ ਲਉ। ਗੋਭੀ ਅਤੇ ਹਰੇ ਮਟਰਾਂ ਨੂੰ ਪਹਿਲਾਂ ਉਬਾਲ ਕੇ ਰੱਖ ਲਉ। 4 ਟਮਾਟਰਾਂ ਦਾ ਪੇਸਟ ਬਣਾ ਲਉ। ਬਰੀਕ ਪਿਆਜ਼ ਕੱਟ ਲਉ। ਪਿਆਜ਼, ਬਦਾਮ, ਨਾਰੀਅਲ ਨੂੰ ਭੁੰਨ ਕੇ ਪੀਸ ਲਉ। ਫਿਰ ਕੜਾਹੀ ਵਿਚ ਘਿਉ ਗਰਮ ਕਰ ਕੇ ਪਨੀਰ ਦੇ, ਟੁਕੜਿਆਂ ਨੂੰ ਤਲੋ। ਹੁਣ ਇਸ ਤੇਲ ਵਿਚ ਤੇਜ ਪੱਤਾ ਪਾਉ। ਜਦ ਤੇਜ ਪੱਤਾ ਭੁਰਾ ਹੋ ਜਾਏ ਤਾਂ ਪੂਰਾ ਪੀਸਿਆ ਹੋਇਆ ਮਸਾਲਾ ਵਾਰੀ ਵਾਰੀ ਪਾਉਂਦੇ ਜਾਉ।
ਨਾਲ ਹੀ ਪੀਸੇ ਹੋਏ ਬਦਾਮ, ਪਿਆਜ਼ ਨਾਰੀਅਲ ਨੂੰ ਵੀ ਮਿਲਾ ਕੇ ਪਾ ਦਿਉ। ਇਹ ਸੱਭ ਕੁੱਝ 10 ਮਿੰਟ ਤਕ ਭੁੰਨਦੇ ਰਹੋ, ਜਦ ਇਹ ਚੰਗੀ ਤਰ੍ਹਾਂ ਭੁੰਨਿਆ ਜਾਏ ਤਾਂ ਇਸ ਵਿਚ ਟਮਾਟਰ ਪੇਸਟ, ਫੁੱਲ ਗੋਭੀ, ਮਟਰ ਅਤੇ ਲੂਣ ਪਾ ਕੇ ਥੋੜ੍ਹੀ ਦੇਰ ਹਿਲਾਉਂਦੇ ਰਹੋ। ਫਿਰ ਹਲਕੀ ਅੱਗ ’ਤੇ ਢੱਕ ਕੇ ਥੋੜ੍ਹੀ ਦੇਰ ਲਈ ਰੱਖੋ। ਬਸ ਪੰਜ-ਸੱਤ ਮਿੰਟ ਤੋਂ ਬਾਅਦ ਗੋਭੀ ਪਨੀਰ ਮਸਾਲਾ ਤਿਆਰ ਹੈ। ਇਸ ਨੂੰ ਹੇਠਾਂ ਉਤਾਰ ਕੇ ਹਰਾ ਧਨੀਆ ਪਾਉ। ਹੁਣ ਇਸ ਨੂੰ ਰੋਟੀ ਨਾਲ ਖਾਉ।