ਅੱਜ ਕਿਸੇ ਕੋਲ ਇੰਨਾ ਵੀ ਸਮਾਂ ਨਹੀਂ ਹੈ ਕਿ ਉਹ ਸਿਹਤਮੰਦ ਨਾਸ਼ਤਾ ਕਰਕੇ ਕੰਮ 'ਤੇ ਜਾ ਸਕੇ। ਦੌੜ-ਭੱਜ 'ਚ ਸਵੇਰੇ-ਸਵੇਰੇ ਚਾਹ ਜਾਂ ਦੁੱਧ ਨਾਲ ਜ਼ਿਆਦਾਤਰ ..
ਅੱਜ ਕਿਸੇ ਕੋਲ ਇੰਨਾ ਵੀ ਸਮਾਂ ਨਹੀਂ ਹੈ ਕਿ ਉਹ ਸਿਹਤਮੰਦ ਨਾਸ਼ਤਾ ਕਰਕੇ ਕੰਮ 'ਤੇ ਜਾ ਸਕੇ। ਦੌੜ-ਭੱਜ 'ਚ ਸਵੇਰੇ-ਸਵੇਰੇ ਚਾਹ ਜਾਂ ਦੁੱਧ ਨਾਲ ਜ਼ਿਆਦਾਤਰ ਲੋਕ ਇਕ-ਅੱਧਾ ਬਿਸਕੁਟ ਜਾਂ ਫਿਰ ਰਸ ਖਾ ਕੇ ਦੌੜਨ ਦੀ ਕਰਦੇ ਹਨ। ਇਸ ਲਈ ਤੁਹਾਡੇ ਸਮੇਂ ਨੂੰ ਦੇਖਦਿਆਂ ਅੱਜ ਇਥੇ ਦੱਸ ਰਹੇ ਹਾਂ ਬ੍ਰੈੱਡ ਭੁਰਜੀ ਬਣਾਉਣ ਦਾ ਤਰੀਕਾ ਤਾਂਕਿ ਤੁਸੀਂ ਕੁਝ ਹੱਦ ਤੱਕ ਤਾਂ ਪੇਟ ਭਰ ਕੇ ਕੰਮ 'ਤੇ ਜਾ ਸਕੋ।
Bread Bhurji
ਸਮੱਗਰੀ - 10 ਬ੍ਰੈੱਡ ਸਲਾਈਸ, 1 ਕੱਪ ਦਹੀਂ, 1 ਚੌਥਾਈ ਚਮਚ ਹਲਦੀ, 1 ਚਮਚ ਜੀਰਾ, 1 ਹਰੀ ਮਿਰਚ, 3-4 ਕੜ੍ਹੀ ਪੱਤੇ, 1 ਚੌਥਾਈ ਕੱਪ ਕੱਟੇ ਪਿਆਜ, 2 ਚਮਚ ਤੇਲ, ਨਮਕ ਸਵਾਦ ਅਨੁਸਾਰ।
Bread Bhurji
ਵਿਧੀ - ਇਕ ਕਟੋਰੇ 'ਚ ਦਹੀਂ, ਹਲਦੀ, ਨਮਕ ਅਤੇ 2 ਚਮਚ ਪਾਣੀ ਪਾ ਕੇ ਚੰਗੀ ਤਰ੍ਹਾਂ ਰਲਾ ਲਓ। ਹੁਣ ਇਸ 'ਚ ਬ੍ਰੈੱਡ ਸਲਾਈਸ ਪਾ ਕੇ ਚੰਗੀ ਤਰ੍ਹਾਂ ਰਲਾਓ। ਫਿਰ ਇਕ ਪੈਨ 'ਚ ਤੇਲ ਗਰਮ ਕਰਕੇ ਉਸ 'ਚ ਜੀਰਾ, ਹਰੀ ਮਿਰਚ, ਕੜ੍ਹੀ ਪੱਤੇ ਅਤੇ ਅਦਰਕ ਪਾ ਕੇ ਕੁਝ ਦੇਰ ਭੁੰਨੋ। ਫਿਰ ਪਿਆਜ ਪਾ ਕੇ ਹਲਕਾ ਗੁਲਾਬੀ ਹੋਣ ਤੱਕ ਭੁੰਨੋ। ਫਿਰ ਇਸ 'ਚ ਬ੍ਰੈੱਡ ਸਲਾਈਸ ਪਾ ਕੇ ਕੁਝ ਦੇਰ ਤੱਕ ਹਿਲਾਓ ਅਤੇ ਫਿਰ ਗੈਸ ਬੰਦ ਕਰ ਦਿਓ। ਹਰੇ ਧਨੀਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਪਰੋਸੋ। ਤੁਹਾਨੂੰ ਖੁਦ ਨੂੰ ਇੰਝ ਪਰੋਸਿਆ ਹੋਇਆ ਪਕਵਾਨ ਚੰਗਾ ਲੱਗੇਗਾ ਅਤੇ ਸਮੇਂ ਦੀ ਬੱਚਤ ਵੀ ਹੋਵੇਗੀ।