
ਖਾਣ ਵਿਚ ਹੁੰਦਾ ਹੈ ਬੇਹੱਦ ਸਵਾਦ
ਸਮੱਗਰੀ: ਅੱਧਾ ਕੱਪ ਪਨੀਰ, ਇਕ ਕੱਪ ਸੰਘਾੜੇ ਦਾ ਆਟਾ, 1 ਕੱਪ ਉਬਲੇ ਮੈਸ਼ ਆਲੂ, 1 ਕੱਪ ਅਦਰਕ ਪੀਸਿਆ ਹੋਇਆ, ਮੋਟੇ ਪੀਸੇ ਕਾਜੂ ਕਟੋਰੀ, 1 ਬਰੀਕ ਕੱਟੀ ਹਰੀ ਮਿਰਚ, 2 ਕੱਪ ਫੈਂਟਿਆ ਦਹੀਂ, ਸੇਂਧਾ ਨਮਕ, ਸ਼ਕਰ, ਜੀਰਾ ਪਾਊਡਰ, ਅਨਾਰਦਾਣਾ ਅੰਦਾਜ਼ੇ ਨਾਲ ਅਤੇ ਤਲਣ ਲਈ ਲੋੜੀਂਦੀ ਮਾਤਰਾ ਵਿਚ ਤੇਲ।
Dahi Bhale
ਬਣਾਉਣ ਦਾ ਤਰੀਕਾ: ਸੱਭ ਤੋਂ ਪਹਿਲਾਂ ਪਨੀਰ ਨੂੰ ਕੱਦੂਕਸ ਕਰ ਕੇ ਇਸ ਵਿਚ ਆਲੂ, ਕਾਜੂ, ਕਿਸ਼ਮਿਸ਼, ਹਰੀ ਮਿਰਚ, ਅਦਰਕ ਅਤੇ ਸੇਂਧਾ ਨਮਕ ਮਿਲਾ ਲਉ। ਉਸ ਦੇ ਛੋਟੇ-ਛੋਟੇ ਗੋਲੇ ਬਣਾ ਲਉ, ਹੁਣ ਸੰਘਾੜੇ ਦੇ ਆਟੇ ਦਾ ਘੋਲ ਬਣਾਉ। ਗੋਲਿਆਂ ਨੂੰ ਇਸ ਘੋਲ ਵਿਚ ਡੁਬੋ ਕੇ ਗਰਮਾ-ਗਰਮ ਤੇਲ ਵਿਚ ਸੁਨਹਿਰੇ ਤਲ ਲਉ।
Dahi Bhale
ਦਹੀਂ ਵਿਚ ਸ਼ਕਰ ਮਿਲਾ ਲਉ। ਹੁਣ ਇਕ ਪਲੇਟ ਵਿਚ ਭੱਲਾ ਪਰੋਸ ਕੇ ਦਹੀਂ, ਜੀਰਾ ਪਾਊਡਰ ਅਤੇ ਅਨਾਰਦਾਣੇ ਨਾਲ ਸਜਾ ਕੇ ਪੇਸ਼ ਕਰੋ। ਤੁਹਾਡੇ ਦਹੀ ਭੱਲੇ ਬਣ ਕੇ ਤਿਆਰ ਹਨ।
Dahi Bhale