
ਇਹ ਲੱਡੂ ਨਾ ਸਿਰਫ ਖਾਣ ਵਿਚ ਸਵਾਦਿਸ਼ਟ ਹਨ ਸਗੋਂ ਸਿਹਤ ਲਈ ਵੀ ਫਾਇਦੇਮੰਦ ਹਨ।
ਚੰਡੀਗੜ੍ਹ: ਅੱਜ ਅਸੀਂ ਤੁਹਾਨੂੰ ਸਵਾਦਿਸ਼ਟ ਮਖਾਣੇ ਵਾਲੇ ਲੱਡੂ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਨ। ਇਹ ਲੱਡੂ ਨਾ ਸਿਰਫ ਖਾਣ ਵਿਚ ਸਵਾਦਿਸ਼ਟ ਹਨ ਸਗੋਂ ਸਿਹਤ ਲਈ ਵੀ ਫਾਇਦੇਮੰਦ ਹਨ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ-
ਸਮੱਗਰੀ
- ਮਖਾਣੇ - 80 ਗ੍ਰਾਮ
- ਘਿਓ - 80 ਮਿਲੀ
- ਪੀਸਿਆ ਹੋਇਆ ਨਾਰੀਅਲ- 25 ਗ੍ਰਾਮ
- ਸੌਗੀ - 40 ਗ੍ਰਾਮ
- ਘਿਓ - 80 ਮਿਲੀ
- ਕਾਜੂ - 40 ਗ੍ਰਾਮ
- ਬਦਾਮ - 40 ਗ੍ਰਾਮ
- ਘਿਓ - 80 ਮਿਲੀ
- ਖਾਣ ਵਾਲਾ ਗੱਮ- 25 ਗ੍ਰਾਮ
- ਗੁੜ - 200 ਗ੍ਰਾਮ
- ਪਾਣੀ - 50 ਮਿਲੀ
- ਘਿਓ - 2 ਚਮਚੇ
Healthy Makhana Ladoo
ਵਿਧੀ:
- ਇਕ ਪੈਨ ਲਓ ਤੇ ਇਸ ਵਿਚ ਮਖਾਣੇ ਪਾਓ। ਇਹਨਾਂ ਨੂੰ 3-5 ਮਿੰਟ ਲਈ ਭੁੰਨੋ। ਇਸ ਤੋਂ ਬਾਅਦ ਗੈਸ ਬੰਦ ਕਰ ਲਓ।
- ਪੈਨ ਵਿਚ ਘਿਓ ਗਰਮ ਕਰੋ ਅਤੇ ਨਾਰੀਅਲ ਪਾ ਕੇ 3-5 ਮਿੰਟ ਲਈ ਭੁੰਨੋ। ਹੁਣ ਇਸ ਵਿਚ ਸੌਗੀ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਤੇ ਗੈਸ ਬੰਦ ਕਰ ਦਿਓ।
- ਇਕ ਪੈਨ ਵਿਚ ਘਿਓ, ਬਦਾਮ ਅਤੇ ਕਾਜੂ ਪਾ ਕੇ 3-5 ਮਿੰਟ ਲਈ ਭੁੰਨੋ।
- ਇਕ ਪੈਨ ਲਓ ਤੇ ਉਸ ਗੁੜ ਪਾਓ ਅਤੇ ਪਾਣੀ ਪਾਓ। ਇਸ ਨੂੰ ਚੰਗੀ ਤਰ੍ਹਾਂ ਰਲਾਓ ਅਤੇ ਉਬਲਣ ਤੱਕ ਦੀ ਉਡੀਕ ਕਰੋ ਅਤੇ ਚਾਛਣੀ ਬਣਾਓ।
- ਸਾਰੀ ਭੁੰਨੀ ਹੋਈ ਸਮੱਗਰੀ ਨੂੰ ਬਲੈਂਡਰ ਵਿਚ ਪਾਓ ਅਤੇ ਪਾਊਡਰ ਤਿਆਰ ਕਰੋ। ਇਸ ਪਾਊਡਰ ਨੂੰ ਗੁੜ ਦੀ ਚਾਛਣੀ ਵਿਚ ਮਿਲਾਓ ਅਤੇ ਅਤੇ ਮੀਡੀਅਮ ਗੈਸ 'ਤੇ 5-7 ਮਿੰਟ ਲਈ ਪਕਾਓ।
- ਇਸ ਨੂੰ ਗੈਸ ਤੋਂ ਉਤਾਰੋ ਅਤੇ ਇਸ ਵਿਚ 60 ਮਿਲੀ ਘਿਓ ਚੰਗੀ ਤਰ੍ਹਾਂ ਮਿਲਾਓ।
- ਹੁਣ ਆਪਣੇ ਹੱਥਾਂ ਵਿਚ ਮਿਸ਼ਰਣ ਲਓ ਅਤੇ ਇਸ ਨੂੰ ਲੱਡੂ ਦਾ ਆਕਾਰ ਦਿਓ।
- ਮਖਾਣੇ ਦੇ ਸਵਾਦਿਸ਼ਟ ਲੱਡੂ ਬਣ ਕੇ ਤਿਆਰ ਹੈ।