Recipe: ਘਰ ਦੀ ਰਸੋਈ ਵਿਚ ਬਣਾਉ ਅੰਡਾ ਮੱਖਣੀ
Published : Sep 8, 2024, 7:44 am IST
Updated : Sep 8, 2024, 7:44 am IST
SHARE ARTICLE
Make Anda Makhani in your home kitchen
Make Anda Makhani in your home kitchen

Recipe: ਉਨ੍ਹਾਂ ਨੂੰ ਉਦੋਂ ਤਕ ਪਕਾਉ ਜਦੋਂ ਤਕ ਉਹ ਸੁਨਹਿਰੀ ਭੂਰੇ ਨਾ ਹੋ ਜਾਣ

 

Recipe: ਸੱਭ ਤੋਂ ਪਹਿਲਾਂ ਉਬਲੇ ਹੋਏ ਅੰਡਿਆਂ ਨੂੰ ਛਿੱਲੋ ਤੇ ਇਕ ਪਾਸੇ ਰੱਖ ਦਿਉ। ਹੁਣ ਇਕ ਫ਼ਰਾਈਪੈਨ ਵਿਚ ਘੱਟ ਸੇਕ ’ਤੇ 2 ਚਮਚ ਮੱਖਣ ਪਾਉ। ਇਕ ਵਾਰ ਪਿਘਲ ਜਾਣ ’ਤੇ, ਛਿੱਲੇ ਹੋਏ ਅੰਡੇ ਪਾਉ ਅਤੇ ਉਦੋਂ ਤੱਕ ਪਕਾਉ ਜਦੋਂ ਤਕ ਉਹ ਸੁਨਹਿਰੀ ਭੂਰੇ ਨਾ ਹੋ ਜਾਣ। ਫਿਰ ਇਨ੍ਹਾਂ ਨੂੰ ਇਕ ਪਾਸੇ ਰੱਖ ਦਿਉ। ਹੁਣ ਉਸੇ ਫ਼ਰਾਈਪੈਨ ਵਿਚ, ਕਟਿਆ ਪਿਆਜ਼, ਕਟਿਆ ਹੋਇਆ ਟਮਾਟਰ ਅਤੇ ਕਾਜੂ ਪਾਉ। ਉਨ੍ਹਾਂ ਨੂੰ ਉਦੋਂ ਤਕ ਪਕਾਉ ਜਦੋਂ ਤਕ ਉਹ ਸੁਨਹਿਰੀ ਭੂਰੇ ਨਾ ਹੋ ਜਾਣ।

ਤੁਸੀਂ ਗਾੜ੍ਹੀ ਗਰੇਵੀ ਬਣਾਉਣ ਲਈ ਪਾਣੀ ਪਾ ਸਕਦੇ ਹੋ। ਪਿਆਜ਼-ਟਮਾਟਰ-ਕਾਜੂ ਦੇ ਮਿਸ਼ਰਣ ਵਿਚ ਸਾਰਾ ਮਸਾਲੇ- ਦਾਲਚੀਨੀ, ਇਲਾਇਚੀ, ਲੌਂਗ, ਕਾਲੀ ਮਿਰਚ, ਅਤੇ ਤੇਜ ਪੱਤਾ ਮਿਲਾਉ ਤੇ ਇਕ ਮਿੰਟ ਲਈ ਪਕਾਉ। ਫਿਰ ਅਦਰਕ-ਲੱਸਣ ਦੇ ਪੇਸਟ ਨੂੰ ਮਿਲਾਉ। ਮਿਸ਼ਰਣ ਵਿਚ ਜੀਰਾ ਪਾਊਡਰ, ਲਾਲ ਮਿਰਚ ਪਾਊਡਰ ਅਤੇ ਨਮਕ ਪਾਉ। ਪੇਸਟ ਨੂੰ ਉਦੋਂ ਤਕ ਪਕਾਉ ਜਦੋਂ ਤਕ ਕਿ ਤੇਲ ਅਲੱਗ ਹੋਣਾ ਸ਼ੁਰੂ ਨਾ ਹੋ ਜਾਵੇ। ਥੋੜ੍ਹਾ ਜਿਹਾ ਪਾਣੀ ਪਾਉ ਅਤੇ ਮਿਸ਼ਰਣ ਨੂੰ ਲਗਭਗ 5 ਮਿੰਟ ਲਈ ਉਬਲਣ ਦਿਉ।

ਮਿਸ਼ਰਣ ਵਿਚ 2 ਚਮਚ ਕਰੀਮ ਪਾਉ ਅਤੇ ਹੋਰ 5 ਮਿੰਟਾਂ ਲਈ ਪਕਾਉ। ਤਲੇ ਹੋਏ ਅੰਡਿਆਂ ਨੂੰ ਹੌਲੀ-ਹੌਲੀ ਵਾਪਸ ਫ਼ਰਾਈਪੈਨ ਵਿਚ ਪਾਉ ਅਤੇ ਉਨ੍ਹਾਂ ’ਤੇ ਥੋੜ੍ਹੀ ਕਰੀਮੀ ਸਾਸ ਪਾਉ। ਤਿਆਰ ਸਮੱਗਰੀ ਨੂੰ ਕੁੱਝ ਮਿੰਟਾਂ ਲਈ ਉਬਲਣ ਦਿਉ। ਤਿਆਰ ਹੋਣ ਤੋਂ ਬਾਅਦ ਫਿਰ ਗੈਸ ਬੰਦ ਕਰ ਦਿਉ। ਤੁਹਾਡੀ ਅੰਡਾ ਮਖਣੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਚੌਲ ਜਾਂ ਰੋਟੀ ਨਾਲ ਖਾਉ।
 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement