White Sauce Pasta Recipe: ਘਰ ਦੀ ਰਸੋਈ ਵਿਚ ਬਣਾਉ ਕ੍ਰੀਮੀ ਪਾਸਤਾ
Published : Feb 9, 2024, 7:51 am IST
Updated : Feb 9, 2024, 7:51 am IST
SHARE ARTICLE
White Sauce Pasta Recipe
White Sauce Pasta Recipe

ਸੱਭ ਤੋਂ ਪਹਿਲਾਂ ਇਕ ਭਾਂਡੇ ਵਿਚ ਇੰਨਾ ਪਾਣੀ ਪਾਉ ਕਿ ਪਾਸਤਾ ਉਸ ਵਿਚ ਚੰਗੀ ਤਰ੍ਹਾਂ ਉਬਾਲਿਆ ਜਾ ਸਕੇ।

White Sauce Pasta Recipe ਸਮੱਗਰੀ: ਪਾਸਤਾ- 200 ਗ੍ਰਾਮ , ਬੰਦਗੋਭੀ- 1 ਕੱਪ ਬਾਰੀਕ ਕੱਟੀ ਹੋਈ, ਗਾਜਰ ਅਤੇ ਸ਼ਿਮਲਾ ਮਿਰਚਾਂ- 1 ਕੱਪ (ਬਾਰੀਕ ਕੱਟੀਆਂ), ਮੱਖਣ- 2 ਵੱਡੇ ਚਮਚੇ, ਕ੍ਰੀਮ- 100 ਗ੍ਰਾਮ, ਲੂਣ ਸਵਾਦ ਅਨੁਸਾਰ, ਅਦਰਕ ਦਾ ਕੱਦੂਕਸ ਕੀਤਾ ਹੋਇਆ, ਕਾਲੀ ਮਿਰਚ ਲੋੜ ਅਨੁਸਾਰ, ਨਿੰਬੂ ਦਾ ਰਸ, ਹਰਾ ਧਨੀਆ- ਇਕ ਵੱਡਾ ਚਮਚ

ਵਿਧੀ: ਸੱਭ ਤੋਂ ਪਹਿਲਾਂ ਇਕ ਭਾਂਡੇ ਵਿਚ ਇੰਨਾ ਪਾਣੀ ਪਾਉ ਕਿ ਪਾਸਤਾ ਉਸ ਵਿਚ ਚੰਗੀ ਤਰ੍ਹਾਂ ਉਬਾਲਿਆ ਜਾ ਸਕੇ। ਫਿਰ ਪਾਣੀ ਵਿਚ ਅੱਧਾ ਛੋਟਾ ਚਮਚਾ ਲੂਣ ਅਤੇ 1-2 ਚਮਚਾ ਤੇਲ ਪਾ ਦਿਉ। ਹੁਣ ਪਾਣੀ ਵਿਚ ਉਬਾਲ ਆਉਣ ਤੋਂ ਬਾਅਦ ਪਾਸਤੇ ਨੂੰ ਪਾਣੀ ਵਿਚ ਪਾਉ ਅਤੇ ਉਬਲਣ ਦਿਉ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਸ ਨੂੰ ਚਮਚੇ ਨਾਲ ਹਿਲਾਉਂਦੇ ਰਹੋ। ਇਸ ਵਿਚ ਉਬਾਲ ਆਉਣ ’ਤੇ ਸੇਕ ਘੱਟ ਕਰ ਦਿਉ। ਲਗਭਗ 15-20 ਮਿੰਟ ਵਿਚ ਪਾਸਤਾ ਉਬਲ ਜਾਂਦਾ ਹੈ।

ਪਾਸਤਾ ਉਬਾਲਣ ਲਈ ਰੱਖ ਕੇ ਸਾਰੀਆਂ ਸਬਜ਼ੀਆਂ ਨੂੰ ਬਰੀਕ ਕੱਟ ਲਉ।  ਉਬਲੇ ਹੋਏ ਪਾਸਤੇ ਨੂੰ ਛਾਣਨੀ ਵਿਚ ਛਾਣ ਕੇ ਪਾਣੀ ਕੱਢ ਦਿਉ ਅਤੇ ਫਿਰ ਉਪਰੋਂ ਠੰਢਾ ਪਾਣੀ ਪਾ ਦਿਉ ਤਾਂ ਜੋ ਉਸ ਵਿਚ ਚਿਕਨਾਹਟ ਨਿਕਲ ਜਾਵੇ। ਹੁਣ ਕੜਾਹੀ ਵਿਚ ਮੱਖਣ ਗਰਮ ਕਰਨ ਲਈ ਰੱਖੋ ਅਤੇ ਗਰਮ ਹੋਣ ’ਤੇ ਅਦਰਕ ਤੇ ਸਾਰੀਆਂ ਸਬਜ਼ੀਆਂ ਪਾ ਦਿਉ ਤੇ ਇਸ ਨੂੰ ਚਮਚੇ ਨਾਲ ਹਿਲਾਉ। ਹੁਣ ਦੋ ਮਿੰਟਾਂ ਲਈ ਸਬਜ਼ੀਆਂ ਨੂੰ ਪੱਕਣ ਦਿਉ ਤਾਂ ਜੋ ਉਹ ਨਰਮ ਹੋ ਜਾਣ। ਹੁਣ ਇਨ੍ਹਾਂ ਵਿਚ ਕ੍ਰੀਮ, ਲੂਣ ਅਤੇ ਕਾਲੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਹਿਲਾਉ। 1-2 ਮਿੰਟਾਂ ਤਕ ਪਕਾਉ। ਇਨਾਂ ਨੂੰ ਪਾਸਤੇ ਵਿਚ ਪਾ ਕੇ ਮਿਲਾ ਦਿਉ। ਹੁਣ ਚਮਚੇ ਦੀ ਮਦਦ ਨਾਲ 2 ਮਿੰਟਾਂ ਤਕ ਪਕਾ ਕੇ ਗੈਸ ਬੰਦ ਕਰ ਦਿਉ। ਪਾਸਤੇ ਵਿਚ ਨਿੰਬੂ ਦਾ ਰਸ ਤੇ ਧਨੀਆ ਪਾ ਕੇ ਮਿਲਾਉ।  ਤੁਹਾਡੇ ਕ੍ਰੀਮੀ ਪਾਸਤਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।

(For more Punjabi news apart from White Sauce Pasta Recipe, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM
Advertisement